ਮੈਕਰੋ ਗਲੋਬਲ ਮੋਗਾ ਦੇ ਵਿਦਿਆਰਥੀਆਂ ਲਈ ਸਪੈਸ਼ਲ ਰਾਈਟਿੰਗ ਕਲਾਸ ਅੱਜ 5 ਮਈ ਤੋਂ-ਗੁਰਮਿਲਾਪ ਸਿੰਘ ਡੱਲਾ

ਬਾਘਾ ਪੁਰਾਣਾ, 4 ਮਈ (ਜਸ਼ਨ)- ਆਈਲਜ਼, ਸਟੂਡੈਂਟ ਵੀਜ਼ਾ ਅਤੇ ਵਿਜ਼ਿਟਰ ਵੀਜ਼ਾ ਦੀਆਂ ਸੇਵਾਵਾਂ ਦੇ ਰਹੀ  ਨਾਮਵਰ ਸੰਸਥਾ ਮੈਕਰੋ ਗਲੋਬਲ ਮੋਗਾ ਦੀ ਬਾਘਾ ਪੁਰਾਣਾ ਬਰਾਂਚ ‘ਚ ਵਿਦੇਸ਼ ਜਾਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਆਈਲਜ਼ ਦੀ ਤਿਆਰੀ ਆਧੁਨਿਕ ਵਿਧੀਆਂ ਰਾਹੀਂ ਕਰਵਾਈ ਜਾਂਦੀ ਹੈ । ਇਸੇ ਲੜੀ ਤਹਿਤ ਅੱਜ 5 ਮਈ ਤੋਂ ਦੁਪਹਿਰ 12:30 ਵਜੇ ਤੋਂ 2 ਵਜੇ ਤੱਕ ਰਾਈਟਿੰਗ ਦੇ ਸੈਸ਼ਨ ਦੌਰਾਨ ਵਿਦਿਆਰਥੀਆਂ ਨੂੰ ਆ ਰਹੀਆਂ ਮੁਸਕਲਾਂ ਤੋਂ ਜਾਣੰੂ ਕਰਵਾਇਆ ਜਾਵੇਗਾ ।  ਸੰਸਥਾ ਦੇ ਐਮ.ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਸੰਸਥਾ ਵਿਦੇਸ਼ੀਂ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਲਈ ਸਾਰਥਿਕ ਉਪਰਾਲੇ ਕਰਦਿਆਂ ਉਹਨਾਂ ਦੇ ਸੁਪਨੇ ਨੂੰ ਪੂਰਾ ਕਰਨ ਲਈ ਹਮੇਸ਼ਾਂ ਦੀ ਤਰਾਂ ਵਚਨਬੱਧ ਹੈ ਜਿਸ ਕਰਕੇ ਹੀ ਮੈਕਰੋ ਗਲੋਬਲ ਮੋਗਾ ਦੇ ਹਰ ਸੈਂਟਰ ਨੂੰ ਬੱਚਿਆਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।