ਕਾਕਾ ਲੋਹਗੜ ਦੀ ਅਗਵਾਈ ਵਿਚ ਧਰਮਕੋਟ ਵਿਖੇ ਨੋਟਬੰਦੀ ਖਿਲਾਫ, ‘ਕਾਲਾ ਦਿਵਸ’ ਮਨਾਏਗੀ ਕਾਂਗਰਸ - ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ

ਧਰਮਕੋਟ ,7 ਨਵੰਬਰ (ਜਸ਼ਨ)-ਮੋਦੀ ਸਰਕਾਰ ਵੱਲੋਂ ਕੀਤੀ ਨੋਟਬੰਦੀ ਨਾਲ ਹੋਈ ਦੇਸ਼ ਦੀ ਬਰਬਾਦੀ ਦੇ ਵਿਰੋਧ ਵਿਚ ਕੱਲ 8 ਨਵੰਬਰ ਨੂੰ ‘ਕਾਲਾ ਦਿਵਸ ’ ਮਨਾਇਆ ਜਾ ਰਿਹਾ ਹੈ। ਕਾਂਗਰਸ ਦੇ ਸੂਬਾ ਸਕੱਤਰ ਸ: ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਨੇ ‘ਸਾਡਾ ਮੋਗਾ ਡੌਟ ਕੌਮ ’ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਜਾਣਕਾਰੀ ਦਿੱਤੀ ਕਿ ਕੱਲ ਧਰਮਕੋਟ ਹਲਕੇ ਦੇ ਵਿਧਾਇਕ ਸ: ਸੁਖਜੀਤ ਸਿੰਘ ਕਾਕਾ ਲੋਹਗੜ ਦੀ ਅਗਵਾਈ ਵਿਚ ਕੇਂਦਰ ਦੀ ਮੋਦੀ ਸਰਕਾਰ ਦੇ ਨੋਟਬੰਦੀ ਫੈਸਲੇ ਵਿਰੁੱਧ ਸਾਰੇ ਕਾਂਗਰਸੀ ਆਗੂ ਅਤੇ ਵਰਕਰ ਵੱਡੀ ਗਿਣਤੀ ਵਿਚ ਮਾਰਕੀਟ ਕਮੇਟੀ ਧਰਮਕੋਟ ਦੇ ਦਫਤਰ ਨਜ਼ਦੀਕ ਚੌਂਕ ਵਿਖੇ ਇਕੱਤਰ ਹੋ ਕੇ ਰੋਸ ਪ੍ਰਦਰਸ਼ਨ ਕਰਨਗੇ। ਸੂਬਾ ਸਕੱਤਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਨੇ ਸਾਰੇ ਵੀਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ 8 ਨਵੰਬਰ ਮਨਾਏ ਜਾਣ ਵਾਲੇ  ‘ ਕਾਲੇ ਦਿਵਸ ’ ’ਤੇ ਕੇਂਦਰ ਦੀਆਂ ਨੀਤੀਆਂ ਅਤੇ ਵਧੀਕੀਆਂ ਦਾ  ਵਿਰੋਧ ਕਰਨ ਲਈ ਸਵੇਰੇ ਠੀਕ 10 ਵਜੇ  ਧਰਨੇ ਵਿਚ ਪਹੰੁਚਣ ਤਾਂ ਕਿ ਕੇਂਦਰ ਦੀਆਂ ਲੋਕ ਮਾਰੂ ਨੀਤੀਆਂ ਦਾ ਡੱਟ ਕੇ ਵਿਰੋਧ ਕਰਦਿਆਂ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ।