ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਵਲੰਟੀਅਰਾਂ ਨੇ ਕੇਜਰੀਵਾਲ ਦੀ ਸੋਚ ਤੇ ਪਹਿਰਾ ਦੇਣ ਦਾ ਪ੍ਰਣ ਲਿਆ

ਮੋਗਾ, 26 ਨਵੰਬਰ (ਜਸ਼ਨ)-ਅੱਜ ਆਮ ਆਦਮੀ ਪਾਰਟੀ ਹਲਕਾ ਮੋਗਾ ਵੱਲੋਂ ਪਾਰਟੀ ਦਫਤਰ ਵਿਖੇ ‘ਆਪ’ ਦੀ ਪੰਜਵੀਂ ਵਰੇਗੰਢ ਮੌਕੇ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਮੌਕੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਮਿਤ ਪੁਰੀ ਵਰਕਰਾਂ ਨਾਲ ਕੇਕ ਕੱਟ ਕੇ ਪਾਰਟੀ ਦੀ ਪੰਜਵੀਂ ਵਰੇਗੰਢ ਮਨਾਈ । ਇਸ ਮੌਕੇ ਸੰਬੋਧਨ ਵਿਚ ਅਮਿਤ ਪੁਰੀ ਨੇ ਆਖਿਆ ਕਿ ਉਹ ਅੱਜ ਦੇ ਦਿਨ ਪਾਰਟੀ ਦੀ ਸਥਾਪਨਾ ਦੇ ਪੂਰੇ ਪੰਜ ਸਾਲ ਹੋਣ ’ਤੇ ਖੁਸ਼ੀ ਜ਼ਾਹਰ ਕਰਦੇ ਹਨ ਕਿ ਆਪ ਪਾਰਟੀ ਭਿ੍ਰਸ਼ਟਾਚਾਰ ਖਿਲਾਫ਼ ਆਪਣੀ ਆਵਾਜ਼ ਬੁਲੰਦ ਕਰਕੇ ਲੋਕਾਂ ਨਾਲ ਚਟਾਨ ਵਾਂਗ ਖੜੀ ਹੈ। ਉਹਨਾਂ ਕਿਹਾ ਕਿ ਆਪ ਵੱਲੋਂ ਵਰਕਰਾਂ ਨੂੰ ਸਮੇਂ ਸਮੇਂ ’ਤੇ ਬਣਦਾ ਮਾਣ ਸਨਮਾਨ ਦਿੱਤਾ ਜਾ ਰਿਹਾ ਹੈ ਅਤੇ ਪਾਰਟੀ ਵੱਲੋਂ ਸਮਾਜ ਭਲਾਈ ਦੇ ਕੰਮਾਂ ਵਿਚ ਵੀ ਵੱਧ ਚੜ ਕੇ ਹਿੱਸਾ ਲਿਆ ਜਾਂਦਾ ਹੈ। ਉਹਨਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਸੁਪਰੀਮੋਂ ਅਰਵਿੰਦ ਕੇਜਰੀਵਾਲ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਉਹਨਾਂ ਦੇ ਦਿਖਾਏ ਸੁਪਨਿਆਂ ਨੂੰ ਸਾਕਾਰ ਕਰਾਂਗੇ। ਉਹਨਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਆਪ ਵੱਲੋਂ ਮੁਹਿੰਮ ਸ਼ੁਰੂਆਤ ਕੀਤੀ ਜਾਵੇਗੀ। ਪੁਰੀ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ ਕਿ ਆਪ ਵਲੰਟੀਅਰ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ ,ਜਲਦ ਹੀ ਦੁੱਧ ਦਾ ਦੁੱਧ ,ਪਾਣੀ ਦਾ ਪਾਣੀ ਲੋਕਾਂ ਦੇ ਸਾਹਮਣੇ ਆਵੇਗਾ ਤੇ ਖਹਿਰਾ ਤੇ ਲਾਏ ਇਲਜ਼ਾਮ ਝੂਠੇ ਸਾਬਤ ਹੋਣਗੇ। ਇਸ ਮੌਕੇ ਅਮਨ ਰੱਖੜਾ ,ਸੁਖਦੀਪ ਧਾਮੀ ,ਗੁਰਕੀਰਤ ਸਿੰਘ,ਅਮਨਦੀਪ ਅਮਨਾ, ਜੱਸੀ ਗਰਚਾ,ਮਨਜੋਤ ਕੰਗ ,ਭੁਪਿੰਦਰ ਸਿੰਘ ,ਵਿਜੇ ਤਿਵਾੜੀ,ਗੁਰਮੁੱਖ ਸਿੰਘ ਆਦਿ ਆਪ ਵਲੰਟੀਅਰ ਹਾਜ਼ਰ ਸਨ।