ਸੈਕਰਡ ਹਾਰਟ ਸਕੂਲ ਵਿੱਚ ਬੱਚਿਆਂ ਦਾ ਹੋਇਆ ਟੀਕਾਕਰਨ, ਡਾ: ਮਨੀਸ਼ ਅਰੋੜਾ ਨੇ ਆਪਣੀ ਬੇਟੀ ਦੇ ਟੀਕਾਕਰਨ ਕਰਕਾ ਕੇ ਕੀਤੀ ਸ਼ੁਰੂਆਤ

ਮੋਗਾ,19 ਮਈ (ਜਸ਼ਨ)-: ਸਿਹਤ ਵਿਭਾਗ ਅਤੇ ਡਬਲਿਯੂ ਐਚ ਓ ਵੱਲੋਂ ਲੋਕਾਂ ਨੂੰ ਅਤੇ ਸਕੂਲੀ ਵਿਦਿਆਰਥੀਆਂ ਨੂੰ ਮੀਜ਼ਲ ਰੁਬੈਲਾ ਟੀਕਾਕਰਨ ਬਾਰੇ ਪਿਛਲੇ ਦਿਨਾਂ ਤੋਂ ਜਾਗਰੂਕ ਕੀਤਾ ਜਾ ਰਿਹਾ ਹੈ ਜਿਸ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਇਹ ਮੁਹਿੰਮ ਮੋਗਾ ਜਿਲੇ ਵਿੱਚ ਦਿਨੋਂ ਦਿਨ ਜ਼ੋਰ ਫੜਦੀ ਜਾ ਰਹੀ ਹੈ ਜਿਸ ਦੇ ਸਬੂਤ ਹਨ ਕਿ ਬੱਚੇ ਅਤੇ ਮਾਪਿਆਂ ਵਿੱਚ ਹੁਣ ਟੀਕਾਕਰਨ ਕਰਵਾਉਣ ਸਬੰਧੀ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਦਫਤਰ ਸਿਵਲ ਸਰਜਨ ਦੇ ਪ੍ਰੋਗਰਾਮ ਅਫਸਰ ਡਾ ਮਨੀਸ਼ ਅਰੋੜਾ ਜ਼ਿਲ੍ਹਾ ਐਪਡੀਮੋਲੋਜਿਸਟ ਨੇ ਦੱਸਿਆ ਕਿ ਉਨਾਂ ਨੇ ਬਹੁਤ ਸਾਰੇ ਸਕੂਲਾਂ ਵਿੱਚ ਟੀਕਾਕਰਨ ਸਬੰਧੀ ਜਾਗਰੂਕਤਾ ਪ੍ਰੋਗਰਾਮ ਕੀਤੇ ਅਤੇ ਮਾਪਿਆਂ ਅਤੇ ਬੱਚਿਆਂ ਦੇ ਟੀਕਾਰਨ ਸਬੰਧੀ ਪਾਈ ਜਾ ਰਹੀ ਦੋਚਿਤੀ ਅਤੇ ਵਹਿਮ ਭਰਮ ਖਤਮ ਕੀਤੇ ਹਨ। ਇਸ ਮੌਕੇ ਸੈਕਰਡ ਹਾਰਟ ਦੇ ਪਿ੍ਰਸੀਪਲ ਵਿਜਯਾ ਜ਼ੇਬਾ ਕੁਮਾਰ ਅਤੇ ਚੇਅਰਮੈਨ ਚਾਰਲਸ ਜ਼ੇਬਾ ਕੁਮਾਰ ਨੇ ਸਿਹਤ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ । ਉਹਨਾਂ ਆਖਿਆ ਕਿ ਸਰਕਾਰ ਵੱਲੋਂ ਮੁਫਤ ਟੀਕਕਾਰਨ ਦੀ ਸਹੂਲਤ ਦੇ ਕੇ ਇਸ ਬਿਮਾਰੀ ਨੂੰ ਜੜ੍ਹ ਤਂੋ ਖ਼ਤਮ ਕਰਨ ਦੇ ਯਤਨ ਨਿਸ਼ਚੇ ਹੀ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਸਹਾਈ ਹੋਣਗੇ। ਇਸ ਮੌਕੇ ਸੈਕਰਡ ਹਾਰਟ ਸਕੂਲ ਮੋਗਾ ਵਿੱਚ ਐਮ ਆਰ ਟੀਕਾਕਰਨ ਸ਼ੁਰੂ ਹੋਇਆ ਜਿਸ ਦੌਰਾਨ ਸਭ ਤੋਂ ਪਹਿਲਾ ਟੀਕਾਕਰਨ ਡਾ ਮਨੀਸ. ਅਰੋੜਾ ਜ਼ਿਲ੍ਹਾ ਐਪਡੀਮੋਲੋਜਿਸਟ ਨੇ ਆਪਣੀ ਬੇਟੀ ਸਾਨਵੀ ਅਰੋੜਾ ਦੇ ਲਗਵਾਇਆ ਅਤੇ ਨਾਲ ਹੀ ਮੋਗਾ ਦੇ ਮਸ਼ਹੂਰ ਡਾਕਟਰ ਦਵਿੰਦਰ ਸਿੰਘ ਸਿੱਧੂ ਐਮ ਡੀ ਮੈਡੀਸਨ ਨੇ ਆਪਣੇ ਬੱਚਿਆਂ ਮੰਨਤ ਸਿੱਧੂ ਅਤੇ ਅਨਹਦ ਸਿੱਧੂ ਦੇ ਐਮ ਆਰ ਟੀਕਾਕਰਨ ਕਰਵਾਇਆ ਜਿਸ ਦੇ ਨਾਲ ਹੀ ਉਥੇ ਹਾਜ਼ਰ ਮਾਪਿਆਂ ਅਤੇ ਬੱਚਿਆਂ ਵਿੱਚ ਉਤਸ਼ਾਹ ਪੈਦਾ ਹੋ ਗਿਆ ਜਿਸ ਸਦਕਾ ਮੈਡਮ ਅਮਰਜੀਤ ਕੌਰ ਗਿੱਲ ਦੀ ਅਗਵਾਈ ਹੇਠ ਤੁਰੰਤ 186 ਬੱਚਿਆਂ ਨੇ ਟੀਕਾਕਰਨ ਕਰਵਾਇਆ। ਮੈਡਮ ਅਮਰਜੀਤ ਕੌਰ ਗਿੱਲ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲਗੱਲਬਾਤ ਕਰਦਿਆਂ ਦੱਸਿਆ ਕਿ ਇਹ ਟੀਕਾਕਰਨ ਸਕੂਲ ਵਿਚ ਜਾਰੀ ਰਹੇਗਾ।


