ਸੂਫੀ ਫਕੀਰ ਬਾਬਾ ਢੋਡਾ ਪੀਰ ਦੀ ਯਾਦ ‘ਚ ਮੇਲਾ 8 ਅਗਸਤ ਨੂੰ
ਬਰਗਾੜੀ,6 ਅਗਸਤ (ਸਤਨਾਮ ਬੁਰਜ ਹਰੀਕਾ/ਮਨਪ੍ਰੀਤ ਸਿੰਘ ਬਰਗਾੜੀ) -ਸਮੂਹ ਨਗਰ ਨਿਵਾਸੀ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵੱਲੋਂ ਸੂਫੀ ਫਕੀਰ ਬਾਬਾ ਢੋਡਾ ਪੀਰ ਦੀ ਯਾਦ ਨੂੰ ਸਮਰਪਿਤ ਸਲਾਨਾ ਸੂਫੀ ਮੇਲਾ 8 ਅਗਸਤ ਦਿਨ ਮੰਗਲਵਾਰ ਨੂੰ ਬਾਬਾ ਢੋਡਾ ਪੀਰ ਦੀ ਦਰਗਾਹ ਉਪਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆ ਡਾ. ਰਾਮਦਾਸ ਅਤੇ ਸਿੰਕਦਰ ਸਿੰਘ ਦੱਸਿਆ ਕਿ ਇਸ ਸਮੇਂ ਸੂਫੀ ਕਵਾਲ ਮੁਹੰਮਦ ਸਰੀਫ ਸੀਨਾ ਉਸ ਦੇ ਸਾਥੀ ਅਤੇ ਰਾਗੀ ਜੱਥੇ ਪਹੁੰਚ ਰਹੇ ਹਨ ਉਨਾਂ ਂਿੲਲਾਕੇ ਦੀਆਂ ਸੰਗਤਾਂ ਨੂੰ ਇਸ ਮੇਲੇ ਵਿੱਚ ਪਹੁੰਚਣ ਦੀ ਅਪੀਲ ਕੀਤੀ । ਇਸ ਸਮੇਂ ਗੁਰੂ ਕਾ ਲੰਗਰ ਅਤੁੱਟ ਵਰਤੇਗਾ।


