ਰੋਟਰੈਕਟ ਕਲੱਬ ਮੋਗਾ ਅਤੇ ਰੋਟਰੀ ਕਲੱਬ ਮੋਗਾ ਸਿਟੀ ਨੇ ਕਰਵਾਇਆ ਤੀਆਂ ਦਾ ਮੇਲਾ

* ਪੰਜਾਬੀ ਸੱਭਿਆਚਾਰ ਅਤੇ ਵਿਰਸਾ ਹੱਥਾਂ ’ਚੋਂ ਕਿਰਦੀ ਰੇਤ ਵਾਂਗ ਸਾਡੇ ਮਨਾਂ ’ਚੋਂ ਆਲੋਪ ਹੰੁਦਾ ਜਾ ਰਿਹਾ --ਪਰਾਚੀ ਜੈਨ *
ਮੋਗਾ, 6 ਅਗਸਤ (ਜਸ਼ਨ)-ਰੋਟਰੈਕਟ ਕਲੱਬ ਮੋਗਾ ਅਤੇ ਰੋਟਰੀ ਕਲੱਬ ਮੋਗਾ ਸਿਟੀ ਵੱਲੋਂ ਕਰਵਾਏ ਜਾ ਰਹੇ ਤੀਆਂ ਦੇ ਮੇਲੇ ਦਾ ਉਦਘਾਟਨ ਕਰਦੇ ਹੋਏ ਸਾਬਕਾ ਵਿਧਾਇਕ ਜੋਗਿੰਦਰਪਾਲ ਜੈਨ ਦੀ ਨੂੰਹ ਸ਼੍ਰੀਮਤੀ ਪਰਾਚੀ ਜੈਨ ਨੇ ‘ਸਾਡਾ ਮੋਗਾ ਡੋਅ ਕੌਮ ’ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਤੇਜ਼ ਰਫਤਾਰ ਜ਼ਿੰਦਗੀ ਦੌਰਾਨ ਭਾਰਤੀ ਸੰਸਿਤੀ ਵਿਸ਼ੇਸ਼ਕਰ ਪੰਜਾਬੀ ਸੱਭਿਆਚਾਰ ਅਤੇ ਵਿਰਸਾ ਹੱਥਾਂ ’ਚੋਂ ਕਿਰਦੀ ਰੇਤ ਵਾਂਗ ਸਾਡੇ ਮਨਾਂ ’ਚੋਂ ਆਲੋਪ ਹੰੁਦਾ ਜਾ ਰਿਹਾ ਹੈ ਇਸ ਕਰਕੇ ਤੀਆਂ ਵਰਗੇ ਸਾਂਝੇ ਤਿਓਹਾਰ ਮਨਾਉਂਣੇ ਬੇਹੱਦ ਜ਼ਰੁੂਰੀ ਹੋ ਗਏ ਹਨ । ਇਸ ਮੋਕੇ ਉਹਨਾਂ ਨਾਲ ਤਹਿਸੀਲਦਾਰ ਸੁਰਿੰਦਰ ਪੱਬੀ ਦੀ ਪਤਨੀ ਰਸ਼ਮੀਂ ਪੱਬੀ ਵੀ ਹਾਜ਼ਰ ਸਨ । ਇਸ ਮੌਕੇ ਲੜਕੀਆਂ ਨੇ ਗਿੱਧਾ ਪਾ ਕੇ ਆਪਣੇ ਮਨ ਦੀਆਂ ਭਾਵਨਾਵਾਂ ਵਿਅਕਤ ਕੀਤੀਆਂ । ਇਸ ਮੌਕੇ ਸਾਬਕਾ ਜ਼ਿਲਾ ਗਵਰਨਰ ਡਾ: ਅਰੁਣ ਗੁਪਤਾ,ਸੁਮਨ ਗੁਪਤਾ,ਉੱਪ ਗਵਰਨਰ ਸੰਜੇ ਗਰਗ,ਫਾੳੂਂਡਰ ਪ੍ਰਧਾਨ ਸਾਹਿਲ ਅਰੋੜਾ,ਰੋਟਰੀ ਕਲੱਬ ਪ੍ਰਧਾਨ ਵਿਜੇ ਮਦਾਨ ,ਰੋਟਰੈਕਟ ਪ੍ਰਧਾਨ ਹਰੀਸ਼ ਮਲਿਕ,ਪ੍ਰੌਜੈਕਟ ਚੇਅਰਮੈਨ ਪਿ੍ਰਤਪਾਲ ਸਿੰਘ ,ਗੁਰਜੀਤ ਸਿੰਘ,ਪ੍ਰਮੋਦ ਬੱਬਰ,ਗਗਨ ਸੂਦ,ਲਲਿਤ ਵਿੱਗ,ਮੋਹਿਤ ,ਸ਼ੁਭਮ,ਅਜੇ ਰਾਮੂੰਵਾਲੀਆ,ਸ਼ਿਵਮ ਸਿੰਗਲਾ,ਰੋਮੀਂ ਬੱਬੂ,ਨਰਿੰਦਰ ਅਰੋੜਾ,ਰਾਘਵ ਸੇਠੀ ,ਸ਼ੁਭਮ ਆਹੂਜਾ,ਸ਼ੁਸ਼ੀਲ ਗਰਗ,ਪ੍ਰਸ਼ੋਤਮ ,ਅਭਿਸ਼ੇਕ ਬਾਂਸਲ,ਸੁਭਾਸ਼ ਅਰੋੜਾ,ਸੰਜੀਵ ਨਰੂਲਾ,ਆਸ਼ੀਸ਼ ਬੁੱਧੀਰਾਜਾ ਅਤੇ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ ।


