ਸ਼ਿਮਲਾ ਦੇ ਠਿਓਗ ਖੇਤਰ ਵਿਚ ਦੀਪਕ ਰਾਠੌਰ ਦੀ ਚੋਣ ਮੁਹਿੰਮ ਨੂੰ ਭਖਾਇਆ ਮੋਗਾ ਮਹਿਲਾ ਕਾਂਗਰਸ ਦੀ ਪ੍ਰਧਾਨ ਵੀਰਪਾਲ ਕੌਰ ਜੌਹਲ ਨੇ

ਸ਼ਿਮਲਾ,4 ਨਵੰਬਰ (ਜਸ਼ਨ)- ‘ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦ-ਏ-ਨਜ਼ਰ ਕਾਂਗਰਸ ਦੀ ਇਤਿਹਾਸਕ ਜਿੱਤ ਯਕੀਨੀ ਬਣਾਉਣ ਲਈ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਆਮ ਲੋਕਾਂ ਨਾਲ ਰਾਬਤਾ ਕਾਇਮ ਕਰਦਿਆਂ ਰਾਸ਼ਟਰੀ ਪਾਰਟੀ ਕਾਂਗਰਸ ਦੀਆਂ ਸੁਹਿਰਦ ਨੀਤੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਜ਼ੋਰਾਂ ’ਤੇ ਹੈ। ’ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੋਗਾ ਤੋਂ ਮਹਿਲਾ ਕਾਂਗਰਸ ਦੀ ਪ੍ਰਧਾਨ ਵੀਰਪਾਲ ਕੌਰ ਜੌਹਲ ਅਤੇ ਸੀਨੀਅਰ ਕਾਂਗਰਸੀ ਆਗੂ ਠਾਣਾ ਸਿੰਘ ਜੌਹਲ ਨੇ ਫੋਨ ’ਤੇ ਗੱਲਬਾਤ ਦੌਰਾਨ ‘ਸਾਡਾ ਮੋਗਾ ਡੌਟ ਕੌਮ’ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਹਨਾਂ ਦੱਸਿਆ ਕਿ ਉਹ ਸ਼ਿਮਲਾ ਦੇ ਠਿਓਗ ਖੇਤਰ ਵਿਚ ਆਮ ਲੋਕਾਂ ਨੂੰ ਮਿਲ ਕੇ ਕਾਂਗਰਸ ਦੇ ਕਾਰਜਕਾਲ ਦੌਰਾਨ ਹਿਮਾਚਲ ਦੇ ਨਾਲ ਨਾਲ ਦੇਸ਼ ਦੇ ਹੋਰਨਾਂ ਸੂਬਿਆਂ ਵਿਚ ਹੋਏ ਵਿਕਾਸ ਬਾਰੇ ਜਾਣੰੂ ਕਰਵਾ ਰਹੇ ਹਨ ਤਾਂ ਕਿ ਲੋਕ ਫਿਰਕਾਪ੍ਰਸਤਾਂ ਦੀ ਸਵਾਰਥੀ ਰਾਜਨੀਤੀ ਤੋਂ ਬੱਚ ਕੇ ਆਜ਼ਾਦੀ ਦੇ ਸੰਗਰਾਮ ਵਿਚੋਂ ਉੱਪਜੀ ਕਾਂਗਰਸ ਪਾਰਟੀ ਨੂੰ ਮੁੱੜ ਤੋਂ ਸੱਤਾ ਸੌਂਪਣ ਅਤੇ ਕਾਂਗਰਸ ਦਾ ਹਰ ਸਿਪਾਹੀ ਦਿ੍ਰੜ ਸੰਕਲਪ ਹੋ ਕੇ ਪਹਾੜੀ ਰਾਜ ਹਿਮਾਚਲ ਪ੍ਰਦੇਸ਼ ਦੇ ਨਾਲ ਨਾਲ ਦੇਸ਼ ਦੇ ਸਮੁੱਚੇ ਵਿਕਾਸ ਵਿਚ ਯੋਗਦਾਨ ਪਾ ਸਕੇ। ਜ਼ਿਕਰਯੋਗ ਹੈ ਕਿ ਇਸ ਵਿਧਾਨ ਸਭਾ ਹਲਕੇ ਤੋਂ ਪਹਿਲਾਂ ਕਾਂਗਰਸ ਦੀ ਦਿੱਗਜ ਆਗੂ ਵਿਦਿਆ ਸਟੋਕਸ ਨੇ ਵਿਧਾਇਕ ਵਜੋਂ ਇਲਾਕੇ ਦਾ ਬਹੁਪੱਖੀ ਵਿਕਾਸ ਕਰਵਾਇਆ ਹੈ ਤੇ ਇਸ ਵਾਰ ਨੌਜਵਾਨ ਆਗੂ ਦੀਪਕ ਰਾਠੌਰ ਚੋਣ ਮੈਦਾਨ ਵਿਚ ਆਪਣੀ ਕਿਸਮਤ ਅਜਮਾ ਰਹੇ ਹਨ।