ਪੰਜਾਬ ਦੇ ਪਹਿਲੇ ਕੌਮਾਂਤਰੀ ਆਧੁਨਿਕ ਕਲਾ ਮੰਚ ਦਾ ਆਗਾਜ਼ ਇਤਿਹਾਸਕ ਕਿਲਾ ਮੁਬਾਰਕ ਵਿਖੇ 3 ਮਾਰਚ ਤੋਂ

ਨਵੀਂ ਦਿਲੀ/ ਚੰਡੀਗੜ•, 24 ਫਰਵਰੀ (ਜਸ਼ਨ):ਪੰਜਾਬ ਦੇ ਪਹਿਲੇ ਕੌਮਾਂਤਰੀ ਆਧੁਨਿਕ ਕਲਾ ਮੰਚ ਦੇ ਲਈ ਇਤਿਹਾਸਕ ਕਿਲਾ ਮੁਬਾਰਕ ਵਿਖੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ, ਕਲਾ ਅਤੇ ਇਤਿਹਾਸ ਨਾਲ ਸਬੰਧਤ ਪੰਜਾਬ ਪਨੋਰਮਾ ਸਮਾਰੋਹ 3 ਤੋਂ 4 ਮਾਰਚ, 2018 ਨੂੰ ਆਯੋਜਿਤ ਕੀਤਾ ਜਾ ਰਿਹਾ ਹੈ।ਇਸ ਸਬੰਧੀ ਆਯੋਜਿਤ ਇਕ ਪ੍ਰੈੱਸ ਕਾਨਫਰੰਸ ਵਿਚ ਸੂਬੇ ਦੇ ਸੈਰ-ਸਪਾਟਾ ਤੇ ਸਭਿਆਚਾਰ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਇਤਿਹਾਸਕ ਕਿਲ•ੇ ਨੂੰ ਪਹਿਲੀ ਵਾਰ ਇਤਿਹਾਸ ਤੇ ਸਭਿਆਚਾਰ ਦੇ ਲਈ ਰਵਾਇਤੀ ਤਰੀਕੇ ਨਾਲ ਪੇਸ਼ ਕੀਤਾ ਜਾਵੇਗਾ ਜਿਸ ਨਾਲ ਸੂਬੇ ਵਿਚ ਸੈਰ-ਸਪਾਟੇ ਲਈ ਸੰਭਾਵਿਤ ਨਵੇਂ ਰਾਹ ਖੁੱਲਣਗੇ।
ਇਸ ਦੁਆਰਾ ਗੁਰੂਆਂ ਦੀ ਧਰਤੀ ਪੰਜਾਬ ਨੂੰ ਵਿਸ਼ਵ ਪੱਧਰ 'ਤੇ ਬਰਾਂਡ ਵਜੋਂ ਪੇਸ਼ ਕੀਤਾ ਜਾਵੇਗਾ।ਇਸ ਵਿਸ਼ੇਸ਼ ਸਮਾਰੋਹ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਗ੍ਰੀਕ ਅਂਬੈਸਡਰ ਤੇ ਕਨੇਡਾ ਦੇ ਕੌਂਸਲ ਜਨਰਲ ਦੁਆਰਾ ਕੀਤਾ ਜਾਵੇਗਾ। ਸਮਾਰੋਹ ਵਿਚ ਇਕ ਕਿਤਾਬ ਵੀ ਜਾਰੀ ਕੀਤੀ ਜਾਵੇਗੀ ਜਿਸ ਲਈ 5 ਮਾਰਚ ਨੂੰ ਚੰਡੀਗੜ ਵਿਖੇ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਵਿਚ ਚੰਡੀਗੜ• ਲਈ ਪੀਏਰੇ ਜੈਨਰੇਟ ਦੀ ਅਹਿਮ ਯੋਗਦਾਨ ਨੂੰ ਵੀ ਪੇਸ਼ ਕੀਤਾ ਜਾਵੇਗਾ। ਇਸ ਨਵੀਨਤਾਕਾਰੀ ਸਮਾਰੋਹ ਵਿਚ ਪੰਜਾਬ ਦੇ ਗਵਰਨਰ ਵਿਸ਼ਵ ਦੀਆਂ ਪ੍ਰੱਸਿਧ ਸੰਸਥਾਵਾਂ ਦੀ ਹਾਜਰੀ ਵਿਚ ਕੋਮਾਂਤਰੀ, ਖੇਤਰੀ ਤੇ ਸਥਾਨਕ ਕਲਾ ਦੇ ਨਾਲ ਪੰਜਾਬ ਦੇ ਇਤਿਹਾਸ ਨੂੰ ਦਿਖਾਇਆ ਜਾਵੇਗਾ। ਪੰਜਾਬ ਸਰਕਾਰ ਦੇ ਸਹਿਯੋਗ ਨਾਲ ਵਿਭਿੰਨ ਦੂਤਾਵਾਸਾਂ ਦੇ ਨਾਲ ਸਾਂਝੇ ਤੌਰ 'ਤੇ ਆਯੋਜਿਤ ਸਮਾਰੋਹ ਵਿਚ ਕੌਮਾਂਤਰੀ ਸਭਿਆਚਾਰਾਂ ਨੂੰ ਪੇਸ਼ ਕਰਦੇ ਪ੍ਰਤੀਨਿਧੀਆਂ ਨਾਲ ਕਲਾਕਾਰ, ਮਿਊਜ਼ਿਅਮ ਡਾਇਰੈਕਟਰ, ਸੰਗੀਤਕਾਰ ਤੇ ਨਿਰੀਖਕ ਇੱਕਠੇ ਹੋਣਗੇ। ਜਿਸ ਵਿਚ ਗ੍ਰੀਸ, ਕਨੇਡਾ, ਸਵਿਸ ਆਰਟ ਕੌਂਸਿਲ, ਗੈਥੇ ਇੰਸਟੁਟ ਅਤੇ ਏਸ਼ੀਆ ਸੁਸਾਇਟੀ ਦੇ ਭਾਗੀਦਾਰ ਹਨ।ਇਸ ਪ੍ਰੋਗਰਾਮ ਵਿਚ ਪੈਨਲ ਡਿਸਕਸ਼ਨ ਅਤੇ ਪੰਜਾਬ ਦੇ ਸਭਿਆਚਾਰ ਅਤੇ ਇਤਿਹਾਸ ਨੂੰ ਕਲਾਤਮਕ ਰੂਪ ਵਿਚ ਫਿਲਮਾਂ ਅਤੇ ਆਰਕੀਟੈਕਚਰ ਦੁਆਰਾ ਵਿਲੱਖਣ ਢੰਗ ਦਿਖਾਇਆ ਜਾਵੇਗਾ। ਇਸ ਵਿਚ ਪੰਜ ਵੱਡੇ ਮਿਊਜ਼ਮਜ਼ ( ਡੈਨਮਾਰਕ, ਗ੍ਰੀਸ, ਯੂ.ਕੇ. ਯੂ.ਐਸ.ਏ., ਕਨੇਡਾ) 11 ਕੌਮਾਂਤਰੀ ਫਿਲਮ ਕਲਾਕਾਰ, 3 ਕੌਮਾਂਤਰੀ ਕਲਾਕਾਰਾਂ ਅਤੇ 3 ਭਾਰਤੀ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਦੇਖੀ ਜਾਣਗੀਆਂ।ਇਸ ਬਾਰੇ ਜਾਣਕਾਰੀ ਦਿੰਦਿਆਂ ਪਨੋਰਮਾ ਪੰਜਾਬ ਦੇ ਸੰਸਥਾਪਕ-ਨਿਰਦੇਸ਼ਕ ਤੇ ਕੌਮਾਂਤਰੀ ਪੱਧਰ ਦੇ ਕਲਾਕਾਰ ਸ੍ਰੀਮਤੀ ਸਾਰਾਹ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੀ ਵੱਡੀ ਖਿੱਚ ਵਿਸ਼ਵਭਰ ਤੋਂ ਸ਼ਮੂਲੀਅਤ ਕਰਨ ਵਾਲੀਆਂ ਮਹਿਲਾ ਕਲਾਕਾਰਾਂ ਵਲੋਂ ਕੌਮਾਂਤਰੀ ਫਿਲਮਾਂ ਦੀ ਪ੍ਰਦਰਸ਼ਨੀ ਹੋਵੋਗੀ। ਸਾਰਾਹ ਤੋਂ ਇਲਾਵਾ ਇਸ ਸਮਾਰੋਹ ਵਿਚ ਮੇਘਾਨ ਬੂਡੀਮ, ਕਾਰਲਾ ਗਿਨਿਸ, ਗੁਡਰਨ ਬਰੈਨਬਰੋਕ ਅਤੇ ਬਹਿਰਬਹਾਬਨੀ ਕੌਮਾਂਤਰੀ ਕਲਾਕਾਰ ਹੋਣਗੇ।ਡਿਜ਼ਾਇਨ ਮਿਊਜ਼ਿਅਮ ਡੈਨਮਾਰਕ ਦੇ ਸਾਬਕਾ ਡਿਪਟੀ ਡਾਇਰੈਕਟਰ ਡਾ. ਮਿਰਜਮ ਗਿਲਫਰ, ''ਜਾਪਾਨ ਦਾ ਡੈਨਿਸ਼ ਡਿਜ਼ਾਇਨ ਉÎੱਪਰ ਪ੍ਰਭਾਵ” 'ਤੇ ਇਕ ਪੇਸ਼ਕਾਰੀ ਬਣਾਉਗੇ। ਜਦਕਿ ਵਿਕਟੋਰੀਆ ਐਂਡ ਐਲਬਰਅ ਮਿਊਜ਼ਿਅਮ ਲੰਡਨ ਦੇ ਸੀਨੀਅਰ ਕੁਰੇਟਰ (ਰੱਖਿਅਕ) ਸੂਸੋਨ ਸਟ੍ਰੋਜ਼ ''ਪੰਜਾਬ ਦੀਆਂ ਕਲਾਵਾਂ” ਤੇ ਆਧਾਰਿਤ ਪੇਸ਼ਕਾਰੀ ਦੇਣਗੇ। ਇਸਤੋਂ ਇਲਾਵਾ ਸਿਕੰਦਰ ਮਹਾਨ ਦੇ ਸਾਡੇ ਸੱਭਿਆਚਾਰ ਉÎੱਪਰ ਪਏ ਪ੍ਰਭਾਵਾ ਨੂੰ ਦਰਸਾਉਂਦੀ ਇਕ ਪੇਸ਼ਕਾਰੀ ''ਜਦੋਂ ਗ੍ਰੀਕਸ ਭਾਰਤੀਆਂ ਨੂੰ ਮਿਲੇ” ਐਫੋਰੇਟ ਆਫ ਐਂਟੀਕਿਟਸ ਆਫ ਪੈਲਾਮਿਊਜ਼ਿਅਮ ਗ੍ਰੀਸ ਦੇ ਨਿਰਦੇਸ਼ਕ ਡਾ. ਅਲਿਸਵਿਕਟ ਸਿਗਾਰਿਡਾ ਵੱਲੋਂ ਬਣਾਈ ਜਾਵੇਗੀ। ਪਟਿਆਲਵੀ ਪਰਮੇਸ਼ਵਰ ਨੁੰ ਸਮਰਪਿਤ, ਫੈਸ਼ਨ 'ਤੇ ਆਧਾਰਿਤ ਇਕ ਖਾਸ ਵਰਤਾਲਾਪ ਵੀ ਮਸ਼ਹੂਰ ਫੈਸ਼ਨ ਡਿਜ਼ਾਇਨਰ ਜੇ.ਜੇ. ਵਲਾਯਾ ਅਤੇ ''ਵੋਗ” ਨਾਲ ਕੰਮ ਕਰ ਰਹੇ ਮਸ਼ਹੂਰ ਪੱਤਰਕਾਰ ਜਿਲ ਸਪਲੈਡਿੰਗ ਦਰਮਿਆਨ ਆਯੋਜਿਤ ਕੀਤੀ ਜਾਵੇਗੀ। ਇਸਤੋਂ ਇਲਾਵਾ 1968-69 ਵਿੱਚ ਪਟਿਆਲਾ ਵਿਖੇ ਰਹਿ ਚੁੱਕੇ ਫਿਲਮ ਡਾਇਰੈਕਟਰ ਸੁਧੀਰ ਮਿਸ਼ਰਾ ਮਸ਼ਹੂਰ ਤੇ ਮਹਾਨ ਪਟਿਆਲੇ ਨਾਲ ਸਬੰਧਤ ਐਕਟਰ ਓਮਪੁਰੀ ਦੇ ਪੂਰਨਿਆਂ ਬਾਰੇ ਚਰਚਾ ਕਰਨ ਲਈ ਦੁਬਾਰਾ ਪਟਿਆਲਾ ਆਉਣਗੇ। ਇਸਦੇ ਨਾਲ ਹੀ ਕਿਲਾ ਮੁਬਾਰਕ ਉÎੱਤੇ ਪੀ.ਐਚ.ਡੀ. ਕਰ ਚੁੱਕੀ ਗੁਰਮੀਤ ਰਾਏ ਵੀ ਵਿਰਾਸਤ ਅਤੇ ਇਤਿਹਾਸ ਦੇ ਪੰਨਿਆਂ ਨੂੰ ਫਰੋਲੇਗੀ ਅਤੇ “ਨਵੇਂ ਪੰਜਾਬ” ਦੇ ਵਿਸ਼ੇ ਤੇ ਮੋਮਾ ਦੇ ਆਰਕੀਟੈਕਚਰਲ ਕੁਰੇਟਰ, ਸੀਨ ਐਂਡਰਸਨ ਨਾਲ ਰਲ ਕੇ ਚਰਚਾ ਕਰੇਗੀ। ਮੋਂਟਰੀਅਲ ਵਿੱਚ ਸਥਿਤ ਕਨੇਡੀਅਨ ਆਰਕੀਟੈਕਚਰ ਦੇ ਡਾਇਰੈਕਟਰ ਆਫ ਕੁਲੈਕਸ਼ਨਜ਼, ਮਾਰਟਨ ਡੀ. ਬਲਿੱਟਰ, ਚੰਡੀਗੜ• ਕਾਲਜ ਆਫ ਆਰਕੀਟੈਕਚਰ ਦੀ ਮੌਜੂਦਾ ਪ੍ਰਿੰਸੀਪਲ, ਸੰਗੀਤਾ ਬੱਗਾ, ਜਾਪਾਨ ਨਾਲ ਸਬੰਧਤ ਮਸਾਕੋ ਓਨੋ ਅਤੇ ਬੇਲਜ਼ੀਅਮ ਦੀ ਜੋੜੀ ਟੀ.ਟੀ.ਬੀ.ਡਲਲਿਯ.ਆਰ.ਐਸ. ਸਮੁੱਚੇ ਭਾਰਤ ਤੋਂ ਆਏ ਕਲਾਕਾਰਾਂ ਦੇ ਫਨ ਦਾ ਮਜ਼ਾਰਾ ਦੇਖਣ ਲਈ ਪੁੱਜਣਗੇ। ਇਹ ਸਮਾਗਮ ਜੋ ਆਮ ਜਨਤਾ ਲਈ ਖੁੱਲਾ ਹੈ, ਕੋਈ ਦਾਖਲਾ ਫੀਸ ਨਹੀਂ ਹੈ, ਸ਼ਨੀਵਾਰ ਨੂੰ ਬੈਲਜ਼ੀਅਮ ਦੇ ਬੋਸਾ ਭਰਾਵਾਂ ਦੀ ਤਿਕੜੀ ਵੱਲੋਂ ਪੇਸ਼ ਕੀਤੇ ਜਾ ਰਹੇ। ਬੋਸਾ ਨੋਵਾ ਜੈਜ਼ ਸਮਾਗਮ ਨਾਲ ਸੰਪੰਨ ਹੋਵੇਗਾ। ਜਦਕਿ ਐਤਵਾਰ ਦੀ ਸ਼ਾਮ, ਇਰਾਨ, ਅਫਗਾਨਿਸਤਾਨ, ਪੰਜਾਬ, ਕਸ਼ਮੀਰ ਦੇ ਆਪਸੀ ਸਬੰਧਾਂ ਨੂੰ ਪ੍ਰਗਟਾਉਂਦੀਆਂ ਸੰਤੂਰ, ਤਬਲਾ, ਰਿਬਾਬ ਆਦਿ ਸਾਜ਼ਾਂ ਦੀਆਂ ਮਨਮੋਹਕ ਪੇਸ਼ਕਾਰੀਆਂ ਸਭ ਦੀ ਰੂਹ ਕੀਲਣਗੀਆਂ। ਇਸ ਤੋਂ ਇਲਾਵਾ ਪਟਿਆਲੇ ਦੀ ਮਸ਼ਹੂਰ ਪੰਜਾਬੀ ਯੂਨੀਵਰਸਿਟੀ ਵੱਲੋਂ ਦਿੱਤੀ ਜਾਣ ਵਾਲੀ ਪੇਸ਼ਕਾਰੀ ਵੀ ਖਿੱਚ ਦਾ ਕੇਂਦਰ ਰਹੇਗੀ ਜਿਸ ਵਿੱਚ ਨਾਟਕ, ਤਸਵੀਰਾਂ ਦੀ ਸ਼ਰੰਖਲਾ ਅਤੇ ਵਿਦਿਆਰਥੀਆਂ ਵੱਲੋਂ ਨਿਸ਼ਾਨੇਬਾਜ਼ੀ ਦੇ ਮੁਜ਼ਾਹਰੇ ਵੀ ਦੇਖਣਯੋਗ ਹੋਣਗੇ। ਪਟਿਆਲੇ ਦੇ ਇਕ ਸ਼ਾਹੀ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਅਤੇ ਐਵਾਰਡ ਜੇਤੂ ਕਲਾਕਾਰ ਤੇ ਫਿਲਮਕਾਰ, ਸਾਰਾ ਸਿੰਘ ਇਸ ਸਮਾਗਮ ਦੀ ਸੰਸਥਾਪਕ ਤੇ ਨਿਰਦੇਸ਼ਕ ਹੈ ਉਨ•ਾਂ ਦੀ ਹਾਲ ਹੀ ਵਿੱਚ ਆਈ ਫਿਲਮ ''ਮੀਲੀਅਮ ਰਿਵਰਸ” ਵਿੱਚ ਓਮਪੁਰੀ ਅਤੇ ਲਲਿਤ ਦੂਬੇ ਨੇ ਮੁੱਖ ਭੂਮਿਕਾ ਨਿਭਾਈ ਸੀ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


