ਕੈਂਬਰਿਜ਼ ਇੰਟਰਨੈਸ਼ਨਲ ਸਕੂਲ 'ਚ ਇਮਤਿਹਾਨਾਂ ਤੋਂ ਪਹਿਲਾਂ ਵਿਦਿਆਰਥੀਆਂ ਲਈ ‘ਤਣਾਅ ਮੁਕਤ ਫਨ ਡੇ’ ਦਾ ਆਯੋਜਨ

ਮੋਗਾ,18 ਫਰਵਰੀ (ਜਸ਼ਨ)-ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਵਿਚ ਸਲਾਨਾ ਇਮਤਿਹਾਨਾਂ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਤਣਾਅ ਮੁਕਤ ਕਰਨ ਲਈ ਪਿਕਨਿਕ ਡੇ, ਫਨ ਡੇ ਦਾ ਆਯੋਜਨ ਕੀਤਾ ਗਿਆ ਤਾਂ ਜੋ ਵਿਦਿਆਰਥੀ ਤਣਾਅ ਮੁਕਤ ਤੇ ਤਰੋ ਤਾਜ਼ਾ ਹੋ ਕੇ ਇਮਤਿਹਾਨਾਂ ਦੀ ਤਿਆਰੀ ਕਰ ਸਕਣ। ਅਜੋਕੇ ਸਮੇਂ ਵਿਚ ਵਿਦਿਆਰਥੀ ਅਕਸਰ ਹੀ ਇਮਤਿਹਾਨਾਂ ਦੇ ਦਿਨਾਂ ਵਿਚ ਬਹੁਤ ਜ਼ਿਆਦਾ ਤਣਾਅ ਵਿਚ ਰਹਿੰਦੇ ਹੋਏ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਵਿਦਿਆਰਥੀਆਂ ਨੂੰ ਇਮਤਿਹਾਨਾਂ ਤੋਂ ਪਹਿਲਾਂ ਤਣਾਅ ਮੁਕਤ ਕੀਤਾ ਗਿਆ।

ਸਾਰੇ ਵਿਦਿਆਰਥੀਆਂ ਨੇ ਮਿਲ ਕੇ ਕਈ ਖੇਡਾਂ ਖੇਡੀਆਂ ਅਤੇ ਇਕੱਠੇ ਮਿਲ ਕੇ ਭੋਜਨ ਦਾ ਆਨੰਦ ਮਾਣਿਆ। ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਸ਼ਣ ਸੁਣਾਇਆ ਤੇ ਵਿਖਾਇਆ ਗਿਆ, ਜਿਸ ਵਿਚ ਉਨਾਂ ਨੇ ਵਿਦਿਆਰਥੀਆਂ ਨੂੰ ਤਣਾਅ ਮੁਕਤ ਰਹਿਣ ਅਤੇ ਇਕਾਗਰ ਚਿਤ ਹੋ ਕੇ ਪੜਨ ਲਈ ਕਿਹਾ ਅਤੇ ਮਾਪਿਆਂ ਨੂੰ ਵੀ ਉਨਾਂ ਦੀਆਂ ਜਿੰਮੇਵਾਰੀਆਂ ਪ੍ਰਤੀ ਸੁਚੇਤ ਕਰਵਾਇਆ। ਇਸ ਮੌਕੇ ਸਕੂਲ ਦੇ ਐਡਮਨਿਸਟਰੇਟਰ ਮੈਡਮ ਪਰਮਜੀਤ ਕੌਰ, ਮੈਡਮ ਸੁਮੀਤਪਾਲ, ਪਿ੍ਰੰ: ਮੈਡਮ ਸਤਵਿੰਦਰ ਕੌਰ ਵੀ ਹਾਜ਼ਰ ਸਨ।