ਸਾਗਰ ਵਰਮਾ ਦੀ ਪੁਸਤਕ “ਕੈਚ ਯੂਅਰ ਥੌਟਸ- ਯੂ ਕੈਨ...“ ਸਰਕਾਰੀ ਬਹੁਤਕਨੀਕੀ ਕਾਲਜ, ਗੁਰੂ ਤੇਗ ਬਹਾਦਰਗੜ੍ਹ ਦੇ ਪਿ੍ਰੰਸੀਪਲ ਸੁਰੇਸ਼ ਕੁਮਾਰ ਵੱਲੋਂ ਰਿਲੀਜ਼

ਮੋਗਾ, 7 ਮਾਰਚ (ਜਸ਼ਨ)-ਸਰਕਾਰੀ ਬਹੁਤਕਨੀਕੀ ਕਾਲਜ, ਗੁਰੂ ਤੇਗ ਬਹਾਦਰਗੜ੍ਹ ਜ਼ਿਲ੍ਹਾ ਮੋਗਾ  ਵਿਖੇ ਕੈਮੀਕਲ ਇੰਜੀਨੀਅਰਿੰਗ ਵਿਭਾਗ ਦੇ ਪਾਸ ਆਊਟ ਵਿਦਿਆਰਥੀ ਸਾਗਰ ਵਰਮਾ ਵੱਲੋਂ  ਲਿਖੀ ਪੁਸਤਕ “ਕੈਚ ਯੂਅਰ ਥੌਟਸ- ਯੂ ਕੈਨ.“ ਕਾਲਜ ਦੇ ਕਾਰਜਕਾਰੀ ਪਿ੍ਰੰਸੀਪਲ ਸੁਰੇਸ਼ ਕੁਮਾਰ ਵੱਲੋਂ ਰਿਲੀਜ਼ ਕੀਤੀ ਗਈ। ਉਹਨਾਂ ਨੇ ਸਾਗਰ ਵਰਮਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪੁਸਤਕ ਵਿਦਿਆਰਥੀਆਂ ਅਤੇ ਹੋਰਨਾਂ ਲਈ ਸਫ਼ਲਤਾ ਦੇ ਗੁਰ ਦੱਸਣ ਵਿੱਚ ਬਹੁਤ ਸਹਾਈ ਹੋਵੇਗੀ।  ਇਸ ਮੌਕੇ ਕਾਲਜ ਦੇ ਵਿਭਾਗੀ ਮੁਖੀ ਜਸਵਿੰਦਰ ਸਿੰਘ, ਸੰਜੀਵ ਗੋਇਲ,ਮੈਡਮ ਰਜਨੀ ਮਹਾਜਨ,ਬਲਵਿੰਦਰ ਸਿੰਘ, ਕੁਲਵੀਰ ਸਿੰਘ,ਪਰਮਿੰਦਰ ਸਿੰਘ,ਮੈਡਮ ਮਿਨਾਕਸ਼ੀ,ਮੈਡਮ ਨਵਜੀਤ ਕੌਰ,ਮੈਡਮ ਜਸਦੀਪ ਕੌਰ,ਮੈਡਮ ਪੱਲਵੀ, ਸਤਨਾਮ ਸਿੰਘ ਆਦਿ ਸਟਾਫ ਮੈਂਬਰ ਹਾਜ਼ਰ ਸਨ।