ਡਾ. ਭੀਮ ਰਾਓ ਅੰਬੇਦਕਰ ਨੇ ਗਰੀਬਾਂ ਅਤੇ ਦੱਬੇ ਕੁਚਲੇ ਵਰਗਾਂ ਨੂੰ ਸਵੈਮਾਣ ਭਰਪੂਰ ਜਿੰਦਗੀ ਜਿਉਣ ਲਈ ਅਧਿਕਾਰ ਹਾਸਿਲ ਕਰਵਾਏ -ਬੀਬੀ ਜਗਦਰਸ਼ਨ ਕੌਰ

ਮੋਗਾ, 15 ਅਪਰੈਲ (ਜਸ਼ਨ)- ਸੀਨੀਅਰ ਆਗੂ ਬੀਬੀ ਜਗਦਰਸ਼ਨ ਕੌਰ ਦੀ ਅਗਵਾਈ ਵਿਚ ਧਰਮਕੋਟ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਦਲਿਤਾਂ ਦੇ ਅਧਿਕਾਰਾਂ ਲਈ ਮਸੀਹਾ ਬਣ ਕੇ ਬਹੁੜੇ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਦਕਰ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸੀਨੀਅਰ ਆਗੂ ਪਰਮਿੰਦਰ ਸਿੰਘ ਡਿੰਪਲ, ਅਵਤਾਰ ਸਿੰਘ ਮਨਾਵਾਂ ,ਬਾਦਲ ਬਲਖੰਡੀ ,ਬਿੱਟੂ ਬੀਜਾਪੁਰ,ਸ਼ਿੰਦਰ ਬਾਬਾ,ਬਗੀਚਾ ਸਿੰਘ ਭੋਇਪੁਰ,ਕੈਪਟਨ ਅਜਾਇਬ ਸਿੰਘ,ਰਿੰਪੀ ਖੋਸਾ,ਨਿਰਮਲ ਪਰਜ਼ਵਾਲ,ਮਨਪਰੀਤ ਸਿੰਘ ਭੱਟੀ,ਬਗੀਚਾ ਸਿੰਘ,ਡਾ: ਰਣਜੀਤ ਸਿੰਘ ਸੈਦ ਮੁਹੰਮਦ ਸਿੰਘ, ਸੂਬਾ ਸਿੰਘ ਧਰਮਕੋਟ,ਕਾਕਾ ਨੂਰ,ਸਾਬਕਾ ਐਮ ਸੀ ਲੱਖਾ ਸਿੰਘ ,ਬਲਜੀਤ ਸਿੰਘ ਕੈਲਾ,ਆਤਮਜੀਤ ਸਿੰਘ ਪਿੰਕੀ,ਪੂਰਨ ਸਿੰਘ,ਹੈਪੀ ਧਰਮਕੋਟ,ਜਗਜੀਤ ਸਿੰਘ ਰਾਣਾ ਅਤੇ ਸਾਧੂ ਸਿੰਘ ਮੰਦਰ ਆਦਿ ਨੇ ਡਾ: ਭੀਮ ਰਾਓ ਅੰਬੇਦਕਰ ਦੀ ਤਸਵੀਰ ’ਤੇ ਫੁੱਲ ਭੇਂਟ ਕਰਕੇ ਸ਼ਰਧਾਜਲੀ ਦਿੱਤੀ। ਇਸ ਮੌਕੇ ਬੀਬੀ ਜਗਦਰਸ਼ਨ ਕੌਰ ਨੇ ਸੰਬੋਧਨ ਕਰਦਿਆਂ ਆਖਿਆ ਕਿ ਭਾਰਤ ਰਤਨ ਡਾ: ਭੀਮ ਰਾਓ ਅੰਬੇਦਕਰ ਨੇ ਗਰੀਬਾਂ ਅਤੇ ਦੱਬੇ ਕੁਚਲੇ ਵਰਗਾਂ ਨੂੰ ਸਮਾਜ ਵਿਚ ਸਵੈਮਾਣ ਭਰਪੂਰ ਜਿੰਦਗੀ ਜਿਉਣ ਲਈ ਅਧਿਕਾਰ ਦਿਵਾਉਣ ਵਾਸਤੇ ਤਮਾਮ ਉਮਰ ਦਿ੍ਰੜਤਾ ਨਾਲ ਆਪਣੇ ਫਰਜ਼ਾਂ ਦੀ ਪੂਰਤੀ ਕੀਤੀ, ਇਸ ਕਰਕੇ ਅੱਜ ਦਾ ਦਿਨ ਭਾਰਤੀ ਸਮਾਜ ਲਈ ਭਾਗਾ ਭਰਿਆ ਦਿਨ ਹੈ ਜਦੋਂ ਬਾਬਾ ਸਾਹਿਬ ਵਰਗੀ ਮਹਾਨ ਸ਼ਖਸੀਅਤ ਨੇ ਭਾਰਤ ਵਿਚ ਜਨਮ ਲਿਆ ਅਤੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਦਾ ਸੰਵਿਧਾਨ ਲਿਖਣ ਦਾ ਮਾਣ ਹਾਸਲ ਕੀਤਾ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


