ਫਿਜ਼ਾ ਸਕੇਟਿੰਗ ਕਲੱਬ ਵੱਲੋਂ ਚੌਥੀ ਸਾਲਾਨਾ ਓਪਨ ਸਪੀਡ ਸਕੇਟਿੰਗ ਚੈਂਪੀਅਨਸ਼ਿਪ ਦਾ ਆਯੋਜਨ

ਮੋਗਾ, 29 ਜੂਨ ( jashan ) : ਫਿਜ਼ਾ ਸਕੇਟਿੰਗ ਕਲੱਬ ਮੋਗਾ ਵੱਲੋਂ ਕੋਚ ਧਰਮਿੰਦਰ ਸ਼ਰਮਾ ਦੀ ਦੇਖ-ਰੇਖ ਹੇਠ ਚੌਥੀ ਸਾਲਾਨਾ ਓਪਨ ਸਪੀਡ ਸਕੇਟਿੰਗ ਚੈਂਪੀਅਨਸ਼ਿਪ 2026 ਦਾ ਸਫਲ ਆਯੋਜਨ ਕੀਤਾ ਗਿਆ।
ਕਲੱਬ ਦੇ ਪ੍ਰਧਾਨ ਸਤਿਆ ਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਮੋਗਾ, ਬੱਧਨੀ ਕਲਾਂ, ਲੋਪੋ ਅਤੇ ਕਾਉਕੇ ਕਲਾਂ ਤੋਂ 5 ਤੋਂ 20 ਸਾਲ ਦੀ ਉਮਰ ਦੇ ਕਰੀਬ 85 ਵਿਦਿਆਰਥੀਆਂ ਨੇ ਹਿੱਸਾ ਲਿਆ। ਮੁਕਾਬਲੇ ਦਾ ਉਦਘਾਟਨ ਡਾ. ਪ੍ਰਸ਼ਾਂਤ ਮਹਾਜਨ ਵੱਲੋਂ ਕੀਤਾ ਗਿਆ। ਚੈਂਪੀਅਨਸ਼ਿਪ ਦੇ ਸਪੈਸ਼ਲ ਅਸਿਸਟੈਂਟ ਆਕਾਸ਼ ਬੰਸੀ, ਹਰਪ੍ਰੀਤ ਹੈਰੀ, ਪਰਮਿੰਦਰ ਸਿੰਘ (ਕੋਚ ਬੱਧਨੀ ਕਲਾਂ), ਮੈਡਮ ਗੁਰਮੀਤ ਕੌਰ, ਮੈਂਬਰ ਅਨਮੋਲ ਸ਼ਰਮਾ, ਫਿਜ਼ਾ ਸ਼ਰਮਾ ਅਤੇ ਜਸਵਿੰਦਰ ਕੌਰ ਨੇ ਬੱਚਿਆਂ ਲਈ ਸ਼ਾਨਦਾਰ ਪ੍ਰਬੰਧ ਕੀਤੇ। ਇਸ ਮੌਕੇ ਲੁਧਿਆਣਾ ਤੋਂ ਪਹੁੰਚੇ ਨਰਿੰਦਰ ਨਾਗੀ (ਸਟੇਟ ਹੈੱਡ, ਰੋਲਰ ਬਾਲ ਐਸੋਸੀਏਸ਼ਨ) ਨੇ ਬੱਚਿਆਂ ਨੂੰ ਆਈਸ ਸਕੇਟਿੰਗ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਮੁਕਾਬਲੇ ਦੇ ਜੇਤੂਆਂ ਨੂੰ ਐਮਸੀ ਰਾਕੇਸ਼ ਬਜਾਜ ਵੱਲੋਂ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਵਿੱਚ ਕਲੱਬ ਦੇ ਸਕੱਤਰ ਅਤੇ ਫ਼ਿਲਮ ਪ੍ਰੋਡਿਊਸਰ ਸੰਨੀ ਸ਼ਰਮਾ ਨੇ ਸਾਰੇ ਮਹਿਮਾਨਾਂ ਦਾ ਪਹੁੰਚਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਹ ਚੈਂਪੀਅਨਸ਼ਿਪ ਯਾਦਗਾਰ ਸਾਬਤ ਹੋਈ।


