ਇੰਟਰਨੈੱਟ ਸੇਵਾਵਾਂ ਬੰਦ , ਕਪੂਰਥਲਾ,ਜਲੰਧਰ ,ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲਿਆਂ ਵਿਚ ਪਾਬੰਦੀ 16 ਅਪਰੈਲ ਤੱਕ ਵਧਾਈ

ਚੰਡੀਗੜ,15 ਅਪਰੈਲ(ਪੱਤਰ ਪਰੇਰਕ)- ਫਗਵਾੜਾ ਵਿਖੇ ਦਲਿਤ ਵਰਗ ਅਤੇ ਸ਼ਿਵ ਸੇਨਾ ਦਰਮਿਆਨ ਪੈਦਾ ਹੋਈ ਤਲਖ਼ੀ ਦੇ ਚੱਲਦਿਆਂ ਕਪੂਰਥਲਾ,ਜਲੰਧਰ ,ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲਿਆਂ ਵਿਚ ਇਹਤਿਹਾਤ ਵਜੋਂ ਇੰਟਰਨੈੱਟ ਸੇਵਾਵਾਂ ’ਤੇ ਪਾਬੰਦੀ ਲਗਾਈ ਗਈ ਸੀ। ਬਹਿਰਹਾਲ ਇਹਨਾਂ ਜ਼ਿਲਿਆਂ ਵਿਚ ਸ਼ਾਂਤੀ ਬਣੀ ਹੋਈ ਹੈ ਪਰ ਸੂਰਤੇਹਾਲ ਦੀ ਨਜ਼ਰਸਾਨੀ ਕਰਨ ਉਪਰੰਤ ਪੰਜਾਬ ਸਰਕਾਰ ਵੱਲੋਂ ਇਹ ਪਾਬੰਦੀ  16 ਅਪਰੈਲ ਤੱਕ ਵਧਾ ਦਿੱਤੀ ਗਈ ਹੈ । ਚੰਡੀਗੜ ਵਿਖੇ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਇਸ ਪਾਬੰਦੀ ਦੌਰਾਨ ਮੋਬਾਈਲ ਇੰਟਰਨੈੱਟ ,ਐੱਸ ਐੱਮ ਐੱਸ ਅਤੇ ਡੌਂਗਲ ਸੇਵਾਵਾਂ ਬੰਦ ਰਹਿਣਗੀਆਂ । ਉਹਨਾਂ ਦੱਸਿਆ ਕਿ ਪੰਜਾਬ ਟੈਲੀਕਾਮ ਸਰਵਿਸਿਜ਼ ਪਰੋਵਾਈਡਰਾਂ ਨੂੰ ਇਹਨਾਂ ਹੁਕਮਾਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ ਹੈ ਪਰ ਜੇ ਕੋਈ ਇਹਨਾਂ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। 

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ