ਬੱਚਿਆਂ ‘ਚ ਕੋਮਲ ਕਲਾਵਾਂ ਵਿਕਸਿਤ ਕਰਨ ਲਈ ਕੋਹਲੀ ਸਟਾਰ ਇਮੇਜ ਸਕੂਲ ਵੱਲੋਂ ਵਰਕਸ਼ਾਪ ਲਗਾਉਣ ਦਾ ਐਲਾਨ

ਮੋਗਾ, 10 ਅਪਰੈਲ (ਜਸ਼ਨ)-ਕੋਹਲੀ ਸਟਾਰ ਇਮੇਜ ਸਕੂਲ ਵੱਲੋਂ ਬੱਚਿਆਂ ਵਿਚ ਕੋਮਲ ਕਲਾਵਾਂ ਵਿਕਸਿਤ ਕਰਨ ਲਈ ਰਾਹ ਦਸੇਰੇ ਵਜੋਂ ਵਿਚਰਦਿਆਂ ਵਰਕਸ਼ਾਪ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਕੋਹਲੀ ਸਟਾਰ ਇਮੇਜ ਸਕੂਲ ਦੀ ਮੈਨੇਜਿੰਗ ਡਾਇਰੈਕਟਰ ਸ਼੍ਰੀਮਤੀ ਸਿਲਕੀ ਕੋਹਲੀ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬੱਚਿਆਂ ਵਿਚ ਨਵੀਨਤਾਕਾਰੀ ਉਜਾਗਰ ਕਰਨ ਲਈ ਸਟਾਰ ਕਲੱਬ ਸ਼ੁਰੂ ਕੀਤਾ ਗਿਆ ਹੈ ਜਿਸ ਵਿਚ 7 ਸਾਲ ਤੋਂ 16 ਸਾਲ ਤੱਕ ਦੀ ਉਮਰ ਦੇ ਬੱਚੇ ਸ਼ਾਮਲ ਹੋਣਗੇ । ਉਹਨਾਂ ਕਿਹਾ ਕਿ ਹਰ ਐਤਵਾਰ ਨੂੰ ਇਸ ਕਲੱਬ ਲਈ ਵਰਕਸ਼ਾਪ ਲਗਾਈ ਜਾਇਆ ਕਰੇਗੀ ਜਿਸ ਵਿਚ ਵੱਖ ਵੱਖ ਮਡਿੳੂਲਾਂ ’ਤੇ ਧਿਆਨ ਕੇਂਦਰਿਤ ਕਰਦਿਆਂ ਬੱਚਿਆਂ ਵਿਚ ਆਤਮ ਵਿਸ਼ਵਾਸ਼ ਪੈਦਾ ਕਰਨ ਅਤੇ ਉਹਨਾਂ ਨੂੰ ਹੁਨਰਮੰਦ ਬਣਾਉਂਦਿਆਂ ਬਹੁਪੱਖੀ ਸ਼ਖਸੀਅਤ ਦੇ ਨਿਰਮਾਣ ਲਈ ਕੋਹਲੀ ਸਟਾਰ ਉਹਨਾਂ ਦੀ ਬਹੁਪੱਖੀ ਸ਼ਖਸੀਅਤ ਦੇ ਨਿਰਮਾਣ ਲਈ ਅਗਵਾਈ ਕਰੇਗਾ। ਉਹਨਾਂ ਸਟਾਰ ਕਲੱਬ ਦੀ ਮੈਂਬਰਸ਼ਿੱਪ ਬਾਰੇ ਦੱਸਦਿਆਂ ਆਖਿਆ ਕਿ ਸਿਲਵਰ ਮੈਂਬਰਸ਼ਿੱਪ ਦੀ ਮਿਆਦ ਤਿੰਨ ਮਹੀਨੇ ਹੋਵੇਗੀ ਜਿਸ ਵਿਚ ਇਕ ਬੱਚੇ ਨੂੰ ਮਹਿਜ਼ 2000 ਰੁਪਏ ਅਦਾ ਕਰਨੇ ਪੈਣਗੇ ਜਦ ਕਿ ਛੇ ਮਹੀਨੇ ਦੀ ਮਿਆਦ ਵਾਲੀ ਗੋਲਡ ਮੈਂਬਰਸ਼ਿੱਪ ਲੈਣ ਵਾਸਤੇ 3500 ਰੁਪਏ ਫੀਸ ਰੱਖੀ ਗਈ ਹੈ। ਉਹਨਾਂ ਦੱਸਿਆ ਕਿ 12 ਮਹੀਨੇ ਲਈ ਡਾਇਮੰਡ ਮੈਂਬਰਸ਼ਿੱਪ ਲੈਣ ਵਾਸਤੇ ਫੀਸ 6000 ਰੁਪਏ ਰੱਖੀ ਗਈ ਹੈ। ਉਹਨਾਂ ਇਹ ਵੀ ਆਖਿਆ ਕਿ ਮੈਂਬਰਸ਼ਿੱਪ ਵਿਚ ਦਿਲਚਸਪੀ ਨਾ ਲੈਣ ਵਾਲੇ ਬੱਚੇ 600 ਰੁਪਏ ਪ੍ਰਤੀ ਮਹੀਨਾ ਦੇ ਕੇ ਵਰਕਸ਼ਾਪ ਅਟੈਂਡ ਕਰ ਸਕਦੇ ਹਨ ਜਾਂ ਫਿਰ 200 ਰੁਪਏ ਪ੍ਰਤੀ ਸੈਸ਼ਨ ਅਦਾ ਕਰ ਸਕਦੇ ਹਨ । ਉਹਨਾਂ ਦੱਸਿਆ ਕਿ ਬੱਚਿਆਂ ਦੀ ਖੁਸ਼ੀ ਲਈ ਇਸ ਐਤਵਾਰ 15 ਅਪਰੈਲ ਨੂੰ ਸਾਰੇ ਬੱਚਿਆਂ ਲਈ ਸਿਰਜਣਾਤਮਕ ਅਤੇ ਰਚਨਾਤਮਕ ਲਿਖਾਈ ਦਾ ਮੁੱਫਤ ਸੈਸ਼ਨ ਰੱਖਿਆ ਗਿਆ ਹੈ ਜਿਸ ਵਿਚ ਮਾਪੇ ਆਪਣੇ ਬੱਚਿਆਂ ਨੂੰ ਭੇਜ ਕੇ ਸੈਸ਼ਨ ਉਪਰੰਤ ਉਹਨਾਂ ਦੇ ਸੁਭਾਅ ਅਤੇ ਵਿਹਾਰ ਵਿਚ ਜਾਦੂਈ ਤਬਦੀਲੀ ਮਹਿਸੂਸ ਕਰਨਗੇ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


