1 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਗੳੂ ਗਰਾਸ ਸੇਵਾ, ਡਾ: ਸੀਮਾਂਤ ਗਰਗ ਅਤੇ ਰਾਜਪਾਲ ਠਾਕੁਰ ਦੀ ਅਗਵਾਈ ਵਿਚ ਹੋਈ ਗੌ-ਸੇਵਾ ਦਲ ਦੀ ਬੈਠਕ

ਮੋਗਾ, 28 ਮਾਰਚ (ਜਸ਼ਨ)-ਗੳੂ ਸੇਵਾ ਦਲ ਦੀ ਬੈਠਕ ਜਿਲਾ ਪ੍ਰਧਾਨ ਮਨੋਜ ਅਰੋੜਾ ਦੀ ਅਗਵਾਈ ਵਿੱਚ ਹੋਈ , ਜਿਸ ਵਿੱਚ ਭਾਰਤ ਮਾਤਾ ਮੰਦਿਰ ਦੇ ਪ੍ਰਧਾਨ ਡਾ: ਸੀਮਾਂਤ ਗਰਗ ਅਤੇ ਬਜਰੰਗ ਦਲ ਦੇ ਰਾਜਸੀ ਸਾਥੀ ਸੰਯੋਜਕ ਰਾਜਪਾਲ ਠਾਕੁਰ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਮਨੋਜ ਅਰੋੜਾ ਨੇ ਦੱਸਿਆ ਕਿ 1 ਅਪ੍ਰੈਲ ਤੋਂ 600 ਗੳੂ ਗਰਾਸ ਪੱਤਰ ਸ਼ਹਿਰ ਨਿਵਾਸੀਆਂ ਅਤੇ ਗੳੂ ਭਗਤਾਂ ਨੂੰ ਵੰਡੇ ਜਾਣਗੇ,ਜਿਸ ਵਿੱਚ ਪਹਿਲੀ ਰੋਟੀ ਗਾਂ ਦੀ ਰੱਖਣ ਲਈ ਲੋਕਾਂ ਨੂੰ ਪੇ੍ਰਰਿਤ ਕੀਤਾ ਜਾਵੇਗਾ ਅਤੇ ਗੳੂ ਸੇਵਾ ਦਲ ਦਾ ਗੳੂ ਗਰਾਸ ਰੱਥ ਉਸ ਰੋਟੀ ਨੂੰ ਇਕੱਠੀ ਕਰੇਗਾ। ਰੱਥ ਦੁਆਰਾ ਇਕੱਠੀਆਂ ਕੀਤਆਂ ਰੋਟੀਆਂ ਨੂੰ ਬੇਸਹਾਰਾ ਗੳੂਆਂ ਨੂੰ ਖਵਾਇਆ ਜਾਵੇਗਾ ,ਜਿਸ ਨਾਲ ਉਹਨਾਂ ਦਾ ਪੇਟ ਵੀ ਭਰੇਗਾ ਅਤੇ ਉਹਨਾਂ ਨੂੰ ਖੁਰਾਕ ਵੀ ਮਿਲੇਗੀ। ਡਾ: ਸੀਮਾਂਤ ਗਰਗ ਅਤੇ ਰਾਜਪਾਲ ਠਾਕੁਰ ਨੇ ਕਿਹਾ ਕਿ ਗੳੂ ਸੇਵਾ ਦਲ ਦਾ ਗੳੂ ਮਾਂ ਦੀ ਸੇਵਾ ਲਈ ਕੀਤਾ ਜਾ ਰਹੀ ਕੋਸ਼ਿਸ਼ ਸ਼ਲਾਘਾਯੋਗ ਹੈ। ਉਨਾਂ ਕਿਹਾ ਕਿ ਗੳੂ ਭਗਤਾਂ ਨੂੰ ਇਸ ਕਾਰਜ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਗੳੂ ਸੇਵਾ ਦਲ ਦੇ ਪ੍ਰਧਾਨ ਮੰਤਰੀ ਮੁਨੀਸ਼ ਮੇਨਾਰਾਏ ਨੇ ਕਿਹਾ ਕਿ ਪਿਛਲੇ 2 ਸਾਲਾਂ ਤੋਂ ਗੳੂ ਮਾਂ ਲਈ ਮੁੱਫਤ ਹਇਡਰੋਲਿਕ ਐਂਬੂਲੈਂਸ ਚਲਾਈ ਜਾ ਰਹੀ ਹੈ । ਇਸ ਮੌਕੇ ਉਪ ਪ੍ਰਧਾਨ ਵਿਨੋਦ ਗਰਗ, ਜਸਵੀਰ ਸ਼ਰਮਾ ਸੀਰਾ, ਡਾ. ਸੀਮਾਂਤ ਗਰਗ ਨੇ ਸੌਰਵ ਪੋਪਲੀ ਅਤੇ ਰਾਜਕੁਮਾਰ ਨੂੰ ਸਿਰੋਪਾ ਪਾ ਕਰ ਗੳੂ ਸੇਵਾ ਦਲ ਵਿੱਚ ਸ਼ਾਮਿਲ ਕੀਤਾ । ਇਸ ਮੌਕੇ ਰਾਜਪਾਲ ਠਾਕੁਰ, ਰਵੀ ਬਜਾਜ਼, ਸੰਨੀ ਕਾਂਸਲ, ਹਰੀ ਸਚਦੇਵਾ, ਵਿਨੋਦ ਗਰਗ, ਰਸਿਕ ਗੁਪਤਾ, ਕੁਨਾਲ ਸ਼ਰਮਾ, ਭੂਸ਼ਣ ਜਿੰਦਲ, ਸ਼ੰਕਰ, ਰਿਸ਼ੀ ਸ਼ਰਮਾ, ਜਿਤੇਸ਼ ਸ਼ਰਮਾ, ਰਾਜਿੰਦਰ ਸਿੰਘ ਆਦਿ ਹਾਜ਼ਰ ਸਨ।


