ਪੁਲਿਸ ਵੱਲੋਂ ਮਨਾਇਆ ਜਾ ਰਿਹਾ ਹੈ ਨਸ਼ਾ ਛੁਡਾਊ ਸਪਤਾਹ

ਅਜੀਤਵਾਲ,21 ਦਸੰਬਰ (ਜਸ਼ਨ)-ਪੰਜਾਬ ਸਰਕਾਰ ਵੱਲੋਂ ਨਸ਼ੇ ਖਿਲਾਫ ਵਿੱਡੀ ਮੁਹਿੰਮ ਦੇ ਚਲਦਿਆਂ ਅੱਜ ਥਾਣਾ ਅਜੀਤਵਾਲ ਦੇ ਅਧੀਨ ਆਉਦੇ ਪਿੰਡ ਮਟਵਾਣੀ ਕਿੰਗ ਕਰਾਊਨ ਪੈਲਸ ਵਿਖੇ ਨੇੜਲੇ ਸਾਰੇ ਪਿੰਡਾ ਦੇ ਪੰਚਾਂ, ਸਰਪੰਚਾਂ ਅਤੇ ਮੋਹਤਬਰ ਵਿਅਕਤੀਆਂ ਦਾ ਵਿਸ਼ਾਲ ਇਕੱਠ ਕੀਤਾ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਐਸ.ਪੀ.ਐਚ ਪਿ੍ਰਥੀਪਾਲ ਸਿੰਘ ਨੇ ਕਿਹਾ ਕਿ ਅਸੀ ਆਮ ਹੀ ਆਪਣੇ ਘਰਾਂ ਵਿੱਚ ਟੇਬਲ ਲਗਾ ਕੇ ਸ਼ਰਾਬਾਂ ਪੀਂਦੇ ਹਾਂ ਜਿਸ ਦਾ ਬੁਰਾ ਪ੍ਰਭਾਵ ਸਾਡੇ ਬੱਚਿਆਂ ਤੇ ਪੈਂਦਾ ਹੈ ਕਿਉਕਿ ਸਾਡੇ ਬੱਚੇ ਇਸੇ ਨਸ਼ੇ ਦਾ ਪ੍ਰਯੋਗ ਕਰਦੇ ਵੇਖ ਹੀ ਇਸ ਤੋਂ ਅੱਗੇ ਵੱਧਦੇ ਹਨ ਜੋ ਕਿ ਵੱਡਿਆਂ ਨਸ਼ਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਸਾਨੂੰ ਚਾਹੀਦਾ ਹੈ ਕਿ ਅਸੀਂ ਵਿਆਹ ਸ਼ਾਦੀਆਂ ਵਿੱਚ ਵੀ ਸ਼ਰਾਬ ਦੇ ਨਸ਼ੇ ਦਾ ਸੇਵਨ ਨਾ ਕਰੀਏ। ਇਸ ਨਾਲ ਮਨੁੱਖੀ ਸ਼ਰੀਰ ਤਾਂ ਬਿਮਾਰੀਆਂ ਤੋਂ ਬੱਚਦਾ ਹੀ ਹੈ ਨਾਲ ਹੀ ਅਸੀਂ ਹੋਣ ਵਾਲੀ ਪੈਸੇ ਦੀ ਬਰਬਾਦੀ ਤੋਂ ਵੀ ਬਚ ਸਕਦੇ ਹਾਂ। ਸਾਨੂੰ ਅਜਿਹੇ ਨਸ਼ਿਆਂ ਦਾ ਪੂਰਨ ਬਾਈਕਾਟ ਕਰਨਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਸਾਡੇ ਬੱਚੇ ਚੰਗੇ ਖਿਡਾਰੀ ਅਤੇ ਚੰਗੇ ਨਾਗਰਿਕ ਬਣਕੇ ਉਭਰਨ। ਅੇੈਸ.ਐਚ.ਓ ਜਸਵੰਤ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਇਲਾਕੇ ਦੇ ਦੋ ਵੱਡੇ ਪਿੰਡ ਕੋਕਰੀ ਕਲਾਂ ਅਤੇ ਚੂਹੜਚੱਕ ‘ਚ ਨਸ਼ੇ ਦੀ ਭਰਮਾਰ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਉਹਨਾਂ ਕੋਲ ਨਸ਼ਾ ਕਰਨ ਵਾਲੇ ਵਿਅਕਤੀਆਂ ਦੇ ਨਾਮ ਦਰਜ ਕਰਵਾਉਣ ਤਾਂ ਮਹਿਕਮਾਂ ਨਸ਼ਾ ਕਰਨ ਵਾਲੇ ਵਿਅਕਤੀਆਂ ਦਾ ਇਲਾਜ ਬਿਲਕੁਲ ਮੁੱੱਫਤ ਕਰਵਾ ਕੇ ਉਨਾਂ ਨੂੰ ਚੰਗੇ ਨਾਗਰਿਕ ਬਣਉਣ ਵਿੱਚ ਪਹਿਲ ਕਦਮੀ ਕਰੇਗਾ । ਅੰਤ ਵਿੱਚ ਉਨਾਂ ਆਏ ਹੋਏ ਸਾਰੇ ਵਿਅਕਤੀਆਂ ਦਾ ਧੰਨਵਾਦ ਕੀਤਾ। ਸਟੇਜ ਦੀ ਕਾਰਵਾਈ ਮਾ. ਬਲਰਾਜ ਸਿੰਘ ਨੇ ਬੜੇ ਸੁਚੱਜੇ ਢੰਗ ਨਾਲ ਨਿਭਾਈ। ਇਸ ਸਮੇਂ ਆੜਤੀਆਂ ਐਸੋਸ਼ੀਏਸ਼ਨ ਦੇ ਪ੍ਰਧਾਨ ਡਾ. ਰਾਕੇਸ਼ ਕੁਮਾਰ ਕਿੱਟਾ, ਸੋਸਾਇਟੀ ਪ੍ਰਧਾਨ ਗੁਰਜੀਤ ਸਿੰਘ, ਨੰਬਰਦਾਰ ਰਾਜਾ ਸਿੰਘ, ਸਰਪੰਚ ਜਸਵਿੰਦਰ ਸਿੰਘ ਚੁਗਾਂਵਾ ,ਸਰਪੰਚ ਗੁਰਦੀਪ ਸਿੰਘ ਰੱਤੀ, ਡਾ. ਰਣਜੀਤ ਸਿੰਘ, ਜਗਤਾਰ ਸਿੰਘ ਘਾਲੀ ਢੁੱਡੀਕੇ, ਸਰਪੰਚ ਬਚਿੱਤਰ ਸਿੰਘ ਕਿਲੀ ਚਾਹਲਾ, ਚਰਨਪ੍ਰੀਤ ਸਿੰਘ ਮਟਵਾਣੀ, ਗੁਰਜੋਤ ਸਿੰਘ ਨੱਥੂਵਾਲਾ, ਗਗਨਦੀਪ ਸਿੰਘ, ਗੁਰਸ਼ਰਨ ਸਿੰਘ ਆਦਿ ਹਾਜ਼ਰ ਸਨ।