ਇਲੈਟਰੋ-ਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਪੰਜਾਬ ਵੱਲੋਂ ਇਲੈਟਰੋ-ਹੋਮਿਓਪੈਥੀ ਦੇ ਜਨਮਦਾਤੇ ਡਾ: ਕਾਊਂਟ ਸੀਜ਼ਰ ਮੈਟੀ ਦੀ ਯਾਦ ਵਿਚ ਸੈਮੀਨਾਰ ਕਰਵਾਇਆ

ਮੋਗਾ,11 ਜਨਵਰੀ (ਜਸ਼ਨ)- ਇਲੈਟਰੋ ਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਪੰਜਾਬ ਵੱਲੋਂ ਅੱਜ ਮੋਗਾ ਵਿਖੇ ਇਲੈਟਰੋ-ਹੋਮਿਓਪੈਥੀ ਦੇ ਜਨਮਦਾਤਾ ਡਾ: ਕਾਊਂਟ ਸੀਜ਼ਰ ਮੈਟੀ ਦੇ 209ਵੇਂ ਜਨਮ ਦਿਨ ਮੌਕੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ+। ਇਸ ਮੌਕੇ ਜਯੋਤੀ ਪ੍ਰਚੰਡ ਕਰਨ ਉਪਰੰਤ ਵੱਖ ਵੱਖ ਸੂਬਿਆਂ ਤੋਂ ਪੰਹੁਚੇ ਡਾਕਰਟਰਾਂ ਨੇ ਡਾ: ਕਾੳੂਂਟ ਸੀਜ਼ਰ ਮੈਟੀ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਡਾ: ਜਗਤਾਰ ਸਿੰਘ ਸੇਖੋਂ ਨੇ ਵੱਖ ਵੱਖ ਰਾਜਾਂ ਤੋਂ ਪਹੰੁਚੇ ਹੋਏ ਡਾਕਟਰ ਸਾਹਿਬਾਨਾਂ ਨੂੰ ਜੀ ਆਇਆ ਆਖਿਆ। ਸੈਮੀਨਾਰ ਦੌਰਾਨ ਹਿਮਾਚਲ ਇਲੈੱਕਟਰੋ ਹੋਮਿਓਪੈਥਿਕ ਡਾਕਟਰਜ਼ ਐਸੋਸੀਏਸ਼ਨ ਦੇ ਚੇਅਰਮੈਨ ਡਾ: ਸੰਜੀਵ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਡਾ: ਸੁਰਿੰਦਰ ਠਾਕੁਰ ਨੇ ਸੈਮੀਨਾਰ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਚੇਅਰਮੈਨ ਡਾ: ਸੰਜੀਵ ਸ਼ਰਮਾ ਅਤੇ ਡਾ: ਸੁਰਿੰਦਰ ਠਾਕੁਰ ਨੇ ਡਾ: ਕਾੳੂਂਟ ਸੀਜ਼ਰ ਮੈਟੀ ਦੇ ਜੀਵਨ ’ਤੇ ਚਾਨਣਾ ਪਾਇਆ ਅਤੇ ਦੱਸਿਆ ਕਿ ਡਾ: ਮੈਟੀ ਨੇ 114 ਪੌਦਿਆਂ ’ਚ ਮੌਜੂਦ ਕੁਦਰਤੀ ਤੱਤਾਂ ਦੀ ਸ਼ਕਤੀ ਤੋਂ ਦਵਾਈਆ ਤਿਆਰ ਕੀਤੀਆਂ । ਉਹਨਾਂ ਦੱਸਿਆ ਕਿ ਇਹਨਾਂ ਦਵਾਈਆਂ ਦਾ ਕਿਸੇ ਤਰਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਅਤੇ ਇਹਨਾਂ ਦਵਾਈਆਂ ਨਾਲ ਘਾਤਕ ਰੋਗਾਂ ਦਾ ਤਸੱਲੀਬਖਸ਼ ਅਤੇ ਸਸਤਾ ਇਲਾਜ ਸੰਭਵ ਹੈ । ਉਹਨਾਂ ਕਿਹਾ ਕਿ ਇਸ ਇਲਾਜ ਵਿਧੀ ਰਾਹੀਂ ਲੰਮੇ ਸਮੇਂ ਤੋਂ ਬੀਮਾਰੀਆਂ ਨਾਲ ਪੀੜਤ ਅਤੇ ਲਾਇਲਾਜ ਬੀਮਾਰੀਆਂ ਦੇ ਰੋਗੀਆਂ ਦਾ ਇਲਾਜ ਵੀ ਸੰਭਵ ਹੈ । ਉਹਨਾਂ ਆਖਿਆ ਕਿ ਇਲੈਕਟਰੋ ਹੋਮਿਓਪੈਥੀ ਇਲਾਜ ਵਿਧੀ ਨਾਲ ਇਲਾਜ ਉਪਰੰਤ ਮਰੀਜ਼ ਦਾ ਰੋਗ ਜੜ ਤੋਂ ਖਤਮ ਹੋ ਜਾਂਦਾ ਹੈ। ਸਰਕਾਰੀ ਤੌਰ ’ਤੇ ਮਾਨਤਾ ਪ੍ਰਾਪਤ ਖੋਜ ਅਤੇ ਵਿਕਾਸ ਲਈ ਕੰਮ ਕਰ ਰਹੇ ਇਲੈਕਟਰੋ-ਹੋਮਿਓਪੈਥੀ ਡਾਕਟਰਾਂ ਨੂੰ ਭਵਿੱਖ ਵਿਚ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਰੁਤਬਾ ਦੇਣ ਲਈ ਲੋਕ ਸਭਾ ਵਿਚ ਪੇਸ਼ ਹੋਏ ਬਿੱਲ ’ਤੇ ਖੁਸ਼ੀ ਜ਼ਾਹਰ ਕਰਦਿਆਂ ਬੁਲਾਰਿਆਂ ਨੇ ਆਖਿਆ ਕਿ ਸਰਕਾਰ ਵੱਲੋਂ ਪ੍ਰਯੋਜਿਤ ਹੋਣ ’ਤੇ ਨੌਜਵਾਨ ਵਿਦਿਆਰਥੀ ਇਸ ਇਲਾਜ ਵਿਧੀ ਵੱਲ ਪ੍ਰੇਰਿਤ ਹੋ ਸਕਣਗੇ ਅਤੇ ਕੁਦਰਤੀ ਇਲਾਜ ਪ੍ਰਣਾਲੀ ਰਾਹੀਂ ਸਮਾਜ ਦੀ ਬੇਹਤਰ ਸੇਵਾ ਹੋ ਸਕੇਗੀ। ਇਸ ਮੌਕੇ ਸਰਕਾਰ ਵੱਲੋਂ ਵੱਖਰੀ ਵਿਗਿਆਨਕ ਇਲਾਜ ਵਿਧੀ ਸਰਕਾਰੀ ਹਸਪਤਾਲਾਂ ਵਿਚ ਸ਼ੁਰੂ ਕਰਨ ਲਈ ਕੀਤੀ ਜਾ ਰਹੀ ਪਰਿਕਿਰਿਆ ਲਈ ਭਾਰਤ ਸਰਕਾਰ ਦਾ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਵੱਖ ਵੱਖ ਸੂਬਿਆਂ ਤੋਂ ਸਮੂਹ ਇਲੈਟਰੋ- ਹੋਮਿਓਪੈਥਿਕ ਡਾਕਟਰਾਂ ਨੇ ਲੋਕ ਸੇਵਾ ਲਈ ਸਮਰਪਿਤ ਹੋ ਕੇ ਕੰਮ ਕਰਨ ਦਾ ਅਹਿਦ ਵੀ ਲਿਆ। ਸੈਮੀਨਾਰ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਡਾ: ਜਸਪਾਲ ਸਿੰਘ ਸੰਧੂ,ਜੰਮੂ ਤੋਂ ਡਾ: ਡੀ ਪੀ ਸਿੰਘ, ਪਾਣੀਪਤ ਤੋਂ ਡਾ: ਸੁਨੀਲ ਸਹਿਗਲ,ਡਾ: ਮੋਹਨ ਮਹਿਰਾ, ਪ੍ਰੈਸ ਸੈਕਟਰੀ ਡਾ: ਦਰਬਾਰਾ ਸਿੰਘ ਭੁੱਲਰ ,ਸਹਾਇਕ ਪ੍ਰੈਸ ਸੈਕਟਰੀ ਡਾ: ਮਨਦੀਪ ਸਿੰਘ ,ਜਨਰਲ ਸਕੱਤਰ ਡਾ: ਮਨਜੀਤ ਸਿੰਘ ਸੱਗੂ ,ਆਫਿਸ ਸਕੱਤਰ ਜਗਜੀਤ ਸਿੰਘ,ਕੈਸ਼ੀਅਰ ਡਾ: ਜਸਵਿੰਦਰ ਸਿੰਘ,ਡਾਇਰੈਕਟਰ ਡਾ: ਮਨਪ੍ਰੀਤ ਸਿੰਘ ,ਡਾ: ਸ਼ਿੰਦਰ ਸਿੰਘ ਕਲੇਰ ,ਡਾ: ਕਰਨ ਕੁਮਾਰ ਜੰਮੂ ,ਡਾ: ਰਾਜੇਸ਼ ਕੁਮਾਰ ਜੰਮੂ ,ਡਾ: ਗੁਰਪ੍ਰੀਤ ਸਿੰਘ ਨਾਗੀ ,ਡਾ: ਮੇਵਾ ਸਿੰਘ ਸਿਵੀਆਂ,ਡਾ: ਨਰੇਸ਼ ਭੰਡਾਰੀ,ਡਾ: ਐੱਸ ਕੇ ਕਟਾਰੀਆ,ਡਾ: ਸਵਾਮੀ ਨਾਥ,ਡਾ: ਅਮਰੀਕ ਸਿੰਘ, ਡਾ: ਅਵਤਾਰ ਸਿੰਘ ਰਾੳੂਕੇ , ਡਾ: ਕਮਲਜੀਤ ਕੌਰ ਸੇਖੋਂ ,ਡਾ: ਰਾਜਵੀਰ ਕੌਰ ਸੇਖੋਂ ,ਡਾ: ਸੁਖਦੇਵ ਸਿੰਘ,ਡਾ: ਰਾਜਵੀਰ ਸਿੰਘ ਰੌਂਤਾ ,ਡਾ: ਬੱਲ ਬੰਗਾ,ਡਾ: ਹਰਬੰਸ ਸਿੰਘ ਬੀਹਲਾ,ਡਾ: ਅਮਿ੍ਰਤਪਾਲ ਸਿੰਘ ਲੁਧਿਆਣਾ ਹਾਜ਼ਰ ਸਨ।