ਇਲੈਟਰੋ-ਹੋਮਿਓਪੈਥੀ ਦੇ ਜਨਮਦਾਤਾ ਕਾਊਂਟ ਸੀਜ਼ਰ ਮੈਟੀ ਸਬੰਧੀ ਇਲੈਟਰੋ ਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਵੱਲੋਂ ਵਿਸ਼ੇਸ਼ ਸਮਾਗਮ 11 ਜਨਵਰੀ ਨੂੰ

ਮੋਗਾ, 10 ਜਨਵਰੀ (ਜਸ਼ਨ)- ਲਾਈਫ ਕੇਅਰ ਇਲੈਕਟਰੋ ਹੋਮਿਓਪੈਥਿਕ ਹਸਪਤਾਲ ਬਹੋਨਾ ਪਲਾਜ਼ਾ ਵਿਖੇ ਡਾ: ਜਗਤਾਰ ਸਿੰਘ ਸੇਖੋਂ ਦੀ ਪ੍ਰਧਾਨਗੀ ਵਿਚ ਇਲੈਟਰੋ ਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਪੰਜਾਬ ਦੀ ਅਗਜ਼ੈਕਟਿਵ ਕਮੇਟੀ ਦੀ ਮੀਟਿੰਗ ਹੋਈ । ਮੀਟਿੰਗ ਦੌਰਾਨ ਇਲੈਟਰੋ-ਹੋਮਿਓਪੈਥੀ ਦੇ ਜਨਮਦਾਤਾ ਡਾ: ਕਾਊਂਟ ਸੀਜ਼ਰ ਮੈਟੀ ਦੇ 209ਵੇਂ ਜਨਮ ਦਿਨ ਮਨਾਉਣ ਸਬੰਧੀ ਤਿਆਰੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਡਾ: ਜਗਤਾਰ ਸਿੰਘ ਸੇਖੋਂ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦੀ ਐਸੋਸੀਏਸ਼ਨ ਵੱਲੋਂ ਹਰ ਸਾਲ ਇਲੈਟਰੋ-ਹੋਮਿਓਪੈਥੀ ਦੇ ਜਨਮਦਾਤੇ ਡਾ: ਕਾਊਂਟ ਸੀਜ਼ਰ ਮੈਟੀ ਦੇ ਜਨਮ ਦਿਨ ਮੌਕੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਅਤੇ ਇਸ ਵਾਰ ਇਹ ਸਮਾਗਮ ਮੋਗਾ ਲੁਧਿਆਣਾ ਰੋਡ ’ਤੇ ਸਥਿਤ ਹੋਟਲ ਸਮਰਾਟ ਵਿਖੇ ਕਰਵਾਇਆ ਜਾ ਰਿਹਾ ਹੈ । ਡਾ : ਸੇਖੋਂ ਨੇ ਦੱਸਿਆ ਕਿ ਇਸ ਸਮਾਗਮ ਵਿਚ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਤੋਂ ਇਲਾਵਾ ਵੱਖ ਵੱਖ ਰਾਜਾਂ ਤੋਂ ਵੀ ਇਲੈਕਟਰੋ ਹੋਮਿਓਪੈਥੀ ਦੇ ਮਾਹਰ ਡਾਕਟਰਾਂ ਵੱਲੋਂ ਇਲੈਕਟਰੋ ਹੋਮਿਓਪੈਥੀ ਬਾਰੇ ਚਰਚਾ ਕੀਤੀ ਜਾਵੇਗੀ ਅਤੇ ਨਾਲ ਦੀ ਨਾਲ ਭਾਰਤ ਸਰਕਾਰ ਨਾਲ ਇਲੈਕਟਰੋ ਹੋਮਿਓਪੈਥੀ ਨੂੰ ਐਲੋਪੈਥੀ ਅਤੇ ਹੋਮਿਓਪੈਥੀ ਦੀ ਤਰਜ਼ ’ਤੇ ਇਸ ਨੂੰ ਮਰੀਜ਼ਾਂ ਦੇ ਇਲਾਜ ਲਈ ਕਾਨੂੰਨੀ ਮਾਨਤਾ ਦੇਣ ਸਬੰਧੀ ਚੱਲ ਰਹੀ ਕਾਰਵਾਈ ਬਾਰੇ ਵਿਚਾਰ ਕੀਤੀ ਜਾਵੇਗੀ। ਡਾ: ਸੇਖੋਂ ਨੇ ਕਿਹਾ ਕਿ ਜੇਕਰ ਭਵਿੱਖ ਵਿਚ ਸਰਕਾਰ ਇਸ ਨੂੰ ਮਾਨਤਾ ਦਿੰਦੀ ਹੈ ਤਾਂ ਇਲੈਟਰੋ ਹੋਮਿਓਪੈਥੀ ਦੀ ਡਿਗਰੀ ਲੈਣ ਲਈ ਬਕਾਇਦਾ ਕਾਲਜ ਸ਼ੁਰੂ ਕੀਤੇ ਜਾ ਸਕਣਗੇ ਜਿੱਥੋਂ ਵਿਦਿਆਰਥੀ ਇਸ ਦੀ ਡਿਗਰੀ ਜਾਂ ਡਿਪਲੋਮਾ ਕਰਕੇ ਮਾਨਵਤਾ ਦੀ ਸੇਵਾ ਕਰ ਸਕਣਗੇ। ਇਸ ਮੌਕੇ ਪ੍ਰਧਾਨ ਡਾ.ਜਸਪਾਲ ਸਿੰਘ ਸੰਧੂ, ਡਾ. ਨਰੇਸ਼ ਭੰਡਾਰੀ ਗੋਨੇਆਣਾ, ਡਾ. ਜਸਵਿੰਦਰ ਸਿੰਘ ਕੈਸ਼ੀਅਰ, ਜਨਰਲ ਸਕੱਤਰ ਡਾ. ਮਨਜੀਤ ਸਿੰਘ ਸੱਗੂ, ਆਫਿਸ ਸਕੱਤਰ ਡਾ. ਜਗਜੀਤ ਸਿੰਘ ਗਿੱਲ, ਪ੍ਰੈੱਸ ਸਕੱਤਰ ਡਾ. ਦਰਬਾਰਾ ਸਿੰਘ ਭੁੱਲਰ, ਡਾ. ਕਮਲਜੀਤ ਕੌਰ ਸੇਖੋਂ ਆਦਿ ਹਾਜ਼ਰ ਸਨ।*
**************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


