ਜ਼ਿਲ੍ਹਾ ਕਾਂਗਰਸ ਕਮੇਟੀ ਮੋਗਾ ਨੇ ਮਨਾਇਆ ਆਜ਼ਾਦੀ ਦਿਵਸ

ਮੋਗਾ,16 ਅਗਸਤ(ਜਸ਼ਨ)-ਜ਼ਿਲ੍ਹਾ ਕਾਂਗਰਸ ਕਮੇਟੀ ਮੋਗਾ ਵੱਲੋਂ ਸਥਾਨਕ ਦਫ਼ਤਰ ਵਿਖੇ 71ਵਾਂ ਆਜ਼ਾਦੀ ਦਿਵਸ ਜ਼ਿਲ੍ਹਾ ਪ੍ਰਧਾਨ ਕਰਨਲ ਬਾਬੂ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਉਨਾਂ ਨਾਲ MLA ਦਰਸ਼ਨ ਸਿੰਘ ਬਰਾੜ,ਜ਼ਿਲ੍ਹਾ ਪ੍ਰਧਾਨ ਸ਼ਹਿਰੀ ਵਿਨੋਦ ਬਾਂਸਲ, ਜ਼ਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ ਵੀਰਪਾਲ ਕੌਰ ਜੌਹਲ, ਸੂਬਾ ਸਕੱਤਰ ਰਵਿੰਦਰ ਸਿੰਘ ਐਡਵੋਕੇਟ ਰਵੀ ਗਰੇਵਾਲ,ਕਾਂਗਰਸ ਦੇ ਸੂਬਾ ਸਕੱਤਰ ਜਗਸੀਰ ਸਿੰਘ ਮੰਗੇਵਾਲਾ, ਡਾ. ਮਾਲਤੀ ਥਾਪਰ, ਡਾ. ਪਵਨ ਥਾਪਰ, ਡਾ. ਤਾਰਾ ਸਿੰਘ ਸੰਧੂ, ਉੱਪ ਚੇਅਰਮੈਨ ਸੋਸ਼ਲ ਮੀਡੀਆ ਸੈੱਲ ਪੰਜਾਬ ਕਾਂਗਰਸ ਸਰਬਜੀਤ ਕੌਰ ਬਰਾੜ ਮਾਹਲਾ, ਬਲਾਕ ਪ੍ਰਧਾਨ ਕੋਟਈਸੇ ਖਾਂ ਜਸਵਿੰਦਰ ਸਿੰਘ ਬਲਖੰਡੀ , ਦਰਬਾਰਾ ਸਿੰਘ, ,ਉਪਿੰਦਰ ਸਿੰਘ ਗਿੱਲ ,ਸਵਰਨ ਸਿੰਘ ਆਦੀਵਾਲ, ਬਾਲ ਿਸ਼ਨ ਭੱਲਾ, ਸੱਤਪਾਲ ਜੈਨ, ਗੁਰਿੰਦਰ ਸਿੰਘ , ਇਕਬਾਲ ਸਿੰਘ ਸੰਘਾ, ਗੁਰਮੇਲ ਸਿੰਘ, ਸੀਨੀਅਰ ਕਾਂਗਰਸੀ ਆਗੂ ਠਾਣਾ ਸਿੰਘ ਜੌਹਲ,ਸਾਬਕਾ ਚੇਅਰਮੈਨ ਰਮੇਸ਼ ਕੁੱਕੂ,ਬਲਾਕ ਪ੍ਰਧਾਨ ਜਰਨੈਲ ਖੰਬੇ,ਬਲਾਕ ਪ੍ਰਧਾਨ ਗੋਗਾ ਸੰਗਲਾ, ਰਮਨ ਮੱਕੜ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ। ਇਸ ਮੌਕੇ ਸੰਬੋਧਨ ਕਰਦਿਆਂ ਕਰਨਲ ਬਾਬੂ ਸਿੰਘ ਨੇ ਕਿਹਾ ਕਿ ਅੱਜ ਅਸੀਂ ਜੋ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ, ਉਹ ਸਾਡੇ ਦੇਸ਼ ਦੇ ਸ਼ਹੀਦਾਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਦੇ ਚੱਲਦੇ ਹੀ ਸੰਭਵ ਹੋ ਸਕਿਆ ਹੈ। ਉਨਾਂ ਕਿਹਾ ਕਿ ਅੱਜ ਅਸੀਂ ਅੰਗਰੇਜਾਂ ਦੀ ਗੁਲਾਮੀ ਦੀਆਂ ਜੰਜ਼ੀਰਾਂ ਤੋਂ ਮੁਕਤ ਹੋ ਚੁੱਕੇ ਹਾਂ, ਹੁਣ ਸਾਡੀ ਜਿੰਮੇਵਾਰੀ ਸ਼ੁਰੂ ਹੋ ਗਈ ਹੈ ਤੇ ਹੁਣ ਆਪਣੇ ਦੇਸ਼ ਦੇ ਵਿਕਾਸ ਵਾਸਤੇ ਪੁਰਾਣੇ ਸਿਸਟਮ ਨੂੰ ਬਦਲਣਾ ਹੋਵੇਗਾ ਅਤੇ ਦੇੇਸ਼ ਨੂੰ 21ਵੀਂ ਸਦੀ ਦੇ ਅਨੁਸਾਰ ਢਾਲਣਾ ਹੋਵੇਗਾ।


