ਮਾਨਵ ਸੇਵਾ ਫਾਊਡੇਸ਼ਨ ਪੰਜਾਬ ਵੱਲੋਂ ਉੱਘੇ ਸਮਾਜ ਸੇਵੀ ਡਾ:ਬਲਰਾਜ ਸਿੰਘ ਰਾਜੂ ਸਮਾਲਸਰ ਦਾ ਸਨਾਮਨ

ਬਾਘਾਪੁਰਾਣਾ,4 ਜੂਨ (ਜਸਵੰਤ ਗਿੱਲ)- ਸਮਾਲਸਰ ਸਮਾਜ ਸੇਵਾ ਸੰਮਤੀ ਦੇ ਪ੍ਰਧਾਨ ਅਤੇ ਇਲਾਕੇ ਦੇ ਉੱਘੇ ਸਮਾਜ ਸੇਵੀ ਡਾ.ਬਲਰਾਜ ਸਿੰਘ ਰਾਜੂ ਸਮਾਲਸਰ ਨੂੰ ਉਨ੍ਹਾਂ ਦੀਆਂ ਸਮਾਜ ਪ੍ਰਤੀ ਗਤੀਵਿਧੀਆਂ ਅਤੇ ਕਾਰਜਾਂ ਬਦਲੇ ਮਾਨਵ ਸੇਵਾ ਫਾਊਡੇਸ਼ਨ ਪੰਜਾਬ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਫਾਊਡੇਸ਼ਨ ਦੇ ਚੇਅਰਮੈਨ ਡਾ.ਜਗਦੇਵ ਸਿੰਘ ਚਹਿਲ ਨੇ ਡਾ.ਬਲਰਾਜ ਸਿੰਘ ਰਾਜੂ ਨੂੰ ਸਨਮਾਨਿਤ ਕਰਦਿਆ ਕਿਹਾ ਕਿ ਮਾਨਵ ਸੇਵਾ ਫਾਊਡੇਸ਼ਨ ਪੰਜਾਬ ਦੇ ਪ੍ਰਧਾਨ ਡਾ.ਗੁਰਦੀਪ ਸਿੰਘ ਘੁੱਦਾ,ਜਰਨਲ ਸਕੱਤਰ ਡਾ.ਦਿਦਾਰ ਸਿੰਘ ਮੁਕਤਸਰ,ਸਰਪਮਚ ਅਮਰਜੀਤ ਸਿੰਘ ਕਾਲਝਾਰਨੀ,ਜਸਵਿੰਦਰ ਸਿੰਘ,ਡਾ.ਕੁਲਦੀਪ ਸਿੰਘ ਅਤੇ ਸਮੂਹ ਮੈਂਬਰਾਂ ਨੇ ਸਾਂਝੇ ਤੌਰ ‘ਤੇ ਵਿਚਾਰ-ਚਰਚਾ ਕਰਕੇ ਡਾ.ਬਲਰਾਜ ਵੱਲੋਂ ਸਮਾਜ ਸੇਵਾ ਦੇ ਕੰਮਾਂ ਵਿੱਚ ਪਾਏ ਜਾ ਰਹੇ ਯੋਗਦਾਨ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਲਿਆ ਅਤੇ ਇਸ ਤਹਿਤ ਹੀ ਡਾ.ਬਲਰਾਜ ਦਾ ਫਾਊਡੇਸ਼ਨ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਡਾ.ਬਲਰਾਜ ਰਾਜੂ ਹੁਣ ਇਕੱਲੇ ਮੋਗੇ ਜਿਲ੍ਹੇ ਜਾਂ ਇਲਾਕੇ ਦੇ ਹੀ ਸਮਾਜ ਸੇਵੀ ਨਹੀਂ ਹਨ ਸਗੋਂ ਡਾ.ਬਲਰਾਜ ਦਾ ਨਾਮ ਸਮਾਜਸੇਵੀ ਕੰਮਾਂ ਕਰਕੇ ਪੂਰੇ ਪੰਜਾਬ ਵਿੱਚ ਜਾਣਿਆ ਜਾਣ ਲੱਗਾ ਹੈ।ਸਰਪੰਚ ਰਣਧੀਰ ਸਿੰਘ ਸਰਾਂ ਅਤੇ ਸਾਹਿਤ ਸਭਾ ਬਾਘਾਪੁਰਾਣਾ ਦੇ ਪ੍ਰਧਾਨ ਚਰਨਜੀਤ ਸਮਾਲਸਰ ਨੇ ਇਸ ਸਨਮਾਨ ਦੀ ਡਾ.ਬਲਰਾਜ ਸਿੰਘ ਨੂੰ ਵਧਾਈ ਦਿੰਦਿਆ ਸਾਂਝੇ ਤੌਰ ‘ਤੇ ਕਿਹਾ ਕਿ ਡਾ.ਬਲਰਾਜ ਸਿੰਘ ਦੇ ਸਮਾਜਸੇਵੀ ਕਾਰਜਾਂ ਕਰਕੇ ਉਨ੍ਹਾਂ ਦੇ ਕਸਬੇ ਅਤੇ ਜਿਲ੍ਹੇ ਦਾ ਨਾਮ ਰੌਸ਼ਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਡਾ.ਬਲਰਾਜ ਸਿੰਘ ਰਾਜੂ ਪਿਛਲੇ 20 ਸਾਲਾਂ ਤੋਂ ਸਮਾਜ ਸੇਵਾ ਦੇ ਕੰਮਾਂ ਨਾਲ ਜੁੜੇ ਹੋਏ ਹਨ ਅਤੇ ਉਹ ਇਲਾਕੇ ਵਿੱਚ ਹਰ ਮਹੀਨੇ ਹੀ ਕੋਈ ਨਾ ਕੋਈ ਮੈਡੀਕਲ ਕੈਂਪ,ਖੂਨਦਾਨ ਕੈਂਪ,ਪੌਦੇ ਲਾਉਣ ਤੇ ਵੰਡਣ,ਗਰੀਬ ਤੇ ਹੁਸ਼ਿਆਰ ਬੱਚਿਆਂ ਨੂੰ ਸਨਮਾਨਿਤ ਕਰਨ ਅਤੇ ਉਨ੍ਹਾਂ ਦੀ ਆਰਥਿਕ ਮਦਦ ਕਰਨ ਆਦਿ ਸਮਾਜ ਭਲਾਈ ਦੇ ਕਾਰਜ ਕਰਦੇ ਰਹਿੰਦੇ ਹਨ।ਉਨ੍ਹਾਂ ਕਿਹਾ ਕਿ ਡਾ.ਬਲਰਾਜ ਰਾਜੂ ਦੇ ਇਸ ਸਨਮਾਨ ਨਾਲ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ।


