ਰੋਟਰੀ ਕਲੱਬ ਮੋਗਾ ਰਾਇਲ ਵੱਲੋਂ ਸਰਕਾਰੀ ਸਕੂਲ ’ਚ ਲਗਵਾਏ ਗਏ ਪੱਖੇ

ਮੋਗਾ,11 ਅਗਸਤ (ਜਸ਼ਨ)-ਰੋਟਰੀ ਕਲੱਬ ਮੋਗਾ ਰਾਇਲ ਵੱਲੋਂ ਗਰਮੀ ਦੇ ਮੱਦੇਨਜ਼ਰ ਮੋਗਾ ਦੇ ਮੇਨ ਬਜ਼ਾਰ ’ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ’ਚ ਪੱਖੇ ਲਗਵਾਏ ਗਏ । ਇਸ ਮੌਕੇ ਕਲੱਬ ਦੇ ਪ੍ਰਧਾਨ ਰਾਜੇਸ਼ ਗੁਪਤਾ ਨੇ ਆਖਿਆ ਕਿ ਗਰਮੀ ਦਾ ਪਾਰਾ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ ਜਿਸ ਕਾਰਨ ਸਕੂਲ ਦੀਆਂ ਵਿਦਿਆਰਥਣਾਂ ਨੂੰ ਪੜਾਈ ਵਿਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ । ਉਹਨਾਂ ਕਿਹਾ ਕਿ ਕਲੱਬ ਦੇ ਮੈਂਬਰਾਂ ਨੇ ਆਪਣੇ ਸਹਿਯੋਗ ਨਾਲ ਸਕੂਲ ਦੀ ਕਲਾਸ ਰੂਮ ਲਈ ਪੱਖੇ ਭੇਂਟ ਕੀਤੇ ਹਨ ਤਾਂ ਕਿ ਵਿਦਿਆਰਥੀ ਸੁਖਦ ਮਾਹੌਲ ਵਿਚ ਆਪਣੀ ਪੜਾਈ ਨਿਰਵਿਘਨ ਜਾਰੀ ਰੱਖ ਸਕਣ। ਇਸ ਮੌਕੇ ਰਾਜੀਵ ਅਰੋੜਾ ਨੇ ਕਿਹਾ ਕਿ ਕਲੱਬ ਵੱਲੋਂ ਸਮੇਂ ਸਮੇਂ ’ਤੇ ਸਮਾਜ ਸੇਵਾ ਦੇ ਕੰਮ ਕੀਤੇ ਜਾਂਦੇ ਹਨ । ਉਹਨਾਂ ਦੱਸਿਆ ਕਿ ਇਸ ਐਤਵਾਰ ਨੂੰ ਗੳੂਸ਼ਾਲਾ ਵਿਚ ਵੀ ਜ਼ਰੂਰਤ ਅਨੁਸਾਰ ਸਮੱਗਰੀ ਦਿੱਤੀ ਜਾਵੇਗੀ। ਇਸ ਮੌਕੇ ਸਕੂਲ ਦੇ ਪਿ੍ਰੰਸੀਪਲ ਜਸਵਿੰਦਰ ਸਿੰਘ,ਅਵਤਾਰ ਸਿੰਘ ,ਹਰਸਿਮਰਨ ਸਿੰਘ,ਗੁਰਦੀਪ ਨੇ ਰੋਟਰੀ ਕਲੱਬ ਮੋਗਾ ਅਤੇ ਚੇਅਰਮੈਨ ਨਵੀਨ ਕਪੂਰ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਕਲੱਬ ਦੇ ਮੈਂਬਰ ਜਤਿੰਦਰ ਦੂਆ,ਰਾਜੀਵ ਮਿੱਤਲ ,ਸਚਿਨ ਗੋਇਲ,ਦੀਪਕ ਸਿੰਗਲਾ ਅਤੇ ਪਰਸ਼ੋਤਮ ਦਾਸ ਵੀ ਹਾਜ਼ਰ ਸਨ।


