News

ਸਮਾਲਸਰ, 9ਜੁਲਾਈ (ਜਸਵੰਤ ਗਿੱਲ): ਨਜ਼ਦੀਕੀ ਪਿੰਡ ਲਧਾਈਕੇ ਦੇ ਦਿਮਾਗੀ ਤੌਰ ‘ਤੇ ਪੇ੍ਰਸ਼ਾਨ ਵਿਅਕਤੀ ਵੱਲੋਂ ਨਹਿਰ ਵਿੱਚ ਛਾਲ ਮਾਰਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਚੰਦ ਸਿੰਘ (62) ਪੁੱਤਰ ਬਚਨ ਸਿੰਘ ਵਾਸੀ ਪਿੰਡ ਲਧਾਈਕੇ 7 ਜੁਲਾਈ ਨੂੰ ਘਰੋਂ ਚਲਾ ਗਿਆ ਸੀ, ਜਿਸ ਦੀ ਲਾਸ਼ ਅੱਜ ਸਵੇਰੇ ਕਸਬਾ ਸਮਾਲਸਰ ਦੇ ਮੱਲਕੇ ਲਿੰਕ ਸੜਕ ‘ਤੇ ਬਣੇ ਘਰਾਟਾ ਵਾਲੇ ਪੁਲ ਅਬੋਹਰ ਬਰਾਂਚ ਨਹਿਰ ‘ਚੋਂ ਮਿਲ ਗਈ ਹੈ। ਮਿ੍ਰਤਕ ਦੇ ਬੇਟੇ ਲਖਵਿੰਦਰ ਸਿੰਘ ਲੱਖਾ...
ਮੋਗਾ, 9ਜੁਲਾਈ (ਜਸ਼ਨ): ਬਾਬਾ ਭਾਈ ਰੂਪ ਚੰਦ ਜੀ ਦੇ ਬਰਸੀ ਸਮਾਗਮਾਂ ਮੌਕੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਪਿੰਡ ਸਮਾਧ ਭਾਈ ਵਿਖੇ ਭਾਈ ਰੂਪ ਚੰਦ ਟਰੱਸਟ ਸਮਾਧ ਭਾਈ ਵੱਲੋਂ ਰੂਰਲ ਐਨ.ਜੀ.ਓ. ਮੋਗਾ ਦੀ ਟੀਮ ਇੰਚਾਰਜ ਡਾ. ਸੁਮੀ ਗੁਪਤਾ ਤੇ ਸੁਪਰਵਾਈਜਰ ਸਟੀਫਨ ਸਿੱਧੂ ਦੇ ਸਹਿਯੋਗ ਨਾਲ ਲਗਵਾਏ ਗਏ ਦੂਸਰੇ ਵਿਸ਼ਾਲ ਖੂਨਦਾਨ ਵਿੱਚ 217 ਲੋਕਾਂ ਨੇ ਖੂਨਦਾਨ ਕੀਤਾ। ਇਸ ਕੈਂਪ ਦਾ ਉਦਘਾਟਨ ਬਾਘਾ ਪੁਰਾਣਾ ਦੇ ਨਾਇਬ ਤਹਿਸੀਲਦਾਰ ਸ਼੍ਰੀ ਵਿਜੇ ਬਹਿਲ ਜੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ...
ਮੋਗਾ, 9ਜੁਲਾਈ (ਜਸ਼ਨ): ਅੱਜ ਮੋਗਾ ਵਿੱਚ ਪਨਸਪ ਮੁਲਾਜ਼ਮ ਯੂਨੀਅਨ ਪੰਜਾਬ ਦੀ ਇੱਕ ਵਿਸ਼ੇਸ਼ ਮੀਟਿੰਗ ਪੰਜਾਬ ਪ੍ਰਧਾਨ ਰਣਜੀਤ ਸਿੰਘ ਸਹੋਤਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸ਼ਾਮਲ ਆਗੂਆਂ ਵੱਲੋਂ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ 1680, 22-ਬੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਫੈਡਰੇਸ਼ਨ ਦੇ ਸੂਬਾਈ ਡਿਪਟੀ ਜਨਰਲ ਸਕੱਤਰ ਕਾ. ਜਗਦੀਸ਼ ਸਿੰਘ ਚਾਹਲ, ਜ਼ਿਲ੍ਹਾ ਮੋਗਾ ਦੇ ਜਨਰਲ ਸਕੱਤਰ ਭੁਪਿੰਦਰ ਸੇਖੋਂ ਅਤੇ 'ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼...
ਮੋਗਾ, 9ਜੁਲਾਈ (ਜਸ਼ਨ): ਇਨਰ ਵਹੀਲ ਕਲੱਬ ਮੋਗਾ ਰੋਇਲ ਦੇ ਵੱਲੋਂ ਅੱਜ ਮੋਗਾ ਦੇ ਗਾਂਧੀ ਰੋਡ ਤੇ ਗੋਪਾਲ ਗਊਸ਼ਾਲਾ ਵਿੱਚ ਗਊਆਂ ਨੂੰ ਹਰਾ ਚਾਰਾ ਪਾ ਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਤੇ ਕਲੱਬ ਦੀ ਨਵੀਂ ਪ੍ਰਧਾਨ ਨਲਿਨੀ ਜਿੰਦਲ ਨੇ ਜਿੱਥੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਉਥੇ ਉਹਨਾਂ ਕਿਹਾ ਕਿ ਉਹਨਾਂ ਨੂੰ ਕਲੱਬ ਦੇ ਵੱਲੋਂ ਜੋ ਵੀ ਜਿੰਮੇਵਾਰੀ ਦਿੱਤੀ ਗਈ ਹੈ ਉਹ ਉਸ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਉਹਨਾਂ ਨੇ ‘ਸਾਡਾ ਮੋਗਾ ਡੌਟ ਕੌਮ’...
ਪੱਤਰ ਪ੍ਰੇਰਕ 8ਜੁਲਾਈ, ਅਜੀਤਵਾਲ : ਜ਼ਿਲਾ ਸਿੱਖਿਆ ਅਫਸਰ ਮੋਗਾ (ਸ) ਗੁਰਦਰਸ਼ਨ ਸਿੰਘ ਬਰਾੜ ਦਾ ਬਾਬਾ ਪਾਖਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੁੱਡੀਕੇ ਵਿਖੇ ਸਕੂਲ ਸਟਾਫ, ਲਾਲਾ ਲਾਜਪਤ ਰਾਏ ਜਨਮ ਸਥਾਨ ਕਮੇਟੀ, ਗ੍ਰਾਮ ਪੰਚਾਇਤ ਵੱਲੋਂ ਸਵੇਰ ਦੀ ਸਭਾ ਵਿੱਚ ਸਨਾਮਾਨ ਕੀਤਾ ਗਿਆ। ਸਟੇਜ ਦੀ ਕਾਰਵਾਈ ਕਰਦੇ ਹੋਏ ਸਟੇਟ ਅਵਾਰਡੀ ਮਾ. ਗੁਰਚਰਨ ਸਿੰਘ ਬਰਾੜ ਨੇ ਦੱਸਿਆ ਕਿ ਗੁਰਦਰਸ਼ਨ ਸਿੰਘ ਬਰਾੜ ਨੇ ਢੁੱਡੀਕੇ ਸਕੂਲ ਵਿੱਚ 20 ਸਾਲ ਨੌਕਰੀ ਲੈਕਚਰਾਰ ਵੈਕੋਸ਼ਨਲ ਦੇ ਤੌਰ ਤੇ ਕੀਤੀ...
ਮੋਗਾ, 8 ਜੁਲਾਈ (ਜਸ਼ਨ): ਸੂਬੇ ਦੇ ਲੋਕ ਜਾਣਦੇ ਹਨ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾ ਧੜੱਲੇਦਾਰ ਫੈਸਲੇ ਲਏ ਅਤੇ ਇਸ ਵਾਰ ਵੀ ਮੁੱਖ ਮੰਤਰੀ ਵੱਲੋਂ ਸੂਬੇ ਭਰ ਦੀਆਂ ਟਰੱਕ ਯੂਨੀਅਨਾਂ ਨੂੰ ਭੰਗ ਕਰਨ ਦੇ ਲਏ ਸਖਤ ਫੈਸਲੇ ਨਾਲ ਸੂਬੇ ਦੇ ਵਪਾਰੀਆਂ ਨੂੰ ਵੱਡਾ ਫਾਇਦਾ ਹੋਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ ਨੇ ‘ਸਾਡਾ ਮੋਗਾ ਡੌਟ ਕੌਮ ’ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ...
ਮੋਗਾ, 8ਜੁਲਾਈ (ਜਸ਼ਨ): ਅੱਜ ਦੀ ਮੋਗਾ ਵਿਖੇ ਨੈਸ਼ਨਲ ਲੋਕ ਅਦਾਲਤ ਬਹੁਤ ਹੀ ਖੁਸ਼ ਗਵਾਰ ਮਾਹੌਲ ਵਿੱਚ ਹੋਈ ਅਤੇ ਸਾਰੇ ਵਕੀਲ ਸਾਹਿਬਾਨ ਦੇ ਸਹਿਯੋਗ ਸਦਕਾ ਬਹੁਤ ਵਧੀਆ ਢੰਗ ਨਾਲ ਨਪੇਰੇ ਚੜੀ। ਇਸ ਨੈਸ਼ਨਲ ਲੋਕ ਅਦਾਲਤ ਵਿੱਚ ਕਈ ਚੰਗੇ ਫੈਸਲੇ ਸਭ ਧਿਰਾਂ ਦੇ ਸਹਿਯੋਗ ਨਾਲ ਕੀਤੇ ਗਏੇ ਨੈਸ਼ਨਲ ਲੋਕ ਅਦਾਲਤ ਨਾਲ ਸਬੰਧਿਤ ਅਫਸਰ ਅਤੇ ਮੈਂਬਰਾਂ ਨੇ ਮੋਗਾ ਜ਼ਿਲਾ ਬਾਰ ਐਸੋਸ਼ੀਏਸ਼ਨ ਦੇ ਮੈਬਰਾਂ ਨਾਲ ਰਲਕੇ ਦੁਪਹਿਰ ਦਾ ਭੋਜਨ ਵੀ ਲਿਆ ਅਤੇ ਅਖੀਰ ਵਿੱਚ ਇਸ ਨੈਸ਼ਨਲ ਲੋਕ ਅਦਾਲਤ ਨੂੰ ਸਫਲ ਬਣਾਉਣ...
ਮੋਗਾ, 8ਜੁਲਾਈ (ਜਸ਼ਨ): ਆਰੀਆ ਪ੍ਰਤੀਨਿਧੀ ਸਭਾ ਪੰਜਾਬ ਅਤੇ ਡੀ.ਐਮ.ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਸੁਦਰਸ਼ਨ ਕੁਮਾਰ ਸ਼ਰਮਾ ਅਤੇ ਉਪ ਪ੍ਰਧਾਨ ਕਿ੍ਰਸ਼ਨ ਗੋਪਾਲ ਐਡਵੋਕੇਟ ਵੱਲੋਂ ਜਲੰਧਰ ਵਿਖੇ ਡੀ.ਐਮ.ਕਾਲਜ, ਮੋਗਾ ਦਾ ਸੈਸ਼ਨ 2017-18 ਲਈ ਪ੍ਰਾਸਪੈਕਟਸ ਰਿਲੀਜ ਕੀਤਾ ਗਿਆ। ਇਸ ਸਮੇਂ ਉਨਾਂ ਵਿਦਿਆਰਥੀਆਂ ਪ੍ਰਤੀ ਆਪਣੇ ਸੁਨੇਹੇ ਵਿੱਚ ਕਿਹਾ ਕਿ ਉਹ ਉਨਾਂ ਨੂੰ ਇਸ ਕਾਲਜ ਵਿੱਚ ਦਾਖਲਾ ਲੈਣ ਤੇ ਵਧਾਈ ਦਿੰਦੇ ਹਨ ਅਤੇ ਉਨਾਂ ਦੇ ਸੁਨਹਿਰੇ ਭਵਿੱਖ ਲਈ ਕਾਮਨਾ ਕਰਦੇ ਹਨ। ਉਨਾਂ ਕਿਹਾ...
ਮੋਗਾ, 8ਜੁਲਾਈ (ਜਸ਼ਨ): ਕੈਨੇਡਾ ਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਸੰਸਥਾ ਮੈਕਰੋ ਗਲੋਬਲ ਿੲੰਮੀਗ੍ਰੇਸ਼ਨ ਸਰਵਿਸਜ਼ ਮੋਗਾ ਵੱਲੋਂ ਕਾਨੂੰਨੀ ਢੰਗ ਨਾਲ ਲੋਕਾਂ ਨੂੰ ਵਿਦੇਸ਼ਾਂ ਵਿਚ ਪੜਨ ਅਤੇ ਪੱਕੇ ਤੌਰ ’ਤੇ ਰਹਿਣ ਲਈ ਭੇਜ ਰਹੀ ਹੈ। ਇਸੇ ਕੜੀ ਤਹਿਤ ਗੁਰਜੀਤ ਸਿੰਘ ਪੁੱਤਰ ਕਰਮ ਸਿੰਘ ਵਾਸੀ ਜੰਮੂ ਦਾ ਕੈਨੇਡਾ ਦਾ ਉੱਚ ਕੋਟੀ ਦੇ ਕਾਲਜ ਕੌਨਸਟੋਗਾ ਵਿਚ ਸਟੱਡੀ ਬੇਸ ’ਤੇ ਕੈਨੇਡਾ ਦਾ ਵੀਜ਼ਾ ਲਗਵਾ ਕੇ ਦਿੱਤਾ। ਇਸ ਮੌਕੇ ਐਮ ਡੀ ਕਮਲਜੀਤ ਸਿੰਘ ਅਤੇ ਡਾਇਰੈਕਟਰ ਜਸਪ੍ਰੀਤ ਸਿੰਘ ਨੇ ‘...
ਮੋਗਾ, 8ਜੁਲਾਈ (ਜਸ਼ਨ) : ਅੱਜ ਪੰਜਾਬ ਇੰਟਕ ਦੇ ਮੀਤ ਪ੍ਰਧਾਨ ਜਗਤਾਰ ਸਿੰਘ ਮਖੂ ਨੂੰ ਯੂਨੀਅਨ ਦੇ ਦਫਤਰ ਫਿਰੋਜਪੁਰ ਰੋਡ ਮੋਗਾ ਵਿਖੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਕਰਮਚੰਦ ਚਿੰਡਾਲਿਆ ਦਰਜਾ ਚਾਰ ਕਰਮਚਾਰੀ ਯੂਨੀਅਨ ਅਤੇ ਮਿਡ ਡੇ ਮੀਲ ਦੇ ਕੁੱਕ ਯੂਨੀਅਨ ਪੰਜਾਬ ਮੀਤ ਪ੍ਰਧਾਨ ਇੰਟਕ ਪੰਜਾਬ ਨੇ ਕਿਹਾ ਕਿ ਜੋ ਜੱਥੇਬੰਦਿਆਂ ਜਿਲਾ ਮੋਗਾ ਇੰਟਕ ਦੇ ਪ੍ਰਧਾਨ ਐਡਵੋਕੇਟ ਵਿਜੇ ਧੀਰ ਦੀ ਰਹਿਨੁਮਾਈ ਹੇਠ ਚੱਲ ਰਹੀਆਂ ਹਨ, ਜੇਕਰ ਇਨਾਂ...

Pages