ਇਮੀਗਰੇਸ਼ਨ ਸੰਸਥਾ ਆਰ.ਆਈ.ਈ.ਸੀ. ਨੇ ਲਗਵਾਇਆ ਜਰਮਨ ਦਾ ਸਟੂਡੈਂਟ ਵੀਜ਼ਾ

ਮੋਗਾ,27 ਅਗਸਤ (ਜਸ਼ਨ)-ਮੋਗਾ ਜ਼ਿਲ੍ਹੇ ਵਿਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੀ ਇਮੀਗਰੇਸ਼ਨ ਸੰਸਥਾ ਆਰ.ਆਈ.ਈ.ਸੀ. ਜੋ ਕਿ ਕਾਨੂੰਨੀ ਢੰਗ ਨਾਲ ਵਿਦਿਆਰਥੀਆਂ ਨੂੰ ਉਚੇਰੀ ਪੜ੍ਹਾਈ ਲਈ ਵਿਦੇਸ਼ ਭੇਜਣ ਵਿਚ ਆਪਣੀ ਮੋਹਰੀ ਭੂਮਿਕਾ ਨਿਭਾਅ ਰਹੀ ਹੈ। ਸੰਸਥਾ ਦੇ ਡਾਇਰੈਕਟਰ ਕੀਰਤੀ ਬਾਂਸਲ ਅਤੇ ਰੋਹਿਤ ਬਾਂਸਲ ਨੇ ਦੱਸਿਆ ਕਿ ਸ਼ਮਸ਼ੇਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਕਾਦਰਵਾਲਾ ਜ਼ਿਲ੍ਹਾ ਮੋਗਾ ਦਾ ਜਰਮਨ ਦੇਸ਼ ਦਾ ਸਟੂਡੈਂਟ ਵੀਜ਼ਾ ਲਗਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਦੇ ਘੱਟ ਨੰਬਰ ਹੋਣ ਦੇ ਬਾਵਜੂਦ ਅਤੇ ਦੋ ਸਾਲ ਦਾ ਗੈਪ ਹੋਣ ’ਤੇ ਵੀ ਸੰਸਥਾ ਵੱਲੋਂ ਉਸ ਦਾ ਸਫ਼ਲਤਾ ਪੂਰਵਕ ਜਰਮਨ ਦਾ ਵੀਜ਼ਾ ਲਗਵਾਇਆ ਗਿਆ ਹੈ। ਇਸ ਮੌਕੇ ਸ਼ਮਸ਼ੇਰ ਸਿੰਘ ਨੇ ਵੀਜ਼ਾ ਲੱਗਣ ’ਤੇ ਸੰਸਥਾ ਦੇ ਡਾਇਰੈਟਰਜ਼ ਅਤੇ ਸਮੁੱਚੇ ਸਟਾਫ਼ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਸ ਦਾ ਵਿਦੇਸ਼ ਪੜ੍ਹਾਈ ਕਰਨ ਦਾ ਸੁਪਨਾ ਸਾਕਾਰ ਕੀਤਾ ਹੈ। ਡਾਇਰੈਕਟਰ ਰੋਹਿਤ ਬਾਂਸਲ ਨੇ ਦੱਸਿਆ ਕਿ ਜਿਨ੍ਹਾਂ ਵਿਦਿਆਰਥੀਆਂ ਦੇ ਆਈਲਟਸ ਵਿਚੋਂ 5.5 ਬੈਂਡ ਹਨ ਉਨ੍ਹਾਂ ਦਾ ਵੀਜ਼ਾ ਵੀ ਘੱਟ ਫ਼ੀਸ, ਜਲਦੀ ਅਤੇ ਸੁਚੱਜੇ ਢੰਗ ਨਾਲ ਲਗਵਾ ਕੇ ਕਾਨੂੰਨੀ ਢੰਗ ਨਾਲ ਵਿਦੇਸ਼ ਪੜ੍ਹਾਈ ਲਈ ਭੇਜਿਆ ਜਾਂਦਾ ਹੈ।