ਸੰਮਤੀ ਦੇ 13 ਸਾਲ ਪੂਰੇ ਹੋਣ ਤੇ ਸੰਮਤੀ ਨੇ 7 ਲੋੜਵੰਦ ਮਰੀਜ਼ਾਂ ਦੇ ਪਵਾਏ ਲੈਂਨਜ਼

ਸਮਾਲਸਰ,1 ਫਰਵਰੀ (ਜਸਵੰਤ ਗਿੱਲ)-ਕਸਬਾ ਸਮਾਲਸਰ ਵਿਖੇ ਚੱਲ ਰਹੀ ਸਮਾਲਸਰ ਸਮਾਜ ਸੇਵਾ ਸੰਮਤੀ ਨੇ ਆਪਣੇ 13 ਸਾਲ ਪੂਰੇ ਕਰਦਿਆਂ 14 ਵੇਂ ਸਾਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਸੰਮਤੀ ਵੱਲੋਂ 13 ਸਾਲ ਪੂਰੇ ਹੋਣ ਤੇ ਸੰਮਤੀ ਨੇ 7 ਲੋੜਵੰਦ ਮਰੀਜ਼ਾਂ ਦੇ ਲੈਂਨਜ਼ ਪਵਾ ਕੇ ਆਪਣੇ ਸਮਾਜ ਭਲਾਈ ਕੰਮਾਂ ਨੂੰ ਅੱਗੇ ਤੋਰਿਆ ਹੈ। ਇਸ ਮੌਕੇ ‘ਸਾਡਾ ਮੋਗਾ ਡੌਟ ਕੌਮ’ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸੰਮਤੀ ਪ੍ਰਧਾਨ ਡਾ.ਬਲਰਾਜ ਸਿੰਘ ਰਾਜੂ ਨੇ ਦੱਸਿਆ ਕਿ ਸਮਾਲਸਰ ਸਮਾਜ ਸੇਵਾ ਸੰਮਤੀ ਨੇ ਕਸਬੇ ਦੀਆਂ ਪੰਚਾਇਤਾਂ,ਪਿੰਡ ਵਾਸੀਆਂ ਅਤੇ ਐੱਨ.ਆਰ.ਆਈ.ਲੋਕਾਂ ਦੇ ਸਹਿਯੋਗ ਨਾਲ 13 ਸਾਲ ਪੂਰੇ ਕਰ ਲਏ ਹਨ ਅਤੇ 14 ਵੇਂ ਸਾਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਇਸ ਮੌਕੇ ਸੰਮਤੀ ਨੇ ਆਪਣੇ ਸਮਾਜ ਸੇਵਾ ਦੇ ਕਾਰਜਾਂ ਨੂੰ ਅੱਗੇ ਤੋਰਦਿਆ 7 ਲੋੜਵੰਦ ਮਰੀਜ਼ਾਂ ਦੇ ਜਗਦੰਬਾਂ ਹਸਪਤਾਲ ਰਾਜੇਆਣਾ ਤੋਂ ਫਰੀ ਲੈਂਨਜ਼ ਪਵਾ ਕੇ ਦਿੱਤੇ ਹਨ। ਪ੍ਰਧਾਨ ਰਾਜੂ ਨੇ ਦੱਸਿਆ ਕਿ ਸੰਮਤੀ ਨੇ ਇੱਕ ਵਿਸ਼ੇਸ਼ ਇਕੱਤਰਤਾ ਦੌਰਾਨ ਕਸਬੇ ਅੰਦਰ ਖੂਨਦਾਨ,ਮੁਫਤ ਚੈੱਕਅੱਪ,ਅੱਖਾਂ ਆਦਿ ਦੇ ਸਮੇਂ-ਸਮੇਂ ਤੇ ਕੈਂਪ ਲਾਉਣ ਸਬੰਧੀ ਮਤੇ ਪਾਸ ਕੀਤੇ ਹਨ। ਉਨਾਂ ਕਿਹਾ ਕਿ ਇਸ ਸਾਲ ਵੀ ਸੰਮਤੀ ਆਪਣੇ ਸਮਾਜ ਭਲਾਈ ਦੇ ਕੰਮਾਂ ਤੋਂ ਪਿੱਛੇ ਨਹੀਂ ਹੱਟੇਗੀ। ਇਸ ਮੌਕੇ ਬਾਵਾ ਭੱਲਾ,ਕਿਰਮਲ ਸਿੰਘ,ਸੁਖਦੇਵ ਸਿੰਘ ਸੋਢੀ,ਰਾਕੇਸ਼ ਕੁਮਾਰ,ਹਰਪਿੰਦਰ ਸਿੰਘ ਸਰਾਂ,ਸੂਬੇਦਾਰ ਬਲਰਾਜ ਸਿੰਘ,ਹਰਪ੍ਰੀਤ ਸਰੇਡੀਆਂ,ਮੇਜਰ ਮੁਟਾਰ,ਬਿੱਟੂ ਸੋਢੀ,ਸੁਖਚੈਨ ਸਿੰਘ,ਬਲਦੇਵ ਸਿੰਘ ਸਰਾਂ,ਪਿ੍ਰਤਪਾਲ ਸਿੰਘ,ਰੇਸ਼ਮ ਸਿੰਘ,ਜਤਿੰਦਰਪਾਲ ਸੇਖਾ ਕਲਾਂ,ਹਰਪ੍ਰੀਤ ਸਿੰਘ ਬਿੱਟੂ, ਸਤਪ੍ਰੀਤ ਦੁੱਲਾ,ਸੁਖਦੇਵ ਸਿੰਘ ਬਰਾੜ ਆਦਿ ਹਾਜ਼ਰ ਸਨ।