ਲੜਕੀਆਂ ਲਈ ਆਤਮ ਰੱਖਿਆ ਸਭ ਤੋਂ ਚੰਗਾ ਬਚਾਅ ਹੈ-ਅਨੁਜ ਗੁਪਤਾ

ਮੋਗਾ, 16 ਮਈ (ਜਸ਼ਨ)-ਆਤਮ ਰੱਖਿਆ ਸਭ ਤੋਂ ਚੰਗਾ ਬਚਾਅ ਹੈ ਅਤੇ ਇਹ ਜੀਵਨ ਕੌਸ਼ਲ ਦਾ ਇਕ ਮਹੱਤਵਪੂਰਨ ਹਿੱਸਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਾਉਟ ਲਿਟਰਾ ਜੀ ਸਕੂਲ ਵਿਚ ਤਿੰਨ ਰੋਜ਼ਾ ਆਤਮ ਰੱਖਿਆ ਕੈਂਪ ਦੀ ਸ਼ੁਰੂਆਤ ਕਰਦੇ ਸਕੂਲ ਡਾਇਰੈਕਟਰ ਅਨੁਜ ਗੁਪਤਾ ਨੇ ਕੀਤੇ।ਇਸ ਮੌਕੇ ਡੀ.ਪੀ.ਈ. ਗੁਰਪ੍ਰੀਤ ਸਿੰਘ ਨੇ ਲੜਕੀਆਂ ਨੂੰ ਕੁੱਝ ਬੁਨਿਆਦੀ ਆਤਮ ਰੱਖਿਆ ਕਦਮਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਇਹਨਾਂ ਤਕਨੀਕਾਂ ਨਾਲ ਉਹ ਕਿਸੇ ਵੀ ਤਰਾਂ ਦੀਆਂ ਮੁਸ਼ਕਿਲ ਸਥਿਤੀਆਂ ਤੋਂ ਆਪਣੇ ਆਪ ਨੂੰ ਸੁਰੱਖਿਅਤ ਕਰਨ ਲਈ ਉਪਯੋਗ ਕਰ ਸਕਦੀਆਂ ਹਨ । ਉਹਨਾਂ ਲੜਕੀਆਂ ਨੂੰ ਸਰਕਾਰ ਦੀ ਹੈਲਪ ਲਾਈਨਾਂ ਬਾਰੇ ਵੀ ਸੂਚਿਤ ਕੀਤਾ ਗਿਆ, ਜੋ ਔਰਤਾਂ ਦੇ ਮੁੱਦਿਆ ਨੂੰ ਨਿਪਟਾ ਰਹੀਆ ਹਨ। ਇਸ ਮੌਕੇ ਮਨਪ੍ਰੀਤ ਕੌਰ ਨੇ ਕਿਹਾ ਕਿ ਲੜਕੀਆਂ ਲਈ ਇਸ ਤਰਾਂ ਦਾ ਕੈਂਪ ਬਹੁਤ ਹੀ ਲਾਭਦਾਇਕ ਹੰੁਦਾ ਹੈ। ਪਿ੍ਰੰਸੀਪਲ ਨਿਰਮਲ ਧਾਰੀ ਨੇ ਕਿਹਾ ਕਿ ਸਕੂਲ ਮਹਿਲਾ ਸਸ਼ਕਤੀਕਰਨ ਵਿਚ ਵਿਸ਼ਵਾਸ ਰੱਖਦਾ ਹੈ ਅਤੇ ਇਸੇ ਲਈ ਸਕੂਲ ਮੈਨੇਜਮੈਂਟ ਲਗਾਤਾਰ ਅਜਿਹੇ ਨਿਵੇਕਲੇ ਕਦਮ ਚੁੱਕਦਾ ਹੈ ਜਿਸ ਨਾਲ ਸਹੀ ਮਾਅਨਿਆਂ ਵਿਚ ਮਹਿਲਾ ਸ਼ਸ਼ੱਕਤੀਕਰਨ ਵੱਲ ਕਦਮ ਵਧਾਏ ਜਾ ਸਕਣ।


