ਸੁਖਾਨੰਦ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਨਤੀਜੇ ਰਹੇ ਸ਼ਾਨਦਾਰ

ਸੁਖਾਨੰਦ,2 ਜੂਨ (ਜਸ਼ਨ)-ਸੰਤ ਬਾਬਾ ਹਜੂਰਾ ਸਿੰਘ ਜੀ ਦੇ ਆਸ਼ੀਰਵਾਦ ਅਤੇ ਸਰਪ੍ਰਸਤੀ ਵਿੱਚ ਵਿਕਾਸਸ਼ੀਲ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ (ਮੋਗਾ) ਦੇ ਕੰਪਿਊਟਰ ਸਾਇੰਸ ਵਿਭਾਗ ਨੇ ਸ਼ਾਨਦਾਰ ਨਤੀਜੇ ਰਹੇ ਹਨ। ਪਿ੍ਰੰਸੀਪਲ ਡਾ. ਸੁਖਵਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ ਦੁਆਰਾ ਐਲਾਨੇ ਨਤੀਜੇ ਅਨੁਸਾਰ ਇਸ ਵਿਭਾਗ ਅਧੀਨ ਚੱਲ ਰਹੇ ਗਰੈਜ਼ੂਏਟ ਅਤੇ ਪੋਸਟ ਗਰੈਜ਼ੂਏਟ ਕੋਰਸਾਂ ਦੀਆਂ ਸਾਰੀਆਂ ਹੀ ਵਿਦਿਆਰਥਣਾਂ ਨੇ ਪਹਿਲੇ ਦਰਜੇ ਨਾਲ ਪ੍ਰੀਖਿਆ ਪਾਸ ਕੀਤੀ। ਪੋਸਟ ਗਰੈਜੂਏਟ ਕੋਰਸ ਐੱਮ.ਐੱਸ.ਸੀ.(ਆਈ.ਟੀ) ਸਮੈਸਟਰ ਤੀਜਾ ਦੀ ਜਸਪ੍ਰੀਤ ਰਾਣੀ ਨੇ 81.2%, ਹਰਪ੍ਰੀਤ ਕੌਰ ਨੇ 77% ਅਤੇ ਰੁਬਿਨਜੋਤ ਕੌਰ ਨੇ 75% ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਐੱਮ.ਐੱਸ ਸੀ (ਆਈ.ਟੀ.) ਸਮੈਸਟਰ ਪਹਿਲਾ ਦੀ ਵਿਦਿਆਰਥਣ ਜੋਤੀ ਨੇ 80%, ਮਨਪ੍ਰੀਤ ਕੌਰ ਨੇ 78% ਅਤੇ ਸੁਖਪਾਲ ਕੌਰ ਨੇ 76% ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਪੀ.ਜੀ.ਡੀ.ਸੀ.ਏ. ਦੀ ਸੋਨਪ੍ਰੀਤ ਕੌਰ 76.66%,ਸੁਖਦੀਪ ਕੌਰ 71.55% ਅਤੇ ਅਰਸ਼ਦੀਪ ਕੌਰ 71.33%ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੀਆਂ। ਗਰੈਜੂਏਟ ਕੋਰਸ ਬੀ.ਸੀ.ਏ. ਸਮੈਸਟਰ ਪੰਜਵਾਂ ਦੀ ਰਮਨਦੀਪ ਕੌਰ ਨੇ 70.5%, ਨਵਦੀਪ ਕੌਰ ਨੇ 69.5%  ਅਤੇ ਰਾਜਵੀਰ ਕੌਰ ਨੇ 68.5% ਅੰਕ ਪ੍ਰਾਪਤ ਕਰਕੇ ਕ੍ਰ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਬੀ.ਸੀ.ਏ. ਸਮੈਸਟਰ ਤੀਜਾ ਦੀ ਮਨਦੀਪ ਕੌਰ 77%, ਮਨਪ੍ਰੀਤ ਕੌਰ74.4% ਅਤੇ ਸੁਮਨਪ੍ਰੀਤ ਕੌਰ 70.4% ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੀਆਂ। ਬੀ.ਸੀ.ਏ. ਸਮੈਸਟਰ ਪਹਿਲਾ ਦੀ ਸੁਖਵੀਰ ਕੌਰ ਨੇ 74.5%, ਕੁਲਜੀਤ ਕੌਰ ਨੇ 71.5% ਅਤੇ ਜਸਵੀਰ ਕੌਰ ਨੇ 71.25% ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਸ਼ਾਨਦਾਰ ਨਤੀਜੇ ਲਈ ਸੰਸਥਾ ਦੀ ਪ੍ਰਬੰਧਕੀ ਕਮੇਟੀ ਦੇ ਵਾਈਸ ਚੇਅਰਮੈਨ ਸ. ਮੱਖਣ ਸਿੰਘ ਜੀ ਅਤੇ ਪਿੰੰ੍ਰਸੀਪਲ ਡਾ. ਸੁਖਵਿੰਦਰ ਕੌਰ ਸੰਧੂ ਨੇ ਇਹਨਾਂ ਪ੍ਰਾਪਤੀਆਂ ਲਈ ਵਿਦਿਆਰਥਣਾਂ , ਉਹਨਾਂ ਦੇ ਮਾਤਾ-ਪਿਤਾ ਅਤੇ ਸਮੂਹ ਕੰਪਿਊਟਰ ਸਾਇੰਸ ਵਿਭਾਗ ਦੇ ਸਹਾਇਕ ਪ੍ਰੋਫੈਸਰ ਸਾਹਿਬਾਨਾਂ ਨੂੰ ਵਧਾਈਆਂ ਦਿੱਤੀਆਂ।