ਭਾਰਤੀ ਤਸਕਰ 13 ਕਿਲੋ ਦੇ ਕਰੀਬ ਹੈਰੋਇਨ ਸਮੇਤ ਕਾਬੂ, ਐਲ.ਓ.ਸੀ ’ਤੇ ਨਾਰਕੋਟਿਕਸ ਸੈਲ ਅਤੇ ਬੀ ਐਸ ਐਫ ਨੇ ਕੀਤੀ ਸਾਂਝੀ ਕਾਰਵਾਈ

ਫਿਰੋਜ਼ਪੁਰ,1 ਜੂਨ (ਪੰਕਜ ਕੁਮਾਰ)-ਫਿਰੋਜਪੁਰ ਦੇ ਨਾਲ ਲੱਗਦੀ ਭਾਰਤ ਪਾਕਿ - ਸਰਹੱਦ ਉਤੇ ਬੀ ਐਸ ਐਫ ਦੀ ਚਂੌਂਕੀ ਨਿਊ ਗਜ਼ਨੀ ਵਾਲਾ ਦੇ ਨੇੜਿਓ ਐਲ.ਓ.ਸੀ ਕੋਲ ਨਾਰਕੋਟਿਕਸ ਸੈਲ ਦੀ ਟੀਮ ਨੇ ਬੀ ਐਸ ਐਫ  ਨਾਲ ਤਾਲਮੇਲ ਕਰਦਿਆਂ ਸਰਹੱਦ ਤੋਂ 13 ਕਿਲੋ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਹੈ ਜਿਸਦੇ ਨਾਲ ਇਕ ਭਾਰਤੀ ਤਸਕਰ ਨੂੰ ਕਾਬੂ ਕੀਤਾ ਗਿਆ ਹੈ ਅਤੇ ਨਾਲ ਹੀ ਇਕ ਪਾਕਿਸਤਾਨੀ ਸਿਮ ਤੇ ਮੋਬਾਇਲ ਫੋਨ ਵੀ ਬਰਾਮਦ ਕੀਤਾ ਗਿਆ  ਫੜੀ ਗਈ ਹੈਰੋਇਨ ਦੀ ਕੀਮਤ ਅੰਤਰਰਾਸਟੀ ਮਾਰਕਿਟ ਵਿੱਚ 65 ਕਰੋੜ ਦੱਸੀ ਜਾ ਰਹੀ ਹੈ  ।