ਹਿਮਾਚਲ ਵਿਖੇ ਹੋ ਰਹੇ ਐਡਵੈਂਚਰ ਸਪੋਰਟਸ ਕੈਂਪ ਲਈ ਵੀਰ ਸਿੰਘ ਸਕੂਲ ਦੇ 20 ਵਿਦਿਆਰਥੀਆਂ ਦੀ ਹੋਈ ਚੋਣ

ਬਾਘਾਪੁਰਾਣਾ,31 ਮਈ (ਜਸਵੰਤ ਗਿੱਲ)-ਇਲਾਕੇ ਦੀ ਮਾਣਮੱਤੀ ਸੰਸਥਾ ਵੀਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਨੱਥੂਵਾਲਾ ਗਰਬੀ ਜੋ ਪੜ੍ਹਾਈ ਦੇ ਪੱਧਰ, ਖੇਡਾਂ ਦੇ ਪੱਧਰ ਤੇ ਹੋਰ ਧਾਰਮਿਕ ਗਤੀਵਿਧੀਆਂ ਵਿੱਚ ਉੱਚਾ ਰੁਤਬਾ ਹਾਸਲ ਕਰ ਚੁੱਕੀ ਹੈ।ਵਿਦਿਆਰਥੀਆਂ ਨੂੰ ਬੁਹ-ਪੱਖੀ ਗਿਆਨ ਹਾਸਲ ਕਰਵਾਉਣ ਲਈ ਹਰ ਤਰ੍ਹਾਂ ਦਾ ਤਰੀਕਾ ਅਪਣਾਉਂਦੀ ਹੈ। ਸਕੂਲ ਦੇ 20 ਵਿਦਿਆਰਥੀ, ਡੀ.ਪੀ ਤਰਸੇਮ ਸਿੰਘ ਦੀ ਯੋਗ ਅਗਵਾਈ ਸਦਕਾ ਹਿਮਾਚਲ ਪ੍ਰਦੇਸ਼ ਦੇ ਤਾਰਾਦੇਵੀ ਵਿਖੇ ਭਾਰਤ ਸਕਾਊਟ ਐਂਡ ਗਾਈਡ ਪੰਜਾਬ ਵਿਖੇ ਭਾਗ ਲੈਣਗੇ। ਇਹ ਕੈਂਪ 5 ਦਿਨ ਚੱਲੇਗਾ। ਪਿੰ੍ਰਸੀਪਲ ਤੇਜਿੰਦਰ ਕੌਰ ਗਿੱਲ, , ਮੈਨਜਿੰਗ ਡਾਇਰੈਕਟਰ ਸੁਖਮਿੰਦਰਪਾਲ ਸਿੰਘ ਗਿੱਲ, ਚੇਅਰਮੈਨ ਹਰਮਿੰਦਰਪਾਲ ਸਿੰਘ, ਮੈਡਮ ਬਲਵਿੰਦਰ ਕੌਰ, ਸੁਖਪ੍ਰੀਤ ਕੌਰ, ਹਰਪ੍ਰੀਤ ਕੌਰ, ਸੰਦੀਪ ਕੌਰ, ਡੀ.ਪੀ ਤਰਸੇਮ ਸਿੰਘ, ਡੀ.ਪੀ ਗੁਰਜੀਤ ਸਿੰਘ ਹਾਜ਼ਰ ਸਨ।