ਮੋਗਾ ਨੇੜੇ ਬੱਸ ਅਤੇ ਟਰੱਕ ਦੀ ਟੱਕਰ ’ਚ ਚਾਰ ਵਿਅਕਤੀਆਂ ਦੀ ਮੌਤ ,17 ਜ਼ਖਮੀ

ਮੋਗਾ, 7 ਦਸੰਬਰ (ਜਸ਼ਨ)-ਅੱਜ ਤੜਕਸਾਰ ਮੋਗਾ ਬਾਘਾਪੁਰਾਣਾ ਰੋਡ ’ਤੇ ਪਿੰਡ ਸਿੰਘਾਵਾਲਾ ਕੋਲ ਟਰੱਕ ਅਤੇ ਬੱਸ ਦਰਮਿਆਨ ਹੋਈ ਟੱਕਰ ਵਿਚ 4 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 17 ਗੰਭੀਰ ਰੂਪ ਵਿਚ ਜ਼ਖਮੀ ਹੋ ਗਏ । ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਬੱਸ ਵਿਚ ਬਹੁਤੇ ਵਿਅਕਤੀ ਸੁਰੱਖਿਆ ਸੈਨਾਵਾਂ ਨਾਲ ਸਬੰਧਤ ਸਨ ਜੋ ਛੁੱਟੀ ਕੱਟਣ ਪਿੱਛੋਂ ਜੰਮੂ ਵਿਖੇ ਡਿੳੂਟੀ ਲਈ ਜਾ ਰਹੇ ਸਨ ।

ਇਹ ਹਾਦਸਾ ਸਵੇਰੇ 3.30 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਜਦੋਂ ਜੈਪੁਰ ਤੋਂ ਜੰਮੂ ਜਾ ਰਹੀ ਵਿਜੇ ਕੰਪਨੀ ਦੀ ਬੱਸ ਅੱਗੇ ਜਾ ਰਹੇ ਕਣਕ ਦੀਆਂ ਬੋਰੀਆਂ ਨਾਲ ਭਰੇ ਟਰੱਕ ਨਾਲ ਟਕਰਾ ਗਈ । ਪ੍ਰਤੱਖ ਦਰਸ਼ੀਆਂ ਮੁਤਾਬਕ ਬੱਸ ਇਨੀ ਤੇਜ਼ ਸੀ ਕਿ ਉਹ ਟਰੱਕ ਨੂੰ ਧੱਕ ਕੇ ਦੂਰ ਤੱਕ ਲੈ ਗਈ ਅਤੇ ਟਰੱਕ ਦੇ ਪਰਖਚੇ ਉੱਡ ਗਏ, ਜਦੋਂ ਟਰੱਕ ਸੜਕ ਦੇ ਇਕ ਪਾਸੇ ਉਲਟ ਗਿਆ ਤਾਂ ਬੱਸ ਉਸ ਨੂੰ ਓਵਰਟੇਕ ਕਰਦਿਆਂ ਬੇਕਾਬੂ ਹੋ ਕੇ ਸੜਕ ਕਿਨਾਰੇ ਇਕ ਦਰੱਖਤ ਨਾਲ ਟਕਰਾ ਗਈ । ਬੱਸ ਦੀ ਤੇਜ਼ ਰਫਤਾਰੀ ਇਸ ਗੱਲ ਤੋਂ ਵੀ ਜ਼ਾਹਰ ਹੰੁਦੀ ਹੈ ਕਿ ਜਿਸ ਦਰੱਖਤ ਨਾਲ ਬੱਸ ਟਕਰਾਈ ਉਹ ਦਰੱਖਤ ਵੀ ਵਿਚਾਲਿਓਂ ਦੋਫ਼ਾੜ ਹੋ ਗਿਆ ।

 ਇਸ ਟੱਕਰ ਵਿਚ ਟਰੱਕ ਦੇ ਮਗਰਲੇ ਟਾਇਰ ਐਕਸਲ ਸਮੇਤ ਸੜਕ ਦੇ ਦੂਸਰੇ ਪਾਸੇ ਪਏ ਦਿਖਾਈ ਦੇ ਰਹੇ ਸਨ । ਬੱਸ ਦਾ ਅਗਲਾ ਹਿੱਸਾ ਪੂਰੀ ਤਰਾਂ ਤਬਾਹ ਹੋ ਗਿਆ ਅਤੇ ਸਵਾਰੀਆਂ ਨੂੰ ਐਮਰਜੈਂਸੀ ਦਰਵਾਜੇ ਨੇੜਲੇ ਸਲੀਪਰ ਵਾਲੇ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ ਗਿਆ । ਸੜਕ ’ਤੇ ਕਣਕ ਦੀਆਂ ਬੋਰੀਆਂ ਖਿਲਰੀਆਂ ਪਈਆਂ ਸਨ ਅਤੇ ਜਗਹ ਜਗਹ ਮਿ੍ਰਤਕਾਂ ਦੇ ਚੀਥੜੇ ਖਿਲਰੇ ਪਏ ਸਨ ।

ਮੋਗਾ ਦੇ ਸਰਕਾਰੀ ਹਸਪਤਾਲ ਦੀ ਐਮਰਜੈਂਸੀ ’ਚ ਡਿੳੂਟੀ ਤੇ ਤੈਨਾਤ ਡਾਕਟਰ ਜਗਰੂਪ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਹਾਦਸੇ ਦੀ ਲਪੇਟ ਵਿਚ ਆਏ ਕੁੱਲ 21 ਵਿਅਕਤੀ 108 ਐਂਬੂਲੈਂਸ ਬੱਸਾਂ ਰਾਹੀਂ ਹਸਪਤਾਲ ਪਹੰੁਚੇ ਜਿਹਨਾਂ ਵਿਚੋਂ 4 ਵਿਅਕਤੀ ਮਿ੍ਰਤਕ ਸਨ ਤੇ 17 ਗੰਭੀਰ ਜ਼ਖਮੀਆਂ  ਵਿਚੋਂ ਇਕ ਵਿਅਕਤੀ ਨੂੰ ਫਰੀਦਕੋਟ ਮੈਡੀਕਲ ਹਸਪਤਾਲ ਰੈਫਰ ਕੀਤਾ ਗਿਆ ਹੈ। ਇਸ ਹਾਦਸੇ ਸਬੰਧੀ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨੂੰ ਜਾਣਕਾਰੀ ਦਿੰਦਿਆਂ ਏ ਐੱਸ ਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਜੈਪੁਰ ਤੋਂ ਜੰਮੂ ਜਾ ਰਹੀ ਬੱਸ ਦੇ ਡਰਾਈਵਰ ਵੱਲੋਂ ਟਰੱਕ ਨੂੰ ਪਛਾੜ ਕੇ ਅੱਗੇ ਨਿਕਲਣ ਦੀ ਕੋਸ਼ਿਸ ਵਿਚ ਇਹ ਹਾਦਸਾ ਵਾਪਰਿਆ ਅਤੇ 4 ਵਿਅਕਤੀਆਂ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ 17 ਵਿਅਕਤੀਆਂ ਨੂੰ ਗੰਭੀਰ ਹਾਲਤ ਵਿਚ ਮੋਗਾ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹਾਦਸੇ ਵਿਚ ਜ਼ਖਮੀ ਵਿਅਕਤੀ ਇੰਨੇ ਦਹਿਲੇ ਹੋਏ ਸਨ ਕਿ ਉਹ ਕੁਝ ਵੀ ਬੋਲਣ ਤੋਂ ਅਸਮਰਥ ਜਾਪ ਰਹੇ ਸਨ ।

ਹਾਦਸੇ ਦੀ ਕਵਰੇਜ ਲਈ ਪਹੰੁਚੇ ਮੀਡੀਆ ਕਰਮੀ ਵੀ ਇਸ ਹੌਲਨਾਕ ਦਿ੍ਰਸ਼ ਨੂੰ ਦੇਖ ਕੇ ਜ਼ਖਮੀਆਂ ਦੀ ਸਹਾਇਤਾ ਲਈ ਅੱਗੇ ਆਏ ਖਾਸਕਰ ਦੈਨਿਕ ਜਾਗਰਣ ਹਿੰਦੀ ਅਖਬਾਰ ਦੇ ਸੀਨੀਅਰ ਪੱਤਰਕਾਰ ਰਾਜ ਕੁਮਾਰ ਰਾਜੂ ਨੂੰ ਕਿਸੇ ਜ਼ਖਮੀ ਦਾ ਡਿੱਗਿਆ ਹੋਇਆ ਮੋਬਾਈਲ ਮਿਲਿਆ ਜਿਸ ’ਤੇ ਉਸ ਨੇ ਉਸ ਫੋਨ ’ਤੇ ਆ ਰਹੀਆਂ ਕਾਲਾਂ ਨੂੰ ਅਟੈਂਡ ਕਰਦਿਆਂ ਹਾਦਸੇ ਦੀ ਸੂਚਨਾ ਦਿੱਤੀ। ,,,,,,,,,,FOR VIDEO OF ACCIDENT PLEASE CLIK LINK BELOW,,,,,,