ਨੌਜਵਾਨ ਨੇ ਕੀਤੀ ਆਤਮ ਹੱਤਿਆ,ਪੰਜ ਲੱਖ ਦਾ ਸੀ ਕਰਜ਼ਾ

ਮੋਗਾ,27 ਫਰਵਰੀ (ਜਸ਼ਨ)-ਪੰਜ ਪਾਣੀਆਂ ਦੀ ਧਰਤੀ ਤੋਂ ਪਹਿਲਾਂ ਦਰਿਆ ਖੋਹ ਲਏ ਗਏ ਤੇ ਫਿਰ ਰਹਿੰਦੇ ਖੰੂਹਦੇ ਪਾਣੀਆਂ ਦੀ ਵੰਡ ਕਰਕੇ ਪੰਜਾਬ ਨੂੰ ਰੇਗਿਸਤਾਨ ਬਣਾਉਣ ਲਈ ਰਾਹ ਪੱਧਰਾ ਕਰ ਦਿੱਤਾ ਗਿਆ ਤੇ ਕੀਟਨਾਸ਼ਕ ਜ਼ਹਿਰਾਂ ਨੇ ਸੂਬੇ ਦਾ ਅਮਿ੍ਰਤ ਜ਼ਹਿਰ ਵਿਚ ਬਦਲ ਦਿੱਤਾ । ਸਿਤਮਜ਼ਰੀਫ਼ੀ ਇਹ ਹੈ ਕਿ ਪੰਜਾਬ ਦੇ ਮਿਹਨਤਕਸ਼ ਨੌਜਵਾਨ ਜੋ ਕਦੇ ਹਿੰਦੋਸਤਾਨ ’ਤੇ ਹਮਲਾ ਕਰਨ ਵਾਲੇ ਧਾੜਵੀਆਂ ਨੂੰ ਪਿਛਲ ਪੈਰੀਂ ਮੁੜਨ ਲਈ ਮਜਬੂਰ ਕਰ ਦਿੰਦੇ ਸਨ । ਉਹੀ ਨੌਜਵਾਨ ਮਾੜੀ ਆਰਥਿਕਤਾ ਦੀ ਚੱਕੀ ਵਿਚ ਪਿਸਦਿਆਂ ਆਤਮ ਹੱਤਿਆਵਾਂ ਕਰਨ ਲਈ ਮਜਬੂਰ ਹੋ ਗਏ ਹਨ । ਮੋਗਾ ਦੇ ਪਿੰਡ ਰਾਮਾਂ ਵਿਖੇ ਵੀ ਅੱਜ ਇਕ ਨੌਜਵਾਨ ਵੱਲੋਂ ਕਰਜੇ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ‘ਸਾਡਾ ਮੋਗਾ ਡੌਟ ਕੌਮ ’ਨਿੳੂਜ਼ ਪੋਰਟਲ ਨੂੰ ਪ੍ਰਾਪਤ ਜਾਣਕਾਰੀ ਅਨੁਸਾਰ ਖੇਤ ਮਜ਼ਦੂਰ ਕਰਮਜੀਤ ਸਿੰਘ (25 ਸਾਲ) ਪੁੱਤਰ ਪਾਲ ਸਿੰਘ ਦੇ ਸਿਰ ਕਰੀਬ 5 ਲੱਖ ਰੁਪਏ ਦਾ ਕਰਜਾ ਸੀ ਜਿਸ ਕਰਕੇ ਉਹ ਆਪਣਾ ਮਕਾਨ ਵੀ ਵੇਚ ਚੁੱਕਾ ਸੀ ਅਤੇ ਹੁਣ ਕਿਸੇ ਦੇ ਮਕਾਨ ਵਿਚ ਰਹਿ ਰਿਹਾ ਸੀ । ਉਕਤ ਨੌਜਵਾਨ ਦਾ ਅਜੇ ਵਿਆਹ ਨਹੀਂ ਸੀ ਹੋਇਆ ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


