ਸੀਨੀਅਰ ਕਾਂਗਰਸੀ ਆਗੂ ਠਾਣਾ ਸਿੰਘ ਜੌਹਲ ਨੂੰ ਸਦਮਾ, ਵੱਡੇ ਭਰਾ ਦਾ ਦਿਹਾਂਤ

ਮੋਗਾ,10 ਮਾਰਚ (ਜਸ਼ਨ)- ਸੀਨੀਅਰ ਕਾਂਗਰਸੀ ਆਗੂ ਠਾਣਾ ਸਿੰਘ ਜੌਹਲ ਨੂੰ ਉਸ ਸਮੇਂ ਡੂੰਘਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਵੱਡੇ ਭਰਾ ਜਸਵੰਤ ਸਿੰਘ ਜੌਹਲ ਕਨੇਡਾ ਦਾ ਦਿਹਾਂਤ ਹੋ ਗਿਆ। ਜਸਵੰਤ ਸਿੰਘ ਜੌਹਲ ਮਹਿਜ਼ 52 ਵਰਿਆਂ ਦੇ ਸਨ । ਜਸਵੰਤ ਸਿੰਘ ਜੌਹਲ ਅਜੇ 4 ਮਾਰਚ ਨੂੰ ਹੀ ਆਪਣੀ ਪੰਜਾਬ ਫੇਰੀ ਤੋਂ ਬਾਅਦ ਕਨੇਡਾ ਲਈ ਰਵਾਨਾ ਹੋਏ ਸਨ ਪਰ 6 ਮਾਰਚ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਕਨੇਡਾ ਵਿਚ ਹੀ ਉਹਨਾਂ ਦਾ ਦਿਹਾਂਤ ਹੋ ਗਿਆ । ਸਮਾਜ ਦੀਆਂ ਵੱਖ ਵੱਖ ਸ਼ਖਸੀਅਤਾਂ ਵੱਲੋਂ ਠਾਣਾ ਸਿੰਘ ਜੌਹਲ ਅਤੇ ਉਹਨਾਂ ਦੀ ਧਰਮ ਪਤਨੀ ਬੀਬੀ ਵੀਰਪਾਲ ਕੌਰ ਜੌਹਲ ਜ਼ਿਲਾ ਪ੍ਰਧਾਨ ਮਹਿਲਾ ਕਾਂਗਰਸ ਅਤੇ ਸਮੁੱਚੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ। ਦੁੱਖ ਦੀ ਇਸ ਘੜੀ ਵਿਚ ਸਾਬਕਾ ਮੰਤਰੀ ਅਤੇ ਵਿਧਾਇਕ ਦਰਸ਼ਨ ਸਿੰਘ ਬਰਾੜ , ਮਮਤਾ ਦੱਤਾ ਪੰਜਾਬ ਪ੍ਰਧਾਨ ਮਹਿਲਾ ਕਾਂਗਰਸ ,ਪੰਜਾਬ ਕਾਂਗਰਸ ਦੇ ਬੁਲਾਰੇ ਕਮਲਜੀਤ ਸਿੰਘ ਬਰਾੜ, ਸੁਰਿੰਦਰ ਸਿੰਘ ਛਿੰਦਾ ਚੇਅਰਮੈਨ ,ਨਗਰ ਕੌਂਸਲ ਪ੍ਰਧਾਨ ਬਾਘਾਪੁਰਾਣਾ ਅਨੂੰ ਮਿੰਤਲ , ਬਿੱਟੂ ਮਿੱਤਲ , ਮੀਤ ਪ੍ਰਧਾਨ ਜਗਸੀਰ ਗਰਗ , ਭਿੰਦਰ ਰੋਡੇ, ਨਿਰਮਲ ਸਿੰਘ ਸਰਪੰਚ ,ਕਾਲਾ ਸਿੰਘ, ਦੇਵੀ ਦਾਸ ,ਬਲਾਕ ਪ੍ਰਧਾਨ ਰੀਮਾ ਰਾਣੀ ਨੇ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਜਸਵੰਤ ਸਿੰਘ ਦੀ ਬੇਵਕਤੀ ਮੌਤ ਨੂੰ ਪਰਿਵਾਰ ਦੇ ਨਾਲ ਨਾਲ ਸਮਾਜ ਲਈ ਵੱਡਾ ਘਾਟਾ ਕਰਾਰ ਦਿੱਤਾ। ਇਸ ਮੌਕੇ ਠਾਣਾ ਸਿੰਘ ਜੌਹਲ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਸਵੰਤ ਸਿੰਘ ਜੌਹਲ ਦਾ ਅੰਤਿਮ ਸੰਸਕਾਰ ਕਨੇਡਾ ਵਿਖੇ ਹੀ ਕੀਤਾ ਜਾਵੇਗਾ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


