ਰੂਰਲ ਐਨ.ਜੀ.ਓ. ਮੋਗਾ ਨੇ ਸਮਾਜ ਸੇਵਾ ਦੇ ਖੇਤਰ ਵਿੱਚ ਨਵੇਂ ਮੀਲ ਪੱਥਰ ਸਥਾਪਿਤ ਕੀਤੇ-ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ 

ਮੋਗਾ,13 ਸਤੰਬਰ (ਜਸ਼ਨ)-ਵਾਹਿਗੁਰੂ ਸੇਵਾ ਸੁਸਾਇਟੀ ਮਾੜੀ ਮੁਸਤਫਾ ਵੱਲੋਂ ਰੂਰਲ ਐਨ.ਜੀ.ਓ. ਮੋਗਾ ਦੇ ਸਹਿਯੋਗ ਨਾਲ ਪਿੰਡ ਮਾੜੀ ਮੁਸਤਫਾ ਵਿੱਚ ਲਗਾਏ ਗਏ 15 ਦਿਨਾਂ ਕੁਕਿੰਗ ਸਿਖਲਾਈ ਕੈਂਪ ਦੀ ਸਮਾਪਤੀ ਮੌਕੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿਖੇ ਇੱਕ ਸ਼ਾਨਦਾਰ ਪ੍ੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ  ਬਾਘਾ ਪੁਰਾਣਾ ਦੇ ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ ਮੁੱਖ ਮਹਿਮਾਨ ਵਜੋਂ ਅਤੇ ਸੀਨੀਅਰ ਕਾਂਗਰਸੀ ਆਗੂ ਭੋਲਾ ਸਿੰਘ ਬਰਾੜ ਸਮਾਧ ਭਾਈ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮਾਗਮ ਵਿੱਚ  ਰੂਰਲ ਐਨ.ਜੀ.ਓ. ਮੋਗਾ ਦੇ ਚੇਅਰਮੈਨ ਮਹਿੰਦਰ ਪਾਲ ਲੂੰਬਾ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਪ੍ਧਾਨ ਹਰਜਿੰਦਰ ਸਿੰਘ ਚੁਗਾਵਾਂ, ਬਲਾਕ ਬਾਘਾ ਪੁਰਾਣਾ ਦੇ ਪ੍ਧਾਨ ਰੇਸ਼ਮ ਸਿੰਘ ਜੀਤਾ ਸਿੰਘ ਵਾਲਾ, ਚੇਅਰਮੈਨ ਦੀਪਕ ਅਰੋੜਾ ਸਮਾਲਸਰ, ਸਰਪੰਚ ਦਰਸ਼ਨ ਸਿੰਘ ਵੀ ਹਾਜਰ ਸਨ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਚੇਅਰਮੈਨ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਸੰਸਥਾ ਵੱਲੋਂ ਹੁਣ ਤੱਕ 30 ਹਜਾਰ ਤੋਂ ਉਪਰ ਲੜਕੀਆਂ ਨੂੰ ਸਿਲਾਈ, ਕੁਕਿੰਗ, ਪਾਰਲਰ ਅਤੇ ਕੰਪਿਊਟਰ ਦੀ ਸਿਖਲਾਈ ਦਿੱਤੀ ਜਾ ਚੁੱਕੀ ਹੈ ਤੇ ਬਹੁਤ ਸਾਰੀਆਂ ਲੜਕੀਆਂ ਨੇ ਆਪਣੇ ਪੱਧਰ ਤੇ ਜਾਂ ਬੈਂਕਾਂ ਦੀ ਸਹਾਇਤਾ ਨਾਲ ਆਪਣੇ ਰੁਜਗਾਰ ਸ਼ੁਰੂ ਕਰ ਲਏ ਹਨ। ਕਲੱਬ ਪ੍ਧਾਨ ਰਣਜੀਤ ਸਿੰਘ ਨੇ ਰੂਰਲ ਐਨ ਜੀ ਓ ਦੀ ਜਿਲਾ ਅਤੇ ਬਲਾਕ ਕਮੇਟੀ ਅਤੇ ਕੁਕਿੰਗ ਟੀਚਰ ਮੈਡਮ ਸੁਖਵਿੰਦਰ ਕੌਰ ਦਾ ਉਚੇਚਾ ਸਨਮਾਨ ਕੀਤਾ ਅਤੇ ਸਹਿਯੋਗ ਲਈ ਧੰਨਵਾਦ ਕੀਤਾ। ਸਿਖਿਆਰਥਣ ਪਰਮਜੀਤ ਕੌਰ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਇਸ ਕੈਂਪ ਨੂੰ ਹਰ ਪੱਖੋਂ ਲੜਕੀਆਂ ਲਈ ਅਤਿ ਲਾਹੇਵੰਦ ਦੱਸਿਆ। ਇਸ ਮੌਕੇ ਅਵਤਾਰ ਸਿੰਘ ਘੋਲੀਆ, ਕਰਮਜੀਤ ਕੌਰ, ਕੁਲਵਿੰਦਰ ਸਿੰਘ, ਗੁਰਤੇਜ  ਸਿੰਘ ਮਾੜੀ ਮੁਸਤਫਾ, ਦਰਸ਼ਨ ਸਿੰਘ ਲੋਪੋ ਆਦਿ ਤੋਂ ਇਲਾਵਾ ਸਿਖਿਆਰਥਣਾਂ ਅਤੇ ਪਿੰਡ ਦੀਆਂ ਔਰਤਾਂ ਵੱਡੀ ਗਿਣਤੀ ਵਿੱਚ ਹਾਜਰ ਸਨ।