ਗੈਂਗਸਟਰਾਂ ਦੇ ਤਬਾਹ ਹੋਏ ਪਰਿਵਾਰਾਂ ਦੀ ਤਸਵੀਰ ਪੇਸ਼ ਕਰਗੀ ਟੈਲੀ ਫਿਲਮ ‘ਬੁਝਦੇ ਚਿਰਾਗ’

ਬਰਗਾੜੀ,22 ਮਾਰਚ (ਮਨਪ੍ਰੀਤ ਸਿੰਘ ਬਰਗਾੜੀ, ਸਤਨਾਮ ਬੁਰਜ ਹਰੀਕਾ) - ਟੈਲੀ ਫਿਲਮ ‘ਬੁਝਦੇ ਚਿਰਾਗ’ ਦਾ ਗੈਂਗਸਟਰ ਦੀ ਸੂੂਟਿੰਗ ਪਿੰਡ ਪੰਜਗਰਾਂਈ ਖੁਰਦ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆ ਫਿਲਮ ਦੇ ਡਾਇਰੈਕਟਰ ਕੁਲਦੀਪ ਸਿੰਘ ਨਿਆਮੀਵਾਲਾ ਅਤੇ ਗੁਰਪਿਆਰ ਢਿੱਲਵਾਂ ਨੇ ਦੱਸਿਆ ਕਿ ਇਹ ਫਿਲਮ ਗੁੰਮਰਾਹ ਹੋ ਚੁੱਕੇ ਨੌਜਵਾਨਾਂ ਦੀ ਕਹਾਣੀ ਪੇਸ਼ ਕਰਦੀ ਹੈ। ਇਸ ਤਰਾ ਘਰ ਬਾਰ ਛੱਡ ਚੁੱਕੇ ਨੌਜਵਾਨਾਂ ਅਤੇ ਉਨਾਂ ਦੇ ਪਰਿਵਾਰਾਂ ਦੀ ਜਿੰਦਗੀ ਕਿਵੇਂ ਤਬਾਹ ਹੋ ਜਾਂਦੀ ਹੈ। ਕਦੇ ਵੀ ਕੋਈ ਨੌਜਵਾਨ ਜਨਮ ਤੋਂ ਗਲਤ ਨਹੀਂ ਹੁੰਦਾ ਸਗੋਂ ਵਕਤ ਅਤੇ ਹਾਲਾਤ ਉਸ ਨੂੰ ਗਲਤ ਪਾਸੇ ਤੁਰਨ ਲਈ ਮਜਬੂਰ ਕਰ ਦਿੰਦੇ ਹਨ। ਉਨਾਂ ਅੱਗੇ ਦੱਸਿਆਂ ਕਿ ਮਿੰਟੂ ਮਲਵਾਈ, ਕਮਲਜੀਤ ਮੱਟੂ, ਦੀਪਕ ਮਹਿਰਾ, ਨਿਸ਼ਾ ਰਾਣੀ, ਬੱਬੀ ਸਿੱਧੂ, ਇਕਬਾਲ ਸੰਧੂ, ਡਾ. ਕਰਮ ਸਿੰਘ, ਬਲਜਿੰਦਰ ਜਲਾਲ, ਸੰਜਣਾ ਅਤੇ ਗੁਰੀ ਇਸ ਫਿਲਮ ਦੇ ਮੁੱਖ ਕਲਾਕਾਰ ਹਨ।