ਪਿੰਡ ਲੰਡੇ ਦੇ ਸ਼ਤਾਬ ਪਰਿਵਾਰ ਨੂੰ ਸਦਮਾ,ਬਹਿਨੋਈ ਚਿਮਨ ਲਾਲ ਦਾ ਦੇਹਾਂਤ ,ਅੰਤਿਮ ਅਰਦਾਸ 26 ਜਨਵਰੀ ਨੂੰ ਪਿੰਡ ਹਰੀਕੇ ਵਿਖੇ

ਸਮਾਲਸਰ, 25 ਜਨਵਰੀ- (ਜਸ਼ਨ)-ਪਿੰਡ ਲੰਡੇ ਦੇ ਸ਼ਤਾਬ ਪਰਿਵਾਰ ਨਾਲ ਸਬੰਧਿਤ ਚੇਅਰਮੈਨ ਸੁਰਜੀਤ ਸਿੰਘ ਸ਼ਤਾਬ, ਮਨਜੀਤ ਸਿੰਘ ਸ਼ਤਾਬ ਸੂਬਾ ਪ੍ਰਧਾਨ ਡਰਾਫਟਸਮੈਨ ਯੂਨੀਅਨ, ਸਾਹਿਤਕਾਰ ਕੰਵਲਜੀਤ ਸਿੰਘ ਭੋਲਾ ਲੰਡੇ, ਪਰਮਜੀਤ ਸਿੰਘ ਡਾਕ ਵਿਭਾਗ, ਲਛਮਣ ਸਿੰਘ ਲੰਡੇ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦ ਉਨ੍ਹਾਂ ਦੇ ਬਹਿਨੋਈ ਚਿਮਨ ਲਾਲ ਹਰੀਕੇ (ਸ਼੍ਰੀ ਮੁਕਤਸਰ ਸਾਹਿਬ) ਰਿਟਾ. ਇੰਸਪੈਕਟਰ ਪੰਜਾਬ ਰੋਡਵੇਜ ਮੋਗਾ ਅਚਾਨਕ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੇ ਅਕਾਲ ਚਲਾਣੇ ਤੇ ਸ਼ਤਾਬ ਪਰਿਵਾਰ ਨਾਲ ਜੱਥੇਦਾਰ ਤੀਰਥ ਸਿੰਘ ਮਾਹਲਾ ਪ੍ਰਧਾਨ ਅਕਾਲੀ ਦਲ ਮੋਗਾ, ਚੇਅਰਮੈਨ ਜਗਤਾਰ ਸਿੰਘ ਰਾਜੇਆਣਾ, ਮਹੇਸ਼ਇੰਦਰ ਸਿੰਘ ਸਾਬਕਾ ਵਿਧਾਇਕ, ਗੁਰਬਚਨ ਸਿੰਘ ਸਮਾਲਸਰ ਮੈਂਬਰ ਜਨਰਲ ਕੌਂਸਲ, ਵੀਰਪਾਲ ਸਿੰਘ ਸਮਾਲਸਰ ਪ੍ਰਧਾਨ ਯੂਥ ਵਿੰਗ ਮੋਗਾ, ਗੁਰਮੁ’ਖ ਸਿੰਘ ਸਾਬਕਾ ਸਰਪੰਚ ਲੰਡੇ, ਮੱਖਣ ਸਿੰਘ ਸਾਬਕਾ ਸਰਪੰਚ ਲੰਡੇ, ਜਗਜੀਤ ਸਿੰਘ ਸਰਪੰਚ ਲੰਡੇ, ਰਾਜੂ ਲੰਡੇ, ਸਾਧੂ ਰਾਮ ਲੰਗੇਆਣਾ, ਜਸਵੀਰ ਸਿੰਘ ਭਲੂਰੀਆ, ਕਿਰਨਦੀਪ ਸਿੰਘ ਬੰਬੀਹਾ, ਜਗਮੋਹਨ ਸਿੰਘ ਸਮਾਧ ਭਾਈ, ਰਾਜਵੀਰ ਸਿੰਘ ਭਲੂਰੀਆ, ਅਸ਼ੋਕ ਕਟਾਰੀਆ, ਜਿੰਦਰ ਰੌਂਤਾ, ਕਾਲਾ ਕੋਟਲਾ, ਸਵਰਨ ਸਿੰਘ ਪਤੰਗ, ਮੁਲਾਜਮ ਆਗੂ ਦਰਸ਼ਨ ਸਿੰਘ ਟੂਟੀ ਤੋਂ ਇਲਾਵਾ ਵੱਖ-ਵੱਖ ਧਾਰਮਿਕ, ਰਾਜਨੀਤਿਕ, ਮੁਲਾਜਮ, ਸਮਾਜਸੇਵੀ ਅਤੇ ਸਾਹਿਤਕ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੇ ਗਹਿਰੇ ਦੱੁਖ ਦਾ ਪ੍ਰਗਟਾਵਾ ਕੀਤਾ ਹੈ।  ਚਿਮਨ ਲਾਲ ਨਮਿੱਤ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 26 ਜਨਵਰੀ ਨੂੰ ਪਿੰਡ ਹਰੀਕੇ (ਸ਼੍ਰੀ ਮੁਕਤਸਰ ਸਾਹਿਬ) ਦੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ।