ਫਿਲਮ ਅਭਿਨੇਤਾ ਤੇ ਪੰਜਾਬੀ ਗਾਇਕ ਸਿੱਪੀ ਗਿੱਲ ਨੂੰ ਸਦਮਾ ਕਨੈਡਾ ਵਿੱਚ  ਦਾਦੇ ਦਾ ਦਿਹਾਂਤ

ਮੋਗਾ 14 ਅਗਸ਼ਤ(ਸਰਬਜੀਤ ਰੌਲੀ) ਪਿੰਡ ਰੋਲੀ ਦੇ ਸਾਬਕਾ ਸਰਪੰਚ ਜੋਗਿੰਦਰ ਸਿੰਘ ਦੇ ਪਿਤਾ ਜੀ ਅਤੇ ਪ੍ਰਸਿੱਧ ਗਾਇਕ ਅਤੇ ਫਿਲਮ ਅਭਿਨੇਤਾ ਸਿੱਪੀ ਗਿੱਲ ਦੇ ਸਤਿਕਾਰ ਯੋਗ ਦਾਦਾ ਜੀ ਗੁਲਵੰਤ ਸਿੰਘ ਗਿੱਲ ਦਾ ਕਨੈਡਾ ਵਿੱਚ ਦਿਹਾਂਤ ਹੋ ਗਿਆ । ਸ ਗੁਲਵੰਤ ਸਿੰਘ ਦੇ ਦਿਹਾਂਤ ਦੀ ਖਬਰ ਜਦੋ ਪਿੰਡ ਪੁੱਜੀ ਤਾ ਸਮੁੱਚੇ  ਨਗਰ ਵਿੱਚ ਸ਼ੋਕ ਦੀ ਲਹਿਰ ਦੋੜ ਗਈ। ਸ:ਗੁਲਵੰਤ ਸਿੰਘ ਸਾਫ ਦਿਲ ਤੇ ਹਸਮੁੱਖ ਇਨਸਾਨ ਸਨ ਜਿੰਨਾ ਨੇ ਆਪਣਾ ਸਾਰਾ ਜੀਵਨ ਸਾਦੇ ਢੰਗ ਨਾਲ ਬਤੀਤ ਕੀਤਾ ਅਤੇ ਉਹਨਾਂ ਦੀ ਬਦੌਲਤ ਅੱਜ ਪਰਿਵਾਰ ਦਾ ਪੂਰੇ ਇਲਾਕੇ ਵਿੱਚ ਨਾਅ ਹੈ ਅੱਜ ਉਹਨਾਂ ਦੇ ਸਪੁੱਤਰ  ਸਾਬਕਾ ਸਰਪੰਚ ਜੋਗਿੰਦਰ ਸਿੰਘ ਨਾਲ ਦੁੱਖ ਸਾਝਾ ਕਰਨ ਵਾਲਿਆਂ ਵਿੱਚ ਸਾਬਕਾ ਕੈਬਨਿੰਟ ਮੰਤਰੀ ਜੱਥੇਦਾਰ ਤੋਤਾ ਸਿੰਘ ਜੀ,ਸਾਬਕਾ ਮੈਂਬਰ ਪਾਰਲੀਮੈਟ ਬੀਬੀ ਪਰਮਜੀਤ ਕੋਰ ਗੁਲਸ਼ਨ,ਸਾਬਕਾ ਚੈਅਰਮੇਨ ਹੈਲਥ ਸਿਸਟਮ ਕਾਰਪੋਰੇਸਨ ਪੰਜਾਬ ਬਰਜਿੰਦਰ ਸਿੰਘ ਮੱਖਣ,ਕਮਲਜੀਤ ਸਿੰਘ ਮੋਗਾ,ਰਾਜਿੰਦਰ ਸਿੰਘ ਡੱਲਾ,ਗੁਰਮਿੰਦਰਜੀਤ ਸਿਘ ਬੱਬਲੂ,,ਜਸਵਿੰਦਰ ਸਿੰਘ ਕੁੱਕੀ ਸਾਬਕਾ ਸਰਪੰਚ ਫਤਿਹਗ੍ਹੜ ਕੋਰੋਟਾਣਾ,ਪੰਚਾਇਤ ਐਸੋਏਸੀਅਨ ਦੇ ਜਿਲਾ ਪ੍ਰਧਾਨ ਨਿਹਾਲ ਸਿੰਘ ਭੁੱਲਰ,ਇੰਦਰਜੀਤ ਸਿੰਘ ਆੜਤੀਆ,ਜਿਲਾ ਪ੍ਰਸੀਦ ਦੇ ਸਾਬਕਾ ਚੈਅਰਮੇਨ ਗੁਰਵੱਖਸ ਸਿੰਘ ਕਪੂਰੇ,ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆ ਜਰਨਲ ਸਕੱਤਰ ਪੰਜਾਬ ਪ੍ਰਦੇਸ ਕਾਗਰਸ ਕਮੇਟੀ,ਹਰੀ ਸਿੰਘ ਸਾਬਕਾ ਸਰਪੰਚ ਦਾਤਾ,ਬਲਵਿੰਦਰ ਸਿੰਘ ਗਿੱਲ ਰੋਲੀ,ਗੁਰਮੇਲ ਸਿੰਘ ਮੰਦਰ,ਜਸਵਿੰਦਰ ਸਿੰਘ ਗਿੱਲ,ਗੁਰਦੀਪ ਸਿੰਘ ਬਲਾਕ ਸੰਮਤੀ ਮੈਬਰ,ਚੈਅਰਮੇਨ ਕੁਲਦੀਪ ਸਿੰਘ ਮਹਿਣਾ,ਪ੍ਰਭਜੀਤ ਸਿੰਘ ਕਾਲਾ ਆੜਤੀਆ,ਰਣਧੀਰ ਸਿੰਘ ਸਾਬਕਾ ਪੰਚ,ਸਰਬਜੀਤ ਸਿੰਘ ਪੰਚ, ਜਰਨੈਲ ਸਿੰਘ ਪੰਚ,ਜਗਰਾਜ ਸਿੰਘ ਜੱਗਾ,ਗੁਰਮੀਤ ਸਿੰਘ ਪੰਚ,ਰਾਜਿੰਦਰ ਸਿੰਘ ਸੋਸਾਇਟੀ ਪ੍ਰਧਾਨ ਕਪੂਰੇ,ਬਸੰਤ ਸਿੰਘ ਪ੍ਰਧਾਨ,ਮੁਖਤਿਆਰ ਸਿੰਘ ਲੋਕਲ ਗੁਰਦੁਆਰਾ ਕਮੇਟੀ ਪ੍ਰਧਾਨ,ਜੋਗਿੰਦਰ ਸਿੰਘ ਕਾਲਾ, ਮੱਘਰ ਸਿੰਘ ਨੰਬਰਦਾਰ ਤਂੋ ਇਲਾਵਾ ਵੱਡੀ ਗਿਣਤੀ ਵਿੱਚ ਪਤਵੰਤੇ ਲੋਕਾਂ ਨੇ ਪਰਿਵਾਰ ਨਾਲ ਦੁੱਖ ਦੀ ਘੜੀ ਵਿੱਚ ਸ਼ਰੀਕ ਹੋ ਕੇ ਹਮਦਰਦੀ ਦਾ ਪ੍ਰਗਟਾਵਾ ਕੀਤਾ।