ਕਾਰਪੋਰੇਸ਼ਨ ਤੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਕਮਲਜੀਤ ਬਰਾੜ ਵਲੋਂ ਯੂਥ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ

*ਆਉਣ ਵਾਲੀਆਂ ਕਾਰਪੋਰੇਸ਼ਨ ਤੇ ਨਗਰ ਕੌਂਸਲ ਚੋਣਾਂ ਵਿੱਚ ਯੂਥ ਦਾ ਹੋਵੇਗਾ ਅਹਿਮ ਰੋਲ-ਕਮਲਜੀਤ ਬਰਾੜ
ਬਾਘਾਪੁਰਾਣਾ,29 ਨਵੰਬਰ (ਜਸਵੰਤ ਗਿੱਲ ਸਮਾਲਸਰ)-ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੋਣ ਵਾਲੀਆਂ ਕਾਰਪੋਰੇਸ਼ਨ ਅਤੇ ਨਗਰ ਕੌਸ਼ਲ ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਕਮਲਜੀਤ ਸਿੰਘ ਬਰਾੜ ਨੇ ਯੂਥ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਅੱਜ ਸਥਾਨਕ ਸ਼ਹਿਰ ਵਿੱਚ ਪਾਰਟੀ ਦੇ ਬਲਾਕ ਪ੍ਰਧਾਨ ਗੁਰਦੀਪ ਸਿੰਘ,ਸਰਬਜੀਤ ਕੌਰ ਮਾਹਲਾ,ਪੰਨਾ ਸੰਘਾ ਅਤੇ ਸੋਨੀ ਘੋਲੀਆਂ ਦੀ ਅਗਵਾਈ ਵਿੱਚ ਯੂਥ ਵਰਕਰਾਂ ਦੀ ਅਹਿਮ ਇਕੱਤਰਤਾ ਬੁਲਾਈ ਗਈ।ਇਸ ਇੱਕਤਰਤਾ ਵਿੱਚ ਕਮਲਜੀਤ ਸਿੰਘ ਬਰਾੜ ਵਿਸ਼ੇਸ਼ ਤੌਰ ‘ਤੇ ਯੂਥ ਆਗੂਆਂ ਅਤੇ ਵਰਕਰਾਂ ਨਾਲ ਕਾਰਪੋਰੇਸ਼ਨ ਅਤੇ ਨਗਰ ਕੌਂਸਲ ਦੀਆਂ ਚੋਣਾਂ ਸਬੰਧੀ ਵਿਚਾਰ-ਚਰਚਾ ਕਰਨ ਲਈ ਪਹੁੰਚੇ।ਬੁਲਾਰੇ ਕਮਲਜੀਤ ਬਰਾੜ ਨੇ ਕਿਹਾ ਕਿ ਕਾਰਪੋਰੇਸ਼ਨ ਅਤੇ ਨਗਰ ਕੌਂਸਲ ਦੀਆਂ ਚੋਣਾਂ ਵੀ ਕਾਂਗਰਸ ਪਾਰਟੀ ਲਈ ਵਿਧਾਨ ਸਭਾ ਦੀਆਂ ਚੋਣਾਂ ਵਾਂਗ ਅਹਿਮ ਹਨ।ਪਾਰਟੀ ਦੇ ਹਰ ਇੱਕ ਆਗੂ ਅਤੇ ਵਰਕਰ ਨੂੰ ਇਨ੍ਹਾਂ ਚੋਣਾਂ ਲਈ ਆਪਣਾ ਪੂਰਾ ਯੋਗਦਾਨ ਦੇਣਾ ਹੋਵੇਗਾ ਤਾਂ ਜੋ ਅਕਾਲੀ-ਭਾਜਪਾ ਦਾ ਪੰਜਾਬ ‘ਚੋ ਸਫਾਇਆ ਕੀਤਾ ਜਾ ਸਕੇ।ਉਨ੍ਹਾਂ ਕਿਹਾ ਹਲਕਾ ਬਾਘਾਪੁਰਾਣਾ ਤੋਂ ਹੀ ਨਹੀਂ ਸਗੋਂ ਪੂਰੇ ਪੰਜਾਬ ਵਿੱਚ ਕਾਰਪੋਰੇਸ਼ਨ ਅਤੇ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਸਾਰੇ ਉਮੀਦਵਾਰ ਜਿੱਤ ਕੇ ਆਮ ਆਦਮੀ ਪਾਰਟੀ ਅਤੇ ਅਕਾਲੀ-ਭਾਜਪਾ ਨੂੰ ਪੰਜਾਬ‘ਚੋ ਬਾਹਰ ਕਰਨਗੇ। ਬਰਾੜ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਯੂਥ ਦੀ ਅਹਿਮ ਭੂਮਿਕਾ ਹੋਵੇਗੀ ਅਤੇ ਯੂਥ ਆਗੂਆਂ ਅਤੇ ਵਰਕਰਾਂ ਨੂੰ ਇਹ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਲਈ ਦਿਨ-ਰਾਤ ਇੱਕ ਕਰਨਾ ਹੋਵੇਗਾ। ਬੁਲਾਰੇ ਕਮਲਜੀਤ ਬਰਾੜ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੰਨੇ ਦੇ ਭਾਅ ਵਿੱਚ ਕੀਤੇ ਗਏ ਵਾਧੇ ਨੂੰ ਕਿਸਾਨਾਂ ਲਈ ਲਾਹੇਵੰਦ ਦੱਸ ਦਿਆ ਕਿਹਾ ਕਿ ਕੈਪਟਨ ਸਰਕਾਰ ਹੀ ਕਿਸਾਨਾਂ ਦੀ ਸੱਚੀ ਹਮਦਰਦ ਹੈ ਇਸ ਲਈ ਉਨ੍ਹਾਂ ਵੱਲੋਂ ਕਿਸਾਨੀ ਨੂੰ ਬਚਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।ਇਸ ਮੌਕੇ ਉਨ੍ਹਾਂ ਨਾਲ ਜਗਸੀਰ ਗਰਗ, ਨਾਰ ਸਿੰਘ ਬਰਾੜ, ਬਿੱਟੂ ਮਿੱਤਲ,ਅਸ਼ੋਕ ਮਿੱਤਲ,ਰਾਜ ਕਮਲ ਲੂੰਬਾ,ਰਾਜ ਕੁਮਾਰ ਰਾਜੂ,ਰਮਨ ਮਿੱਤਲ,ਸ਼ਸੀ ਗਰਗ,ਹੰਸ ਰਾਜ ਗਰਗ,ਦੀਪਾ ਅਰੋੜਾ,ਵਿੱਕੀ ਗਰਗ ਮਾਰਬਲ ਵਾਲੇ,ਸੀਪਾ ਰਾਜੇਆਣਾ,ਸ਼ਨੀ ਸਿੰਗਲਾ,ਕਮਲ ਸ਼ਰਮਾ,ਬਲਕੌਰ ਸਿੰਘ ਮਾਨ,ਗਗਨ ਨਿਗਾਹਾ,ਸ਼ਫੀ ਗਰਗ,ਇਕਬਾਲ ਬਰਾੜ,ਹਰਜੀਤ ਬਰਾੜ ਲੰਗੇਆਣਾ,ਗੁਰਦੇਵ ਸਿੰਘ ਬਰਾੜ ਸਮਾਲਸਰ ,ਸਾਹਿਲ ਗਰਗ,ਮਨੀ ਮਿੱਤਲ,ਸੁੱਖਾ ਲੰਗੇਆਣਾ ਆਦਿ ਹਾਜ਼ਰ ਸਨ।


