ਸਪੋਰਟਸ ਵਿੰਗਾਂ ਦੇ ਸਿਲੈਕਸ਼ਨ ਟਰਾਇਲ12 ਅਤੇ 13 ਫਰਵਰੀ ਨੂੰ ਹੋਣਗੇ -ਜ਼ਿਲ੍ਹਾ ਖੇਡ ਅਫ਼ਸਰ ਬਲਵੰਤ ਸਿੰਘ

ਮੋਗਾ 6 ਫਰਵਰੀ:(ਜਸ਼ਨ): ਖੇਡ ਵਿਭਾਗ ਪੰਜਾਬ ਵੱਲੋਂ  ਮੋੋਗਾ ਅਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਾਲ 2020-21 ਸੈਸ਼ਨ ਲਈ ਸਪੋੋਰਟਸ ਵਿੰਗ ਸਕੂਲਾਂ ਵਿੱਚ ਹੋਣਹਾਰ ਖਿਡਾਰੀਆਂ ਅਤੇ ਖਿਡਾਰਨਾਂ ਨੂੰ ਦਾਖਲ ਕਰਨ ਲਈ ਚੋਣ ਟਰਾਇਲ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਵੱਖ-ਵੱਖ ਜ਼ਿਲ੍ਹਿਆ ਵਿੱਚ ਸਪੋੋਰਟਸ ਵਿੰਗ ਸਕੂਲ (ਲੜਕੇ/ਲੜਕੀਆਂ) ਸਥਾਪਿਤ ਕਰਨ ਲਈ ਸਿਲੈਕਸ਼ਨ ਟਰਾਇਲ (ਉਮਰ ਵਰਗ ਅੰਡਰ-14,17,19) ਰੈਜੀਡੈਸੀਅਲ/ਡੇ-ਸਕਾਲਰ 12 ਫਰਵਰੀ ਅਤੇ 13 ਫਰਵਰੀ ਨੂੰ ਗੁਰੂ ਨਾਨਕ ਕਾਲਜ ਮੋੋਗਾ ਵਿਖੇ ਫੁੱਟਬਾਲ, ਕੁਸ਼ਤੀ, ਐਥਲੈਟਿਕਸ ਅਤੇ ਵਾਲੀਬਾਲ ਦੇ ਟਰਾਇਲ ਕਰਵਾਏ ਜਾਣਗੇ। ਇਸ ਸਬੰਧੀ ਜਿਲ੍ਹਾ ਖੇਡ ਅਫਸਰ ਮੋੋਗਾ ਬਲਵੰਤ ਸਿੰਘ ਵੱਲੋਂ ਜਾਣਕਾਰੀ ਦਿੰਦੇ ਹੋੋਏ ਦੱਸਿਆ ਕਿ ਸਪੋੋਰਟਸ ਵਿੰਗਾਂ ਵਿੱਚ ਦਾਖਾਲੇ ਲਈ ਖਿਡਾਰੀ ਅਤੇ ਖਿਡਾਰਨਾਂ ਦਾ ਜਨਮ ਅੰਡਰ-14 ਲਈ 01 ਜਨਵਰੀ 2007, ਅੰਡਰ-17 ਲਈ 01 ਜਨਵਰੀ 2004, ਅੰਡਰ-19 ਲਈ 01 ਜਨਵਰੀ 2002 ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਖਿਡਾਰੀ ਫਿਜ਼ੀਕਲ ਅਤੇ ਮੈਡੀਕਲੀ ਫਿੱਟ ਹੋਵੇ। ਉਨ੍ਹਾਂ ਅੱਗੇ ਦੱਸਿਆ ਕਿ ਚੁਣੇ ਗਏ ਰੈਜੀਡੈਸ਼ਲ ਖਿਡਾਰੀਆਂ ਨੂੰ 200/-ਰੁਪਏ ਅਤੇ ਡੇ-ਸਕਾਲਰ ਖਿਡਾਰੀਆਂ ਨੂੰ 100/- ਰੁਪਏ ਪ੍ਰਤੀ ਦਿਨ ਪ੍ਰਤੀ ਖਿਡਾਰੀ ਦੀ ਦਰ ਨਾਲ ਖੁਰਾਕ/ਰਿਫਰੈਸ਼ਮੈਟ, ਖੇਡ ਸਮਾਨ ਅਤੇ ਕੋਚਿੰਗ ਮੁਹੱਈਆਂ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਯੋਗ ਖਿਡਾਰੀ ਉਪਰੋਕਤ ਦਰਸਾਈਆਂ ਮਿਤੀਆਂ ਨੂੰ ਸਬੰਧਤ ਟਰਾਇਲ ਸਥਾਨ ਤੇ ਠੀਕ 8.00 ਵਜੇ ਰਜਿਸਟ੍ਰੇਸ਼ਨ ਲਈ ਸਬੰਧਤ ਜਿਲ੍ਹਾ ਸਪੋਰਟਸ ਅਫਸਰ ਨੂੰ ਰਿਪੋਰਟ ਕਰਨ। ਉਨ੍ਹਾਂ ਅੱਗੇ ਦੱਸਦਿਆਂ ਕਿਹਾ ਕਿ ਦਾਖਲਾ ਫਾਰਮ ਨਿਰਧਾਰਿਤ ਮਿਤੀ ਨੂੰ ਟਰਾਇਲ ਸਥਾਨ ਤੇ ਜਾਂ ਇਸ ਤੋਂ ਪਹਿਲਾਂ ਸਬੰਧਤ ਜਿਲ੍ਹਾ ਖੇਡ ਦਫਤਰਾਂ ਤੋਂ ਮੁਫਤ ਲਏ ਜਾ ਸਕਦੇ ਹਨ ਅਤੇ ਭਾਗ ਲੈਣ ਵਾਲੇ ਖਿਡਾਰੀ ਆਪਣੇ ਜਨਮ, ਆਧਾਰ ਕਾਰਡ ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ਅਤੇ ਉਨ੍ਹਾਂ ਦੀਆਂ ਕਾਪੀਆਂ ਸਮੇਤ 2 ਤਾਜ਼ਾ ਪਾਸਪੋੋਰਟ ਸਾਈਜ਼ ਫੋੋਟੋਗਰਾਫ ਲੈ ਕੇ ਆਉਣ।