ਨਗਰ ਪੰਚਾਇਤ ਫ਼ਤਿਹਗੜ ਪੰਜਤੂਰ ਦੀ ਪ੍ਰਧਾਨ ਬਣੀ ਰਮਨਦੀਪ ਕੌਰ ਗਿੱਲ, ਸਵਰਨ ਸਿੰਘ ਗਿੱਲ ਹੋਣਗੇ ਮੀਤ ਪ੍ਰਧਾਨ

ਫ਼ਤਿਹਗੜ ਪੰਜਤੂਰ,5 ਜਨਵਰੀ (ਜਸ਼ਨ)-ਧਰਮਕੋਟ ਹਲਕੇ ਦੀ ਨਗਰ ਪੰਚਾਇਤ ਫ਼ਤਿਹਗੜ ਪੰਜਤੂਰ ਵਿਖੇ ਨਗਰ ਕੌਂਸਲ ਦੀ ਪ੍ਰਧਾਨਗੀ ਲਈ ਗੁਰਵਿੰਦਰ ਸਿੰਘ ਜੌਹਲ ਚੋਣ ਅਧਿਕਾਰੀ ਦੀ ਦੇਖ ਰੇਖ ਹੇਠ ਹੋਈ। ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ ਦੀ ਅਗਵਾਈ ਹੇਠ ਸਮੂਹ ਕੌਂਸਲਰਾਂ ਨੇ ਅਮਨਦੀਪ ਸਿੰਘ ਗਿੱਲ ਪ੍ਰਧਾਨ ਯੂਥ ਕਾਂਗਰਸ ਹਲਕਾ ਧਰਮਕੋਟ ਦੀ ਪਤਨੀ ਕੌਂਸਲਰ ਰਮਨਦੀਪ ਕੌਰ ਗਿੱਲ ਨੂੰ ਸਰਬਸੰਮਤੀ ਨਾਲ ਪ੍ਰਧਾਨ ਨਿਯੁਕਤ ਕੀਤਾ। ਕੌਂਸਲਰਾਂ ਵਿਚ ਬੀਬੀ ਸ਼ੀਲਾ ਰਾਣੀ, ਨਰੇਸ਼ ਕੁਮਾਰ, ਜਸਵੰਤ ਸਿੰਘ ਅਲਾਬਾਦ, ਜਗਤਾਰ ਸਿੰਘ, ਗੁਰਮੀਤ ਕੌਰ, ਬੀਬੀ ਦਲਜੀਤ ਕੌਰ, ਬੋਹੜ ਸਿੰਘ, ਬਲਜੀਤ ਸਿੰਘ ਬਿੱਟੂ ਆਦਿ ਹਾਜ਼ਰ ਸਨ । ਇਸ ਮੌਕੇ ਸਵਰਨ ਸਿੰਘ ਗਿੱਲ ਨੂੰ ਸਰਬਸੰਮਤੀ ਨਾਲ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਦੌਰਾਨ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ ਨੇ ਆਖਿਆ ਕਿ ਲੰਮੇ ਸਮੇਂ ਤੋਂ ਵਿਕਾਸ ਨੂੰ ਤਰਸ ਰਹੇ ਫਤਿਹਗੜ ਪੰਜਤੂਰ ਦੀ ਕਾਇਆ ਕਲਪ ਲਈ ਹੁਣ ਲੋਕਾਂ ਵੱਲੋਂ ਨਵੀਂ ਟੀਮ ਦੀ ਚੋਣ ਕੀਤੀ ਗਈ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੋਂ ਪ੍ਰਾਪਤ ਗਰਾਂਟ ਨਾਲ ਸਮੁੱਚੀ ਟੀਮ ਸ਼ਹਿਰ ਦੇ ਵਿਕਾਸ ਲਈ ਹਰ ਪਲ ਤੱਤਪਰ ਰਹੇਗੀ।
ਇਸ ਮੌਕੇ ਨਵ ਨਿਯੁਕਤ ਪ੍ਰਧਾਨ ਰਮਨਦੀਪ ਕੌਰ ਗਿੱਲ ਅਤੇ ਮੀਤ ਪ੍ਰਧਾਨ ਸਵਰਨ ਸਿੰਘ ਗਿੱਲ ਨੇ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ ਅਤੇ ਸਮੂਹ ਕੌਂਸਲਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਵਿਧਾਇਕ ਅਤੇ ਕੌਂਸਲਰਾਂ ਵੱਲੋਂ ਪ੍ਰਗਟਾਏ ਵਿਸ਼ਵਾਸ਼ ’ਤੇ ਪੂਰਾ ਉਤਰਨ ਲਈ ਦਿ੍ਰੜ ਨਿਸ਼ਚੇ ਨਾਲ ਕੰਮ ਕਰਨਗੇ। ਇਸ ਦੌਰਾਨ ਸਮੂਹ ਨਗਰ ਪੰਚਾਇਤ ਦੇ ਕੌਂਸਲਰਾਂ ਵੱਲੋਂ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਨੂੰ ਸ੍ਰੀ ਸਾਹਿਬ ਭਂੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼ਿਵਾਜ ਸਿੰਘ ਭੋਲਾ ਮਸਤੇਵਾਲਾ, ਸਰਪੰਚ ਜਸਮਤ ਸਿੰਘ ਮੱਤਾ,ਧਰਮਕੋਟ ਨਗਰ ਕੌਂਸਲ ਦੇ ਨਵ ਨਿਯੁਕਤ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ, ਕੌਂਸਲਰ ਗੁਰਪਿੰਦਰ ਚਾਹਲ,ਪੀ ਏ ਅਵਤਾਰ ਸਿੰਘ, ਇਕਬਾਲ ਸਿੰਘ ਰਾਮਗੜ,ਜਸਵਿੰਦਰ ਸਿੰਘ ਬਲਖੰਡੀ ਬਲਾਕ ਪ੍ਰਧਾਨ ਕੋਟ ਈਸੇ ਖਾਂ, ਬਲਾਕ ਪ੍ਰਧਾਨ ਜਰਨੈਲ ਸਿੰਘ ਖੰਭੇ,ਰਜਿੰਦਰ ਪਾਲ ਬਲਾਕ ਸਮੰਤੀ ਮੈਂਬਰ,ਦਰਸ਼ਨ ਸਿੰਘ ਲਲਿਹਾਂਦੀ, ਜਗਮੋਹਨ ਸਿੰਘ ਗਿੱਲ, ਜਤਿੰਦਰ ਟੱਕਰ, ਭੁਪਿੰਦਰ ਸਿੰਘ ਭਿੰਦਾ ਸੈਦੇ ਸ਼ਾਹਵਾਲਾ,ਵਿਜੇ ਕੁਮਾਰ ਧੀਰ,ਬਲਰਾਮ ਬੱਬੀ, ਬਲਤੇਜ ਸਿੰਘ ਕੰਡਿਆਲ,ਗੁਰਜੰਟ ਸਿੰਘ ਸੋਢੀ,ਬਲਵਿੰਦਰ ਸਿੰਘ ਸਮਰਾ,ਗੁਰਿੰਦਰ ਸਿੰਘ,ਿਸ਼ਨ ਤਿਵਾੜੀ,ਸਰਪੰਚ ਲਖਮਿੰਦਰ ਸਿੰਘ ਪੱਪਾ,ਰਾਜ ਕਾਦਰਵਾਲਾ, ਦਲਜੀਤ ਸਿੰਘ ਭਿੰਡਰ,ਕੁਲਦੀਪ ਸਿੰਘ ਕੜਾਹੇਵਾਲਾ,ਗੁਰਲਾਭ ਸਿੰਘ ਕਾਦਰ ਵਾਲਾ ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ,ਗੋਬਿੰਦ ਨਰਾਇਣ, ਮੋਹਕਮ ਸਿੰਘ,ਬਿੱਟੂ ਡੇਅਰੀ ਵਾਲਾ,ਗੱਬਰ ਸਿੰਘ ਸਾਮਾਂ,ਪ੍ਰਗਟ ਸਿੰਘ ਮੌਜੇਵਾਲਾ,ਹਰਪ੍ਰੀਤ ਸਿੰਘ ਸ਼ੇਰੇਵਾਲਾ,ਬਿੱਟੂ ਮਲਹੋਤਰਾ,ਜੋਬਨ ਨੱਢਾ,ਗੁਰਚਰਨ ਸਿੰਘ ਚੰਨ,ਅਵਤਾਰ ਸਿੰਘ,ਗੁਰਪ੍ਰੀਤ ਸਿੰਘ,ਅਮਰੀਕ ਸਿੰਘ ਸਾਮਾਂ, ਸੁਨੀਲ ਗਰੋਵਰ, ਸਰਪੰਚ ਬੇਅੰਤ ਸਿੰਘ ਬਿੱਟੂ, ਸੁਖਜੀਤ ਢਿੱਲੋਂ,ਅਮਰਦੀਪ ਢਿਲੋਂ,ਰਾਜੂ ਸਰਪੰਚ,ਰਣਜੀਤ ਸਿੰਘ ਰਾਣਾ,ਹਰਨੇਕ ਸਿੰਘ ਗੋਲੂ ਵਾਲਾ,ਗੁਰਪ੍ਰੀਤ ਮੰਦਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਨਿਵਾਸੀ ਹਾਜ਼ਰ ਸਨ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


