ਕਮਲਜੀਤ ਬਰਾੜ ਦੀ ਨਿਯੁਕਤੀ ਨਾਲ ਪਾਰਟੀ ਦੇ ਆਗੂਆਂ ਅਤੇ ਵਰਕਰਾਂ ‘ਚ ਉਤਸ਼ਾਹ

ਸਮਾਲਸਰ,14 ਸਤੰਬਰ (ਜਸਵੰਤ ਗਿੱਲ)- ਹਲਕਾ ਬਾਘਾਪੁਰਾਣਾ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਸਪੁੱਤਰ ਕਮਲਜੀਤ ਸਿੰਘ ਬਰਾੜ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਮੁੱਖ ਬੁਲਾਰਾ ਨਿਯੁਕਤ ਕਰਨ ‘ਤੇ ਪਾਰਟੀ ਆਗੂਆਂ ਅਤੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਕਮਲਜੀਤ ਬਰਾੜ ਨੂੰ ਮੁੱਖ ਬੁਲਾਰਾ ਨਿਯੁਕਤ ਕਰਨ ‘ਤੇ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਲੱਡੂ ਵੰਡ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਜਗਸੀਰ ਸਿੰਘ ਗਰਗ,ਜਗਸੀਰ ਸਿੰਘ ਬਾਬਾ ਕਾਲੇਕੇ,ਪ੍ਰਧਾਨ ਗੁਰਦੀਪ ਸਿੰਘ,ਬਿੱਟੂ ਮਿੱਤਲ,ਸੁਰਿੰਦਰ ਛਿੰਦਾ,ਵਿੱਕੀ ਮਾਰਬਲ ਵਾਲੇ ਅਤੇ ਸ਼ਸ਼ੀ ਗਰਗ ਨੇ ਕਿਹਾ ਕਿ ਕਿ ਕਮਲਜੀਤ ਸਿੰਘ ਬਰਾੜ ਨੂੰ ਪੰਜਾਬ ਪੰਜਾਬ ਪ੍ਰਦੇਸ਼ ਕਾਂਗਰਸ ਦਾ ਮੁੱਖ ਬੁਲਾਰਾ ਨਿਯੁਕਤ ਕਰਨਾ ਹਲਕੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।ਇਸ ਨਿਯੁਕਤੀ ਨਾਲ ਵਰਕਰਾਂ ਅੰਦਰ ਨਵਾਂ ਜੋਸ਼ ਭਰ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਸੁਨੀਲ ਜਾਖੜ ਦੁਆਰਾ ਕਮਲਜੀਤ ਦੀ ਕੀਤੀ ਗਈ ਮੁੱਖ ਬੁਲਾਰੇ ਵਜੋਂ ਨਿਯੁਕਤੀ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਇਸ ਨਿਯੁਕਤੀ ਨਾਲ ਪੰਜਾਬ ਵਿੱਚ ਪਾਰਟੀ ਹੋਰ ਵੀ ਮਜ਼ਬੂਤ ਹੋਵੇਗੀ।ਉਨ੍ਹਾਂ ਕਿਹਾ ਕਿ ਕਮਲਜੀਤ ਬਰਾੜ ਵੀ ਆਪਣੇ ਪਿਤਾ ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਨਾਲ ਪਿਛਲੇ ਕਈ ਸਾਲਾ ਤੋਂ ਅਕਾਲੀ-ਭਾਜਪਾ ਸਰਕਾਰ ਦੇ ਜਬਰ ਵਿਰੋਧ ਲੜ ਰਿਹਾ ਹੈ।ਕਮਲਜੀਤ ਬਰਾੜ ਇੱਕ ਬਹੁਤ ਹੀ ਵਧੀਆਂ ਬੁਲਾਰਾ ਹੈ ਅਤੇ ਉਹ ਤਰਕ ਦੇ ਅਧਾਰਿਤ ਵਿਰੋਧੀ ਪਾਰਟੀਆਂ ਨਾਲ ਸ਼ਬਦੀ ਜੰਗ ਕਰਨ ਦਾ ਹੁਨਰ ਰੱਖਦਾ ਹੈ।ਦੀਪਾ ਅਰੋੜਾ,ਗਗਨ ਨਿਗਾਹਾ,ਕਾਕਾ ਪ੍ਰਧਾਨ,ਸਾਹਿਲ ਗਰਗ,ਸ਼ੈਕਾ ਮਿੱਤਲ,ਟੀਨਾ ਬਾਂਸਲ,ਹਰਜੀਤ ਸਿੰਘ ਬਰਾੜ ਲੰਗੇਆਣਾ,ਸੀਪਾ ਰਾਜੇਆਣਾ,ਸਨੀ ਸਿੰਗਲਾ,ਸੁਖਾ ਲੰਗੇਆਣਾ,ਸਫੀ ਗਰਗ ਅਤੇ ਸੰਜੀਵ ਗਰਗ ਸਮੇਤ ਸਾਰੇ ਹੀ ਆਗੂਆਂ ਅਤੇ ਵਰਕਰਾਂ ਨੇ ਇਸ ਨਿਯੁਕਤੀ ਦਾ ਸਵਾਗਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਸੁਨੀਲ ਜਾਖੜ ਦਾ ਧੰਨਵਾਦ ਕੀਤਾ।


