ਸੀਨੀਅਰ ਮੈਨੇਜਰ ਨਿਰਮਲ ਸਿੰਘ ਭੱਟੀ ਹੋਏ ਸੇਵਾ ਮੁਕਤ,ਐੱਸ ਬੀ ਆਈ ਬਰਾਂਚ ਦੇ ਅਧਿਕਾਰੀਆਂ ਦਿੱਤੀ ਸ਼ਾਨਦਾਰ ਪਾਰਟੀ

ਮੋਗਾ, 3 ਫਰਵਰੀ (ਜਸ਼ਨ)-ਸਟੇਟ ਬੈਂਕ ਆਫ ਇੰਡੀਆ ਆਫੀਸਰਜ਼ ਐਸੋਸੀਏਸ਼ਨ ਦੇ ਸਰਕਲ ਵਾਈਸ ਪ੍ਰੈਜੀਡੈਂਟ ਨਿਰਮਲ ਸਿੰਘ ਭੱਟੀ 39 ਸਾਲ ਦੀ ਬੇਦਾਗ ਸੇਵਾ ਉਪਰੰਤ ਸੇਵਾ ਮੁਕਤ ਹੋ ਗਏ ਹਨ । ਉਹਨਾਂ ਦੀਆਂ ਸਮਾਜ ਅਤੇ ਬੈਂਕ ਪ੍ਰਤੀ ਕੀਤੀਆ ਸੇਵਾਵਾਂ ਨੂੰ ਮੁੱਖ ਰਖਦਿਆਂ  ਸਟੇਟ ਬੈਕ ਆਫ ਇੰਡੀਆ ਮੇਨ ਬਰਾਂਚ ਮੋਗਾ ਵਿਖੇ ਉਨਾਂ ਨੂੰ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ । ਇਸ ਮੌਕੇ  ਬੋਲਦਿਆਂ ਚੀਫ ਮੈਨੇਜਰ ਅਮਿਤ ਯਾਦਵ ਨੇ ਕਿਹਾ ਕਿ ਨਿਰਮਲ ਸਿੰਘ ਭੱਟੀ ਮਿਹਨਤੀ ਅਤੇ ਇਮਾਨਦਾਰ ਅਫਸਰ ਰਹੇ ਸਨ ਜਿਹਨਾਂ ਬੈਂਕ ਦੀ ਅਤੇ ਬੈਂਕ ਨਾਲ ਜੁੜੇ ਲੋਕਾਂ ਦੀ ਤਨਦੇਹੀ ਨਾਲ ਸੇਵਾ ਕੀਤੀ ਹੈ । ਸਟੇਟ ਬੈਂਕ ਆਫ ਇੰਡੀਆ ਆਫੀਸਰਜ਼ ਐਸੋਸੀਏਸ਼ਨ ਲੁਧਿਆਣਾ ਮਡਿਊਲ ਦੇ ਪ੍ਰਧਾਨ ਜੇ ਪੀ ਕਾਲੜਾ ਨੇ ਕਿਹਾ ਕਿ ਮੁਲਾਜਮਾਂ ਦੀਆਂ ਮੰਗਾਂ ਦਾ ਕੋਈ ਅਜਿਹਾ ਸੰਘਰਸ਼ ਨਹੀਂ ਜਿਸ ਵਿਚ ਸ: ਭੱਟੀ ਨੇ ਵੱਧ ਚੜ ਕੇ ਹਿੱਸਾ ਨਾ ਲਿਆ ਹੋਵੇ । ਉਹ ਇਕ ਨਿਪੁੰਨ ਪ੍ਰਸਾਸ਼ਕ ਰਹੇ ਅਤੇ ਮੁਲਾਜ਼ਮਾਂ ਨਾਲ ਉਨਾਂ ਦੇ ਸਬੰਧ ਹਮੇਸ਼ਾਂ ਹੀ ਸੁਖਾਵੇ ਰਹੇ ਹਨ । ਬੈਂਕ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਜਗਤਾਰ ਸਿੰਘ ਮੱਖੂ ਨੇ ਕਿਹਾ ਕਿ ਨਿਰਮਲ ਸਿੰਘ ਭੱਟੀ ਦਾ ਵਰਤਾਓ ਸਾਰੇ ਮੁਲਾਜ਼ਮਾਂ ਨਾਲ ਬੜੇ ਪਿਆਰ ਅਤੇ ਸਤਿਕਾਰ ਵਾਲਾ ਰਿਹਾ ਇਸੇ ਕਰਕੇ ਹੀ ਬੈਂਕ ਆਫੀਸਰਜ਼ ਐਸੋਸੀਏਸਨ ਦੇ ਉਹ ਦੋ ਵਾਰ ਜਨਰਲ ਸਕੱਤਰ ਰਹੇ ਅਤੇ ਸੇਵਾ ਮੁਕਤ ਹੋਣ ਸਮੇ ਵੀ ਸਰਕਲ ਵਾਇਸ ਪ੍ਰਧਾਨ ਦੇ ਅਹੁਦੇ ’ਤੇ ਸਨ।  ਉਨਾਂ ਕਿਹਾ ਕਿ ਅਜਿਹੇ ਅਫਸਰਾਂ ਸਦਕਾ ਹੀ ਮੁਲਾਜ਼ਮਾਂ ਦੀਆਂ ਹੱਕੀ ਮੰਗਾਂਂ ਮੰਨੀਆਂ ਜਾਦੀਆਂ ਰਹੀਆਂ ਹਨ । ਉਹਨਾਂ ਕਿਹਾ ਕਿ ਇਹਨਾਂ ਆਪਣੀ ਮਿਹਨਤ ਦੇ ਬੱਲਬੂਤੇ ਹੀ ਇਕ ਕਲਰਕ ਤੋਂ ਸੀਨੀਅਰ ਮੈਨੇਜਰ ਤੱਕ ਦਾ ਸਫ਼ਰ ਤੈਅ ਕਰਦਿਆਂ ਲੋਕ ਸੇਵਾ ਕੀਤੀ । ਬੈਂਕ ‘ਚ ਰਸਮੀ ਪਾਰਟੀ ਉਪਰੰਤ ਚੌਖਾ ਪੈਲਸ ਵਿਚ ਇਕੱਤਰ ਬੈਂਕ ਮੁਲਾਜਮਾਂ,ਸਹਿਰੀਆਂਂ  ਅਤੇ ਐਸੋਸੀਏਸਨ ਦੇ ਵੱਖ ਵੱਖ ਜ਼ਿਲਿਆਂ ਦੇ ਅਹੁਦੇਦਾਰਾਂ ਵਲੋਂ ਉਨਾਂ ਨੂੰ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਉਨਾਂ ਦੀ ਧਰਮ ਪਤਨੀ ਸੁਰਿਦੰਰ ਕੌਰ ਭੱਟੀ ,ਬੇਟੀ ਗੁਰਮੀਤ ਕੌਰ ,ਡਾ: ਪਰੇਮ ਸਿੰਘ PREM HOSPITAL , ਅਸ਼ੋਕ ਗੁਪਤਾ ਪ੍ਰਧਾਨ ਬਠਿੰਡਾ ਮਡਿਊਲ ,ਸੁਖਚੈਨ ਸਿੰਘ ਅਰੋੜਾ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ,ਭੁਪਿਦੰਰ ਸਿੰਘ ਸਾਹੋਕੇ ,ਡਾ: ਸਤੀਸ਼ ਕੌੜਾ , ਵਿੱਕੀ ਸਰਪੰਚ , ਏ ਡੀ ਏ ਸੁਖਦੇਵ ਸਿੰਘ ,ਸੈਸ਼ਨ ਜੱਜ ਲਖਵੀਰ ਸਿੰਘ ,ਸੁਰਜੀਤ ਬਰਾੜ, ਨਛੱਤਰ ਸਿੰਘ ਕੈਨੇਡੀਅਨ,ਭੀਮ ਸੈਨ ਸ਼ਰਮਾਂ,ਪਿੰ ਦਰਸ਼ਨ ਸਿੰਘ  ਪ੍ਰੀਤਮ ਸਿੰਘ,ਇੰਸ ਬਲਜਿਦੰਰ ਸਿੰਘ,ਗੋਬਿੰਦ ਸਿੰਘ,ਆਂਚਲ ਮਿੱਤਲ,ਸ਼ਾਹਜੀ,ਅਮਿਤ ਸਹਿਗਲ ,ਬਲਬੀਰ ਸਿੰਘ, ਗੁਰਦੇਵ ਸਿੰਘ,ਤਰਸੇਮ ਲਾਲ ਮਿੱਤਲ ਆਦਿ ਹਾਜ਼ਰ ਸਨ ।