ਸਹਾਇਕ ਕਮਿਸ਼ਨਰ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਸਥਿਤ ਬੂਥਾਂ ‘ਤੇ ਜਾ ਕੇ ਲਾਇਸੈਂਸਾਂ ਦੀ ਕੀਤੀ ਚੈਕਿੰਗ

ਮੋਗਾ 8 ਫ਼ਰਵਰੀ(ਜਸ਼ਨ)- ਅੱਜ ਸਹਾਇਕ ਕਮਿਸ਼ਨਰ ਸ. ਹਰਪ੍ਰੀਤ ਸਿੰਘ ਅਟਵਾਲ ਵੱਲੋਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਸਥਿਤ ਟਾਈਪਿਸਟਾਂ, ਵਸੀਕਾ ਨਵੀਸਾਂ ਅਤੇ ਫ਼ੋਟੋ ਸਟੈਟ ਮਾਲਕਾਂ ਦੇ ਬੂਥਾਂ ‘ਤੇ ਜਾ ਕੇ ਲਾਇਸੈਸ ਆਦਿ ਸਬੰਧੀ ਚੈਕਿੰਗ ਕੀਤੀ ਗਈ। ਸ. ਅਟਵਾਲ ਨੇ ਦੱਸਿਆ ਕਿ ਚੈਕਿੰਗ ਦੌਰਾਨ ਬਿਨਾਂ ਲਾਈਸੈਂਸ ਅਤੇ ਅਧੂਰੀ ਫ਼ੀਸ ਵਾਲੇ ਪਾਏ ਗਏ ਵਿਅਕਤੀਆਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ। ਉਨਾਂ ਦੱਸਿਆ ਕਿ ਅਜਿਹੇ ਵਿਅਕਤੀਆਂ ਨੂੰ ਆਪਣੇ ਲਾਈਸੈਂਸ ਅਤੇ ਅਧੂਰੇ ਕਾਗਜ਼ਾਤ ਆਦਿ ਜਲਦੀ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਨਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।


