‘‘ਨਛੱਤਰ ਸਿੰਘ ਬਰਾੜ ਰਚਿਤ ਸਾਹਿਤ-ਅਧਿਐਨ ਤੇ ਮੁੁਲੰਕਣ’’ ਪੁਸਤਕ ਲੋਕ-ਅਰਪਣ ਹੋਈ

ਧਰਮਕੋੋਟ 27 ਫਰਵਰੀ (ਜਸ਼ਨ)- ‘‘ਨਛੱਤਰ ਸਿੰਘ ਬਰਾੜ ਰਚਿਤ ਸਾਹਿਤ-ਅਧਿਐਨ ਤੇ ਮੁਲੰਕਣ’’ ਪੁਸਤਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਨੇਰ ਵਿਖੇ ਲੋਕ-ਅਰਪਣ ਕੀਤੀ ਗਈ। ਇਸ ਮੌਕੇ ਗਿਆਰਵੀਂ ਅਤੇ ਬਾਹਰਵੀਂ ਦੇ ਵਿਦਿਆਰਥੀਆਂ , ਲੈੈਕਚਰਾਰਾਂ ਤੋਂ ਇਲਾਵਾ ਜਨੇਰ ਦੇ ਪਤਵੰੰਤੇ ਅਤੇ ਬਾਹਰੋਂ ਆਏ ਲੇਖਕਾਂ ਦੀ ਇਕੱਤਰਤਾ ਵਰਤਮਾਨ ਤੋਂ ਭਵਿੱਖ ਵੱਲ ਦਾ ਤਾਲਮੇਲ ਬਣੀ। ਇਸ ਮਾਹੌਲ ਅੰਦਰ ਨਛੱਤਰ ਸਿੰਘ ਬਰਾੜ ਦੀਆਂ ਛੇ ਪੁਸਤਕਾਂ ਦੀ ਹਾਜ਼ਰੀ ਵਿਚਕਾਰ ਇੱਕ ਮੋਮਬੱਤੀ ਇੱਕ ਵਿਦਿਆਰਥੀ ਹੱਥੋਂ ਜਗਦੀ ਕਰਵਾ ਕੇੇ ਇੱਕ ਪ੍ਰਤੀਕਆਤਮਕ-ਬਿੰੰਬ ਵਜੋਂ ਨਛੱਤਰ ਸਿੰਘ ਬਰਾੜ ਨੂੰ ਹਾਜ਼ਰ ਮੰਨਿਆ। ਇਸ ਗ਼ਮੀ ਤੇ ਖ਼ੁਸ਼ੀ ਦੇ ਸੁਮਿਸ਼ਰਣ ਵਾਲੇ ਸਮਾਗਮ ਦੀ ਸ਼ੁਰੂਆਤ ਗੁਰਦੀਪ ਸਿੰਘ ਸਕੂਲ ਲੈਕਚਰਾਰ ਪੰਜਾਬੀ ਵੱਲੋਂ ਜੀ ਆਇਆਂ ਕਹਿਣ ਨਾਲ ਹੋਈ। ਇਸ ਸਾਹਿਤਕ ਪ੍ੋੋਗਰਾਮ ਦੇ ਕੋਆਰਡੀਨੇਟਰ ਕਹਾਣੀਕਾਰ ਜਸਬੀਰ ਕਲਸੀ ਧਰਮਕੋਟ ਨੇ ਦੱਸਿਆ ਕਿ ਇਹ ਪੁਸਤਕ ਪ੍ਰਸਿੱਧ ਸਾਹਿਤਕਾਰ ਨਛੱਤਰ ਸਿੰਘ ਬਰਾੜ ਦੇ ਚਾਰ ਨਾਵਲਾਂ ਅਤੇ ਦੋੋ ਵਾਰਤਕ ਵਿਚ ਲਿਖੀਆਂ ਯਾਦਾਂ ਵਿਸ਼ੇਸ ਇਤਿਹਾਸਕ ‘ਥੇਹ ਵਾਲਾ ਪਿੰਡ ਜਨੇਰ’ ਅਤੇ ‘ਯਾਦਾਂ ਫਾਈਟਰ ਨੈੱਟ ਦੀਆਂ’ ਦਾ ਸਮੀਖਿਆਤਮਕ ਕੰਮ ਵੱਖ-ਵੱਖ ਨਿਬੰਧਾਂ ਦੇ ਸਮੂਹ ਨਾਲ ਗੁਰਮੇੇਲ ਸਿੰਘ ਚੰੰਦ ਨਵਾਂ ਨੇ ਸੰੰਪਾਦਿਤ ਕੀਤਾ ਹੈ। ਇਸ ਪੁਸਤਕ ਦੇ ਛਪਦਿਆਂ-ਛਪਦਿਆਂ ਨਛੱਤਰ ਸਿੰਘ ਬਰਾੜ ਕੈਂਸਰ ਦੀ ਚੰਦਰੀ ਬਿਮਾਰੀ ਦੇੇ ਹਾਵੀ ਹੋਣ ਕਰਕੇ ਸਰੀਰਕ-ਵਿਛੋੜਾ ਦੇ ਗਏ ਸੀ ਕਿ ਉਹਨਾਂ ਦਾ ਇਸ ਪੁੁਸਤਕ ਨੂੰ ਆਪਣੇ ਹੱਥੀਂ ਰਿਲੀਜ਼ ਕਰਨ ਦੀ ਖ਼ੁਸ਼ੀ ਦਾ ਸੁੁਪਨਾ ਅੱਧ-ਵਿਚਕਾਰ ਟੁੱਟ ਜਾਣ ਕਾਰਨ ਗ਼ਮੀ ਵਿਚ ਬਦਲ ਗਿਆ। ਇਸ ਯਾਦਗ਼ਾਰੀ ਸਮਾਗਮ ਨੂੰ ਨਛੱਤਰ ਸਿੰਘ ਬਰਾੜ ਦੀ ਜਨਮ-ਭੂਮੀ ਪਿੰਡ ਜਨੇੇਰ ਵਿਚ ਕਰਕੇ ਉਸ ਵਿਛੜੀ ਰੂਹ ਨੂੰ ਯਾਦ ਕੀਤਾ ਗਿਆ। ਇਸ ਯਾਦ ਵਿਚ ਵਿਸ਼ੇਸ਼ ਤੌਰ ’ਤੇ ਉਹਨਾਂ ਦੇ ਗੁਆਂਢੀ ਪਿੰਡਾਂ ਵਿਚੋਂ ਇਲਾਕਾ ਧਰਮਕੋਟ ਦੇ ਪ੍ਸਿੱਧ ਇਤਿਹਾਸਕਾਰ ਡਾ. ਸੁਰਜੀਤ ਚੰਦਰ ਸ਼ਰਮਾਂ ਨੇ ਜਨੇੇਰ ਦੀ ਪ੍ਾਚੀਨਤਾ ਤੇ ਨਛੱਤਰ ਸਿੰਘ ਬਰਾੜ ਦੇ ਪਰਿਵਾਰਕ ਵੇਰਵੇ ਸਾਂਝੇ ਕੀਤੇੇ, ਕੜਿਆਲ ਤੋਂ ਗੁਰਮੀਤ ਕੜਿਆਲਵੀ, ਕੋਟ ਈਸੇ ਖਾਂ ਤੋਂਂ ਬੂਟਾ ਗੁਲਾਮੀ ਵਾਲਾ ਦੀਆਂ ਯਾਦਾਂ ਉਪਰੰਤ ਨਛੱਤਰ ਸਿੰੰਘ ਬਰਾੜ ਦੇ ਕੈੈਨੇਡਾ ਵਾਲੇ ਗੁਆਂਢੀਆਂ ਵਿਚੋਂ ਪ੍ਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਚੌਥੇ ਨਾਵਲ ਜ਼ਰੀਏ ਅੰਤਰ ਰਾਸ਼ਟਰੀ ਢਾਂਹਾ ਕਲੇਰਾਂ ਪੁਰਸਕਾਰ 2016 ਦਾ ਦੂਜਾ ਇਨਾਮ ਜੇੇਤੂ ਬਣੇ ਨਛੱਤਰ ਸਿੰਘ ਬਰਾੜ ਦੇ ਨਾਵਲਕਾਰ ਬਣਨ ਦੇ ਮੁਢਲੇ ਅੰਸ਼ ਪਹਿਲੇ ਨਾਵਲ ਦੀ ਸਿਰਜਣ ਪ੍ਕਿਰਿਆ ਰਾਹੀਂ ਦੱਸੇ ਅਤੇ ਕੈਨੇਡੀਅਨ ਅਖ਼ਬਾਰ ‘‘ਇੰਡੋੋ ਕੈਨੇਡੀਅਨ ਟਾਈਮਜ਼’’ ਵਾਲੇ ਕਵੀ ਮੋਹਨ ਗਿੱਲ ਵੱਲੋੋਂ ਬਰਾੜ ਦੇ ਅੰਤਲੇ ਦਿਨਾਂ ਦਾ ਦੁੱਖ ਦੱਸਿਆ ਗਿਆ। ਇਸ ਮੌਕੇੇ ਹਾਜ਼ਰ ਪ੍ਸਿੱਧ ਵਿਅੰਗਕਾਰ ਕੇ.ਐਲ.ਗਰਗ ਤੇ ਉੱਘੇ ਲੇਖਕ ਸ:ਸੁਰਜੀਤ ਕਾਉਂਕੇ ਦੇ ਵਿਚਾਰਾਂ ਤੋਂ ਬਾਅਦ ਮੋੋਗਾ ਜ਼ਿਲੇ ਤੋਂ ਨਵੇਂ ਆਲੋਚਕ ਗੁਰਮੇਲ ਸਿੰਘ ਚੰਦ ਨਵਾਂ ਨੇ ਆਪਣੀ ਲੋਕ-ਅਰਪਣ ਹੋਈ ਪੁਸਤਕ ਦੀ ਤਿਆਰੀ ਤੇ ਨਛੱਤਰ ਸਿੰੰਘ ਬਰਾੜ ਦੀ ਇਸ ਪੁਸਤਕ ਬਾਰੇ ਦਿਲਚਸਪੀ ਦੀ ਕਹਾਣੀ ਸੁਣਾਈ। ਇਸ ਪ੍ਰੋਗਰਾਮ ਵਿਚ ਸ਼ਾਮਿਲ ਸੰਸਾਰ ਪ੍ਸਿੱਧ ਸਾਹਿਤਕਾਰ ਬਲਦੇਵ ਸਿੰਘ ਸੜਕਨਾਮਾ ਦੇ ਬੋਲ ਸਨ ਕਿ ਹੁਣ ਪਿੰਡ ਜਨੇਰ ਨੂੰ ਨਛੱੱਤਰ ਸਿੰਘ ਬਰਾੜ ਵਾਲਾ ਪਿੰਡ ਵੀ ਕਿਹਾ ਜਾਵੇਗਾ।ਇਸ ਸਮੇਂ ਠਾਣਾ ਜਲਾਲਾਬਾਦੀ,ਅਸ਼ੋਕ ਚਟਾਨੀ ਲੇਖਕ ਅਤੇੇ ਪਿੰਡ ਜਨੇਰ ਤੋਂ ਗੁਰਦੀਪ ਸਿੰਘ ਨੰਬਰਦਾਰ, ਅਜਮੇਰ ਸਿੰਘ ਸਕੂਲ ਕਮੇਟੀ ਚੇਅਰਮੈਨ, ਰਾਜਿੰਦਰ ਸਿੰਘ ਪੰਚ, ਬਰਿੰਦਰ ਸਿੰਘ ਗਿੱਲ, ਅਵਤਾਰ ਸਿੰਘ ਗਿੱਲ, ਜੋਰਾ ਸਿੰਘ, ਪਰਮਿੰਦਰ ਸਿੰੰਘ ਤੇ ਬਲਜੀਤ ਸਿੰਘ ਵਿਸ਼ੇਸ਼ ਹਾਜ਼ਰ ਹੋਏ। ਅੰਤ ਵਿਚ ਪੁਸਤਕ“ਨਛੱਤਰ ਸਿੰਘ ਬਰਾੜ ਰਚਿਤ ਸਾਹਿਤ : ਅਧਿਐਨ ਤੇ ਮੁਲੰਕਣ “ ਦੇ ਸਰਵਰਕ ਦੀ ਘੁੰਡ-ਚੁਕਾਈ ਰਸਮ ਹਾਜ਼ਰੀਨ ਨੇ ਸਾਂਝੇ ਤੌਰ ਉੱਤੇ ਕੀਤੀ ਤੇ ਨਛੱਤਰ ਸਿੰਘ ਬਰਾੜ ਦੀਆਂ ਸਾਰੀਆਂ ਪੁਸਤਕਾਂ ਦਾ ਇੱਕ ਸੈੱਟ ਸਕੂਲ ਪਿ੍ਰੰਸੀਪਲ ਨੂੰ ਸਕੂਲ ਲਾਇਬ੍ਰੇਰੀ ਵਾਸਤੇ ਦਿੱਤਾ ਗਿਆ ਤਾਂ ਕਿ ਸਕੂਲ ਵਿਦਿਆਰਥੀ ਇਹਨਾਂ ਪੁਸਤਕਾਂ ਨੂੰ ਪੜ ਕੇ ਆਪਣੇ ਪਿੰਡ ਦੇ ਜੰਮਪਲ ਜੋ ਪੰਜਾਬੀ ਸਾਹਿਤ ਦੇ ਵਿਚ ਜਾਣੇ-ਪਛਾਣੇ ਸਾਹਿਤਕਾਰ ਨਛੱਤਰ ਸਿੰਘ ਬਰਾੜ ਤੋਂ ਪ੍ਰੇਰਣਾ ਲੈਂਦਿਆਂ ਪੰਜਾਬੀ ਸਾਹਿਤ ਨੂੰ ਪੜਣ/ਲਿਖਣ ਲੱਗ ਜਾਣਗੇ। ਸੀਮਾ ਬਾਂਸਲ ਪਿ੍ੰਸੀਪਲ ਨੇ ਨਛੱਤਰ ਸਿੰਘ ਬਰਾੜ ਦਾ ਸਕੂਲ ਨਾਲ ਜੁੜੇ ਹੋਣਾ ਅਤੇ ਉਹਨਾਂ ਦੀ ਯਾਦ ਵਿਚ ਸਕੂਲ ਵਿਖੇ ਪ੍ੋਗਰਾਮ ਕਰਨ ਸਬੰੰਧੀ ਜ਼ਿਕਰ ਕਰਦਿਆਂ ਹਾਜ਼ਰ ਵਿਅਕਤੀਆਂ ਦਾ ਧੰਨਵਾਦ ਕੀਤਾ। ਇਸ ਪਿ੍ੰਸੀਪਲ ਵੱਲੋੋਂਂ ਸਕੂਲ ਵਿਖੇ ਸਾਹਿਤਕ ਸਮਾਗਮ ਕਰਵਾਉਣ ਦੀ ਬਹੁਤ ਸ਼ਲਾਘਾ ਵੀ ਹੋਈ। ਇਸ ਸੁਮਿਸ਼ਰਣ ਸਮਾਗਮ ਨੂੰ ਸਮੇਂ ਦੀ ਸੀਮਾ ਤੇ ਜਾਣ-ਪਛਾਣ ਦੀ ਸੁਚੱਜੀ ਸਟੇਜ ਸੰਚਾਲਨਾ ਨਾਲ ਜਸਬੀਰ ਕਲਸੀ ਧਰਮਕੋਟ ਨੇ ਬਹੁਤ ਵਧੀਆ ਨਿਭਾਇਆ।


