ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਸਿੰਘ ਨੇ ਵਿਸਾਖੀ ਅਤੇ ਸ਼੍ਰੀ ਅੰਬੇਦਕਰ ਜਯੰਤੀ ਦੀਆਂ ਦਿੱਤੀਆਂ ਵਧਾਈਆਂ

ਮੋਗਾ , 13 ਅਪ੍ਰੈਲ( ਜਸ਼ਨ )ਭਾਰਤੀ ਜਨਤਾ ਪਾਰਟੀ ਦੇ ਜ਼ਿਲਾ ਪ੍ਰਧਾਨ ਮੋਗਾ ਅਤੇ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਸਿੰਘ ਨੇ ਸਭ ਪਾਰਟੀ ਕਾਰਕਾਰਤਾਵਾਂ ਨੂੰ ਬੇਨਤੀ ਕੀਤੀ ਹੈ ਕਿ ਵਿਸਾਖੀ ਦੇ ਇਸ ਸ਼ੁੱਭ ਦਿਹਾੜੇ ਤੇ ਸਭ ਆਪਣੇ ਆਪਣੇ ਘਰਾਂ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਜਾਂ ਸ੍ਰੀ ਹਨੂਮਾਨ ਚਾਲੀਸਾ ਜੀ ਦਾ ਪਾਠ ਕਰਨ ।ਉਹਨਾਂ ਵਿਸਾਖੀ ਦੀਆਂ ਮੁਬਾਰਕਾਂ ਦਿੰਦਿਆਂ ਆਖਿਆ ਕਿ ਪ੍ਰਮਾਤਮਾ ਸਭ ਦੇ ਪਰਿਵਾਰਾਂ ਉੱਪਰ ਮਿਹਰ ਭਰਿਆ ਹੱਥ ਰੱਖਣ ਅਤੇ ਸਾਰੇ ਚੜ੍ਹਦੀਕਲਾ ਵਿੱਚ ਰਹਿਣ।
ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਸਿੰਘ ਨੇ  ਸ਼੍ਰੀ ਅੰਬੇਦਕਰ ਜਯੰਤੀ ਦੀਆਂ ਵੀ  ਵਧਾਈਆਂ ਦਿੰਦਿਆਂ ਆਖਿਆ ਕਿ ਸੰਵਿਧਾਨ ਦੇ ਨਿਰਮਾਤਾ ਹਮੇਸ਼ਾ ਸਾਡੇ ਦਿਲਾਂ ਵਿਚ ਵਸਦੇ ਰਹਿਣਗੇ ।