ਡਰੋਲੀ ਭਾਈ ਵਿਖੇ ਪ੍ਰਕਾਸ ਪੁਰਬ ‘ਤੇ ਗੁਰਮਤਿ ਸਮਾਗਮ ਕਰਵਾਇਆ

ਮੋਗਾ, 8 ਜਨਵਰੀ (ਜਸ਼ਨ)-ਇਤਿਹਾਸਕ ਨਗਰ ਡਰੋਲੀ ਭਾਈ ਦੇ ਗੁਰਦੁਆਰਾ ਗੁਰੂ ਕੇ ਮਹਿਲ ਅਟਾਰੀ ਸਾਹਿਬ ਪਾ. ਛੇਵੀਂ, ਸੱਤਵੀਂ, ਨੌਵੀਂ ਵਿਖੇ ਕਲਗੀਧਰ, ਦਸਮੇਸ਼ ਪਿਤਾ ,ਸਾਹਿਬ-ਏ-ਕਮਾਲ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਹੋਇਆ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਜੀ ਮਹਾਰਾਜ ਦੀ ਛਤਰ ਛਾਇਆ ਅਤੇ ਡਾ: ਸੰਤ ਬਾਬਾ ਗੁਰਨਾਮ ਸਿੰਘ ਜੀ ਡਰੋਲੀ ਭਾਈ ਕਾਰ ਸੇਵਾ ਵਾਲੇ ਅਤੇ ਸੇਵਾਦਾਰਾਂ ਦੀ ਦੇਖ-ਰੇਖ ਹੇਠ ਸਜੇ ਗੁਰਮਤਿ ਸਮਾਗਮ ’ਚ ਭਾਈ ਬਾਬਕ ਜੀ ਗੁਰਮਤਿ ਸੰਗੀਤ ਅਕੈਡਮੀ ਦੇ ਵਿਦਿਆਰਥੀਆਂ ਵੱਲੋਂ ਰਾਗ ਆਧਾਰਿਤ ਗੁਰਸ਼ਬਦ ਕੀਰਤਨ, ਗਿ. ਹਰਪਾਲ ਸਿੰਘ ਢੰਡ ਦੇ ਢਾਡੀ ਜਥੇ ਵੱਲੋਂ ਗੁਰਮਤਿ ਵਿਚਾਰਾਂ ਅਤੇ ਢਾਡੀ ਵਾਰਾਂ ਸਰਵਣ ਕਰਵਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ।

ਉਪਰੰਤ ਡਾ.: ਸੰਤ ਬਾਬਾ ਗੁਰਨਾਮ ਸਿੰਘ ਜੀ ਅਤੇ ਸੂਬੇਦਾਰ ਮੇਜਰ ਸ: ਪਿਆਰਾ ਸਿੰਘ ਜੀ ਵੱਲੋਂ ਸੰਗਤਾਂ ਨਾਲ ਇਤਿਹਾਸਕ ਵਿਚਾਰਾਂ ਦੀ ਸਾਂਝ ਪਾਈ ਗਈ। ਅਖੀਰ ’ਚ ਡਾ: ਸੰਤ ਬਾਬਾ ਵੁਰਨਾਮ ਸਿੰਘ ਜੀ ਵੱਲੋਂ ਵੱਲੋਂ ਉਕਤ ਵਿਦਵਾਨਾਂ ਤੋਂ ਇਲਾਵਾ ਬਾਬਾ ਰੇਸ਼ਮ ਸਿੰਘ ,ਭਾਈ ਰੂਪਾ, ਬਾਬਾ ਕੁਲਵੰਤ ਸਿੰਘ ਦੋਬਲੀਆ, ਬਾਬਾ ਜੁਗਿੰਦਰ ਸਿੰਘ ਤਿਹਾੜਾ, ਸਰਪੰਚ ਨਾਹਰ ਸਿੰਘ, ਨੰਬਰਦਾਰ ਬਲਦੇਵ ਸਿੰਘ, ਨੰਬਰਦਾਰ ਕੁਲਵਿੰਦਰ ਸਿੰਘ, ਡਾ: ਸ਼ਿੰਗਾਰਾ ਸਿੰਘ, ਸੂਬੇਦਾਰ ਹਰਬੰਸ ਸਿੰਘ ਸਾਰੇ ਡਰੋਲੀ ਭਾਈ ਅਤੇ ਸ: ਸਕੱਤਰ ਸਿੰਘ ਥਾਂਦੇ ਆਦਿ ਨੂੰ ਸਨਮਾਨਿਤ ਕੀਤਾ ਗਿਆ।  ਇਸ ਦੌਰਾਨ ਲਗਾਏ ਗਏ ਤਿੰਨ ਰੋਜਾ ਮੈਡੀਕਲ ਕੈਂਪ ਵਿਚ 3500 ਤੋਂ ਵੱਧ ਮਰੀਜ਼ਾਂ ਦਾ ਨਿਰੀਖਣ ਕਰ ਕੇ ਮੁਫਤ ਦਵਾਈਆਂ ਦੀ ਸੇਵਾ ਕੀਤੀ ਗਈ ।