ਮਿੱਤਲ ਬਲੱਡ ਬੈਂਕ ਦਾ ਕੀਤਾ ਵਿਧਾਇਕ ਡਾ. ਹਰਜੋਤ ਕਮਲ ਨੇ ਉਦਘਾਟਨ

ਮੋਗਾ, 18 ਫਰਵਰੀ (ਜਸ਼ਨ)-ਦੁਸਹਿਰਾ ਗਰਾਉਂਡ ਸਥਿਤ ਡਾ. ਮਿੱਤਲ ਹਸਪਤਾਲ ਐਂਡ ਹਾਰਟ ਸਿਟੀ ਸੈਂਟਰ ਉਸ ਵੇੇਲੇ ਮਾਲਵੇ ਦੇ ਸਿਹਤ ਕੇਂਦਰਾਂ ਵਿਚ ਸ਼ੁਮਾਰ ਹੋਣ ਲੱਗਿਆ ਜਦੋਂ ਅੱਜ ਹਸਪਤਾਲ ਵਿਚ ਬਲੱਡ ਬੈਂਕ ਦੀ ਸ਼ੁਰੂਆਤ ਹੋ ਗਈ । ਇਸ ਮੌਕੇ ਹੋਏ ਉਦਘਾਟਨੀ ਸਮਾਗਮ ਦੌਰਾਨ ਵਿਧਾਇਕ ਡਾ: ਹਰਜੋਤ ਕਮਲ ਅਤੇ ਸ਼ਹਿਰ ਦੇ ਪਤਵੰਤੇ ਭਾਰੀ ਗਿਣਤੀ ਵਿਚ ਹਾਜ਼ਰ ਸਨ । ਇਸ ਮੋਕੇ ਡਾ: ਹਰਜੋਤ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪਿਛਲੇ ਲੰਬੇ ਸਮੇਂ ਤੋਂ ਹਸਪਤਾਲ ਦੇ ਐਮ.ਡੀ. ਡਾ. ਸਵਤੰਤਰ ਮਿੱਤਲ ਦੇ ਸਪੁੱਤਰ ਡਾ. ਸੰਜੀਵ ਮਿੱਤਲ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਪਦ ਤੇ ਨਿਯੁਕਤ ਰਹਿ ਕੇ ਸਮਾਜ ਸੇਵੀ ਕਾਰਜਾਂ ਵਿਚ ਆਪਣੀ ਅਲੱਗ ਪਹਿਚਾਣ ਰੱਖਦੇ ਹਨ । ਨਿਸ਼ਕਾਮ ਸੇਵਾ ਚੈਰੀਟੇਬਲ ਹਸਪਤਾਲ ਅਤੇ ਗਿਫਟ ਐਨ.ਜੀ.ਓ. ਦੇ ਸਰਪ੍ਰਸਤ ਦੇ ਤੌਰ ਤੇ ਵੀ ਆਪਣਾ ਸਮਾਜ ਸੇਵਾ ਵਿਚ ਬਹੁਮੁੱਲਾ ਯੋਗਦਾਨ ਪਾ ਰਹੇ ਹਨ। ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ ਨੇ ਹਸਪਤਾਲ ਵਿਚ ਖੁੱਲੇ ਮਿੱਤਲ ਬਲੱਡ ਬੈਂਕ ਦੇ ਉਦਘਾਟਨ ਕਰਦਿਆਂ ਕਿਹਾ ਕਿ ਮੋਗਾ ਵਿਚ ਖੁੱਲੇ ਮਿੱਤਲ ਬਲੱਡ ਬੈਂਕ ਮੋਗਾ ਦੇ ਨਾਲ ਨਾਲ ਮਾਲਵਾ ਦੇ ਲੋਕਾਂ ਦੇ ਲਈ ਵੀ ਮੀਲ ਪੱਥਰ ਸਾਬਤ ਹੋਵੇਗਾ। ਉਨਾਂ ਕਿਹਾ ਕਿ ਮਾਲਵਾ ਖੇਤਰ ਵਿਚ ਆਪਣੇ ਕਿਸਮ ਦੇ ਇਸ ਪਹਿਲੇ ਬਲੱਡ ਬੈਂਕ ਵੱਲੋਂ ਮਰੀਜਾਂ ਅਤੇ ਸ਼ਹਿਰ ਨਿਵਾਸੀਆਂ ਨੂੰ ਪੂਰਾ ਫਾਇਦਾ ਮਿਲੇਗਾ। ਡਾ. ਸੰਜੀਵ ਮਿੱਤਲ ਨੇ ਦੱਸਿਆ ਕਿ ਡੇਂਗੂ ਅਤੇ ਹੋਰ ਸਥਿਤੀ ਵਿਚ ਖੂਨ ਦੀ ਜ਼ਰੂਰਤ ਦੇ ਲਈ ਮਰੀਜਾਂ ਅਤੇ ਸ਼ਹਿਰ ਵਾਸੀਆਂ ਨੂੰ ਲੁਧਿਆਣਾ ਅਤੇ ਚੰਡੀਗੜ ਜਾਣਾ ਪੈਂਦਾ ਸੀ ਪਰ ਹੁਣ ਮੋਗਾ ਵਿਚ ਹੀ ਮਿੱਤਲ ਬਲੱਡ ਬੈਂਕ ਵੱਲੋਂ ਖੋਲੇ ਗਏ ਇਸ ਪ੍ਰਾਈਵੇਟ ਬਲੱਡ ਬੈਂਕ ਵੱਲੋਂ ਆਧੁਨਿਕ ਮਸ਼ੀਨਾਂ ਨਾਲ ਲੈਸ ਖੂਨ ਦੇ ਹਰ ਪ੍ਰਕਾਰ ਦੇ ਪਲੇਟਲੈਟਸ ਇੱਥੇ ਹੀ ਮਿਲਣਗੇ। ਉਨਾਂ ਕਿਹਾ ਕਿ ਡੇਂਗੂ, ਕੈਂਸਰ ਅਤੇ ਗਰਭਵਤੀ ਮਹਿਲਾਵਾਂ ਵਿਚ ਹੋਣ ਵਾਲੀਆਂ ਖ਼ੂਨ ਦੀਆਂ ਕਮੀਆਂ ਅਤੇ ਘੱਟ ਹੋਣ ਵਾਲੇ ਪਲੇਟਲੈਟਸ ਨੂੰ ਇਸ ਬਲੱਡ ਬੈਂਕ ਵਿਚ ਪੂਰਾ ਕਰਕੇ ਸਾਰੇ ਪ੍ਰਕਾਰ ਦੇ ਖ਼ੂਨ ਦੀ ਕਮੀ ਨੂੰ ਪ੍ਰਾਪਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨਾਂ ਸਮਾਜ ਸੇਵੀ ਅਤੇ ਧਾਰਮਿਕ ਸੰਗਠਨਾਂ ਨੂੰ ਇਸ ਬਲੱਡ ਬੈਂਕ ਦਾ ਫਾਇਦਾ ਲੈਣ ਲਈ ਪ੍ਰੇਰਿਤ ਕੀਤਾ। ਉਨਾਂ ਕਿਹਾ ਕਿ ਖ਼ੂਨਦਾਨ ਕਰਨ ਨਾਲ ਸਰੀਰ ਵਿਚ ਕਿਸੇ ਪ੍ਰਕਾਰ ਦੀ ਕੋਈ ਕਮਜ਼ੋਰੀ ਨਹੀਂ ਆਉਂਦੀ, ਬਲਕਿ ਸਾਡੇ ਵੱਲੋਂ ਕੀਤਾ ਗਿਆ ਖ਼ੂਨ 24 ਘੰਟੇ ਵਿਚ ਪੂਰਾ ਹੋਣ ਲੱਗਦਾ ਹੈ ਅਤੇ ਹਰੇਕ ਵਿਅਕਤੀ ਜਿਸ ਦੀ ਉਮਰ 18 ਤੋਂ 60 ਸਾਲ ਤੱਕ ਹੈ, ਉਹ 3 ਮਹੀਨੇ ਦੇ ਬਾਅਦ ਆਪਣਾ ਖ਼ੂਨਦਾਨ ਕਰ ਸਕਦਾ ਹੈ। ਇਸ ਮੌਕੇ ਸਿਵਲ ਹਸਪਤਾਲ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ , ਡਾ: ਰਾਜੇਸ਼ ਅੱਤਰੀ,ਐਸ.ਐਮ.੍ਓ. ਡਾ. ਰਾਜੇਸ਼ ਪੁਰੀ ਅਤੇ ਸੀਨੀਅਰ ਡਾਕਟਰਾਂ ਨੇ ਡਾ. ਸਵਤੰਤਰ ਮਿਤਲ, ਡਾ. ਸੰਜੀਵ ਮਿੱਤਲ ਅਤੇ ਡਾ. ਸੁਕੰਨਿਆ ਮਿੱਤਲ, ਡਾ. ਪ੍ਰਭਾ ਮਿੱਤਲ ਸਮੇਤ ਸਾਰਿਆਂ ਨੂੰ ਬਲੱਡ ਬੈਂਕ ਦੀ ਕੀਤੀ ਗਈ ਸਥਾਪਨਾ ਦੇ ਲਈ ਵਧਾਈ ਦਿੱਤੀ। ਇਸ ਮੌਕੇ ਡਾ. ਪਰੇਮ ਸਿੰਘ,ਸਮਾਜ ਸੇਵਿਕਾ ਮੈਡਮ ਪਰਵੀਨ, ਸਰਬਜੀਤ ਸਿੰਘ ਗੁਰੂ ਨਾਨਕ ਟਰੈਵਲਜ਼  ,ਸੀਨੀਅਰ ਡਿਪਟੀ ਮੇਅਰ ਅਨਿਲ ਬਾਂਸਲ, ਚੀਫ ਸੈਕਟਰੀ ਇੰਸਪੈਕਟਰ ਸੰਦੀਪ ਕਟਾਰੀਆ, ਡਾ. ਗੌਰਵ ਮਿੱਤਲ, ਅਪਰਾਜਿਤਾ ਮਿੱਤਲ, ਡਾ. ਪੂਜਾ ਮਿੱਤਲ, ਡਾ. ਦੀਪਾਲੀ ਗੁਪਤਾ, ਨੀਰਜ, ਅਜੀਤ, ਕਿ੍ਰਸ਼ਨ ਮਿੱਤਲ, ਗੋਪਾਲ, ਮਨੋਜ ਅਰੋੜਾ, ਡਾ. ਸਤੀਸ਼ ਕੌੜਾ, ਡਾ. ਦਰਸ਼ਨ ਸਿੰਗਲਾ, ਡਾ. ਨਵਰਾਜ ਸਿੰਘ, ਡਾ. ਹਰੀਸ਼ ਚੌਧਰੀ, ਡਾ. ਵਿਕਰਮ ਚਾਟਲੇ, ਡਾ. ਅਨੂਪ ਸੂਦ, ਡਾ. ਜੋਤੀ ਸਦੀਕ, ਸੰਜੀਵ ਨਰੂਲਾ, ਨਵੀਨ ਸਿੰਗਲਾ, ਰਾਜੀਵ ਗੁਲਾਟੀ, ਸਾਹਿਲ ਅਰੋੜਾ, ਜਤਿੰਦਰ ਬਹਿਲ, ਜੁਗਰਾਜ ਕੰਡਾ, ਨਰੇਸ਼ ਡੁਲਗਚ, ਕਸ਼ਮੀਰੀ ਲਾਲ ਜਿੰਦਲ, ਰਾਜੂ ਅਰੋੜਾ, ਕੇਵਲ ਸਿੰਗਲਾ, ਰਜਿੰਦਰ ਸਿੰਗਲਾ, ਦੀਪਕ ਤਾਇਲ, ਸਾਬਕਾ ਕੌਂਸਲਰ ਜਗਦੀਸ਼ ਛਾਬੜਾਂ, ਕੌਂਸਲਰ ਪੇ੍ਰਮ ਚੰਦ, ਕੌਂਸਲਰ ਗੋਵਰਧਨ ਪੋਪਲੀ, ਕੌਂਸਲਰ ਛਿੰਦਰਪਾਲ ਸਿੰਘ, ਕੌਂਸਲਰ ਭਜਨ ਲਾਲ ਸਿਤਾਰਾ, ਰਜਿੰਦਰ ਸਿੰਗਲਾ, ਰਾਜੀਵ ਗੋਇਲ, ਸਮੀਰ ਜੈਨ, ਸਚਿਨ ਬਾਂਸਲ, ਅਮਨ ਗੋਇਲ, ਨਰਿੰਦਰ ਭਾਰਦਵਾਜ, ਹਰਦੀਪ ਸਿੰਘ, ਜਗਦੀਸ਼, ਕੁਲਵੰਤ ਰਾਜਪੂਤ, ਰਮਨ ਗਾਂਧੀ, ਲਵਲੀ ਬਹਿਲ, ਡਾ. ਰਮੇਸ਼ ਮਿੱਤਲ, ਡਾ. ਕੇਵਲ ਿਸ਼ਨ ਬਾਂਸਲ, ਡਾ. ਰਾਨੀ ਬਾਂਸਲ, ਨਿਤਾਸ਼ਾ ਅਗਰਵਾਲ, ਆਦੇਸ਼ ਸਹਿਗਲ, ਅਸ਼ੋਕ ਸਫਰੀ, ਰਾਜੂ ਸਹੋਤਾ, ਅਸ਼ਵਨੀ ਗੋਇਲ, ਸਚਿਨ ਬਡੇਰਾ, ਡਾ. ਅੰਮਿ੍ਰਤਪਾਲ ਸਿੰਘ ਸੋਢੀ, ਡਾ. ਤਨੁਜ ਥਾਪਰ, ਤਰਸੇਮ ਸਿੰਘ ਮੱਲਾ ਪ੍ਰਧਾਨ ਨਗਰ ਕੌਂਸਲ ਤਲਵੰਡੀ ਭਾਈ, ਭਜਨ ਸਿੰਘ ਸਿਆਲ ਕੌਂਸਲਰ ਤਲਵੰਡੀ ਭਾਈ ਸਮੇਤ ਸ਼ਹਿਰ ਦੇ ਸਮਾਜਿਕ ਅਤੇ ਧਾਰਮਿਕ ਸੰਗਠਨਾਂ ਦੇ ਮੈਂਬਰ ਹਾਜ਼ਰ ਸਨ।