ਬੇਟੀ ਬਚਾਓ ਜ਼ਿਲਾ ਪੱਧਰੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ

ਮੋਗਾ,12 ਜਨਵਰੀ (ਜਸ਼ਨ)- ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਮੋਗਾ ਵੱਲੋਂ ਅੱਜ ਲੜਕੀਆਂ ਦੇ ਜਨਮ ਦਰ ਵਿੱਚ ਵਾਧਾ ਕਰਨ ਵਾਸਤੇ ਕੀਤੇ ਜਾਦੇ ਵਿਸ਼ੇਸ਼ ਉਪਰਾਲਿਆਂ ਤਹਿਤ ‘ਬੇਟੀ ਬਚਾਓ’ ਪ੍ਰੋਗਰਾਮ ਤਹਿਤ ਜਲਾਲਾਬਾਦ ਵਿਖੇ ਨਿੱਜੀ ਸੰਸਥਾ ’ਚ ‘ਬੇਟੀ ਬਚਾਓ ’ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਮੋਗਾ ਡਾ ਮਨਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਇਸ ਮੌਕੇ ਸਿਵਲ ਸਰਜਨ ਮੋਗਾ ਨੇ ਕਿਹਾ ਕਿ ਲੜਕੀਆਂ ਨੂੰ ਅੱਗੇ ਵੱਧਣ ਦੇ ਮੌਕੇ ਪ੍ਰਦਾਨ ਕਰਨ ਦੀ ਜਰੂਰਤ ਹੈ ਤਾਂ ਜੋ ਲੜਕੀਆ ਆਪਣੇ ਖੇਤਰ ਵਿੱਚ ਤਰੱਕੀ ਕਰ ਸਕਣ ਅਤੇ ਉਹ ਖੇਤਰ ਭਾਵੇਂ ਵਿਦਿਆ ਦਾ ਖੇਤਰ  ਜਾਂ ਖੇਡਾਂ ਦਾ  ਖੇਤਰ ਹੋਵੇ । ਇਸ ਮੌਕੇ ਜਿਲਾ ਪਰਿਵਾਰ ਅਤੇ ਭਲਾਈ ਅਫਸਰ ਮੋਗਾ ਡਾ ਰੁਪਿੰਦਰ ਕੌਰ ਗਿੱਲ ਨੇ ਕਿਹਾ ਕਿ  ਨੇ ਕਿਹਾ ਕਿ ਧੀਆਂ ਨੇ ਬਹੁਤ ਸਾਰੇ ਅਦਾਰਿਆ ਵਿੱਚ ਸਾਡੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਸਾਨੂੰ ਆਪਣੀਆਂ ਧੀਆਂ ਤੇ ਮਾਣ ਮਹਿਸੂਸ ਕਰਨ ਦੀ ਲੋੜ ਹੈ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ ਅਮਰੀਕ ਸਿੰੰਘ ਸ਼ੇਰਗਿੱਲ ਕੋਟ ਈਸੇ ਖਾਂ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਲੜਕੀਆਂ ਨਾਲ ਲੋਹੜੀ ਮਨਾਓ ਅਤੇ ਖੁਸ਼ੀ ਸਾਝੀਆਂ ਕਰੋ। ਸੈਮੀਨਾਰ ਦੌਰਾਨ ਜਿਲਾ ਸਿੱਖਿਆ ਅਤੇ ਸੂਚਨਾ ਅਫਸਰ ਕਿ੍ਰਸ਼ਨਾ ਸ਼ਰਮਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਬਲਜੀਤ ਸਿੰਘ ਕੰਗ ਜਿਲਾ ਮੀਤ ਪ੍ਰਧਾਨ ਕਾਗਰਸ ਕਮੇਟੀ, ਗੁਰਜੀਤ ਸਿੰਘ ਕੰਗ, ਗੁਰਮੇਲ ਸਿੰਘ ਖੋਸਾ, ਸੁਰਜੀਤ ਸਿੰਘ ਅਤੇ ਸਰਦਾਰੀ ਲਾਲ ਕਾਮਰਾ ਵਾਇਸ ਪ੍ਰਧਾਨ ਸੀਨੀਅਰ ਸਿਟੀਜਨ ਪੰਜਾਬ ਵੀ ਹਾਜ਼ਰ ਸਨ।

ਸੈਮੀਨਾਰ ਦੌਰਾਨ ਹੋਣਹਾਰ ਲੜਕੀਆਂ ਜਸਵਿੰਦਰ ਕੌਰ ਅਤੇ ਸਰਬਜੀਤ ਕੌਰ ਨੂੰ ਵੀ ਸਿਹਤ ਵਿਭਾਗ ਨੇ ਵੀ ਸਨਮਾਨਿਤ ਕੀਤਾ ਗਿਆ । ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਵਿੱਚ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ । ਇਸ ਮੌਕੇ ਮੰਚ ਸੰਚਾਲਕ ਦੀ ਭੂਮਿਕਾ ਅੰਮਿ੍ਰਤ ਸ਼ਰਮਾ ਨੇ ਨਿਭਾਈ।