ਸ਼ਹੀਦਾਂ ਨੂੰ ਯਾਦ ਰੱਖਣ ਵਾਲੀਆਂ ਕੌਮਾਂ ਦਾ ਨਾਮ ਸਦਾ ਜੱਗ ਤੇ ਰਹਿੰਦਾ : ਸੁਖਜੀਤ ਸਿੰਘ ਕਾਕਾ ਲੋਹਗੜ

ਧਰਮਕੋਟ : 31ਜੁਲਾਈ (ਜਸ਼ਨ):ਸ਼ਹੀਦ ਕਿਸ਼ੇ ਵੀ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਸ਼ਹੀਦਾਂ ਨੂੰ ਯਾਦ ਰੱਖਣ ਵਾਲੀਆਂ ਕੌਮਾਂ ਸਦਾ ਜੱਗ ਜਿਉਦੀਆਂ ਰਹਿੰਦੀਆਂ ਹਨ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਧਾਇਕ ਜਥੇਦਾਰ ਸੁਖਜੀਤ ਸਿੰਘ ਕਾਕਾ ਲੋਹਗੜ ਨੇ ਧਰਮਕੋਟ ਵਿਖੇ ਸ਼ਹੀਦ ੳੂਧਮ ਸਿੰਘ ਚੌਕ ਵਿੱਚ ਲੱਗੇ ਆਦਮ ਕੱਦ ਬੁੱਤ ਉਪਰ ਉਹਨਾਂ ਦੇ ਸ਼ਹੀਦੀ ਦਿਵਸ ਤੇ ਸ਼ਰਧਾਜਲੀ ਭੇਂਟ ਕਰਦਿਆਂ ਇਕੱਤਰ ਲੋਕਾਂ ਨੂੰ ਸਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਸ਼ਹੀਦ ੳੂਧਮ ਸਿੰਘ ਵੱਲੋਂ ਨਿਹੱਥੇ ਲੋਕਾਂ ਉਪਰ ਜਿਲਿਆਂ ਵਾਲੇ ਬਾਗ ਸ਼੍ਰੀ ਅਮਿ੍ਰਤਸਰ ਸਾਹਿਬ ਦੇ ਖੂਨੀ ਅੰਗਰੇਜ ਜਨਰਲ ਉਡਵਾਇਰ ਨੂੰ ਜਿਥੇ ਉਸ ਦੇ ਦੇਸ਼ ਲੰਦਨ ਜਾ ਮਾਰਿਆਂ ਉਥੇ ਇਹ ਮਿਸਾਲ ਕਾਇਮ ਕੀਤੀ ਕਿ ਸਿੱਖ ਕੌਮ ਬਹਾਦਰਾਂ ਦੀ ਕੌਮ ਹੈ ਜੋ ਵੈਰੀ ਨੂੰ ਉਸ ਦੇ ਕੀਤੇ ਦੀ ਸਜਾ ਜਰੂਰ ਦਿੰਦੀ ਹੈ। ਕਾਕਾ ਲੋਹਗੜ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹਨਾਂ ਮਹਾਨ ਸ਼ਹੀਦਾਂ ਦੀ ਦੇਣ ਹੀ ਹੈ ਕਿ ਅੱਜ ਭਾਰਤ ਵਿੱਚ ਹਰ ਕੋਈ ਸੁੱਖ ਦਾ ਸਾਹ ਲੈ ਰਿਹਾ ਹੈ। ਉਹਨਾਂ ਨੌਜਵਾਨਾਂ ਨੂੰ ਸ਼ਹੀਦਾਂ ਦੇ ਨਕਸ਼ੇ ਕਦਮਾਂ ਉਪਰ ਚੱਲਣ ਦੀ ਅਪੀਲ ਕੀਤੀ। ਇਸ ਮੌਕੇ ਤਹਿਸੀਲਦਾਰ ਜਰਨੈਲ ਸਿੰਘ ਗਿੱਲ, ਸ਼ਹੀਦ ੳੂਧਮ ਸਿੰਘ ਟਰੱਸਟ ਦੇ ਚੇਅਰਮੈਨ ਜਗੀਰ ਸਿੰਘ ਜੱਜ ਕੌਸਲ, ਗੁਰਮੀਤ ਮੁਖੀਜਾ ਚੇਅਰਮੈਨ ਟਰੇਡ ਸੈਲ ਪੰਜਾਬ, ਗੁਰਬੀਰ ਸਿੰਘ ਗੋਗਾ ਬਲਾਕ ਪ੍ਰਧਾਨ, ਕਾਮਰੇਡ ਸੂਰਤ ਸਿੰਘ, ਕੁਲਵੰਤ ਸਿੰਘ ਸੰਧੂ, ਸੁਧੀਰ ਕੁਮਾਰ ਗੋਇਲ ਪ੍ਰਧਾਨ ਆੜਤੀਆ ਐਸੋਸੀਏਸ਼ਨ, ਸਾਬਕਾ ਪ੍ਰਧਾਨ ਨਗਰ ਕੌਸਲ ਜਗਤਾਰ ਸਿੰਘ ਮੰਝਰ, ਗੁਰਮੇਜ ਸਿੰਘ ਸੰਧਾ, ਗੁਰਬਖਸ਼ ਸਿੰਘ ਬਾਜੇਕੇ ਪ੍ਰਧਾਨ ਪੀਡੀਐਫਏ ਮੋਗਾ, ਅਵਤਾਰ ਸਿੰਘ ਪੀਏ ਕਾਕਾ ਲੋਹਗੜ, ਹਰਪ੍ਰੀਤ ਸਿੰਘ ਰਿੱਕੀ, ਨਿਸ਼ਾਨ ਸਿੰਘ ਮੂਸੇਵਾਲਾ, ਐਸਡੀਓ ਹਰਪ੍ਰੀਤ ਸਿੰਘ ਸੰਧੂ, ਮਾ. ਕੁਲਵੰਤ ਸਿੰਘ, ਨਿਰਮਲ ਸਿੰਘ ਪ੍ਰਧਾਨ, ਡਾ. ਸੁਰਿੰਦਰਪਾਲ ਜਨੇਜਾ, ਰਜਿੰਦਰ ਸਿੰਘ ਜੱਜ ਆੜਤੀਆ, ਭੁਪਿੰਦਰ ਸਿੰਘ ਕੈਲਾ ਬਲਾਕ ਸੰਮਤੀ ਮੈਂਬਰ, ਪ੍ਰਧਾਨ ਗੁਰਦੀਪ ਸਿੰਘ ਸੁਖਮਨੀ ਸੇਵਾ ਸੁਸਾਇਟੀ, ਪਿ੍ਰੰ. ਸੋਹਣ ਸਿੰਘ ਕੈਲਾ, ਭੁਪਿੰਦਰ ਸਿੰਘ ਚੱਕ ਕੰਨੀਆਂ ਸਾਬਕਾ ਸਰਪੰਚ, ਜੇਈ ਕਿਰਪਾਲ ਸਿੰਘ, ਜੋਗਿੰਦਰ ਸਿੰਘ ਰੰਧਾਵਾ, ਵਰਿੰਦਰ ਧਵਨ, ਬਲਵਿੰਦਰ ਸਿੰਘ, ਵਿਸਾਖਾ ਸਿੰਘ, ਸ਼ਮਸੇਰ ਸਿੰਘ ਜੰਮੂ, ਸਾਧੂ ਸਿੰਘ, ਥਲਵਿੰਦਰ ਸਿੰਘ ਮੋਮੀ, ਗਿਆਨ ਸਿੰਘ ਜੋਸ਼ਨ ਆਦਿ ਹਾਜਰ ਸਨ।


