ਬਸਤੀ ਗੋਬਿੰਦਗੜ ਮੋਗਾ ਸਥਿਤ ਸੰਸਥਾ ਦੇ ਦਫਤਰ ਵਿਖੇ ਮਹੀਨਾਵਾਰ ਪੈਨਸ਼ਨ ਵੰਡ ਸਮਾਗਮ ‘ਚ ਪੈਨਸ਼ਨਾਂ ਦੇ ਚੈਕ ਵੰਡੇ

ਮੋਗਾ, 13 ਅਗਸਤ (ਜਸ਼ਨ)-ਡਾ. ਐਸ.ਪੀ. ਸਿੰਘ ਉਬਰਾਏ ਵੱਲੋਂ ਮੁਫਤ ਕੰਪਿਊਟਰ ਅਤੇ ਸਿਲਾਈ ਕੇਂਦਰ ਖੋਲ ਕੇ, ਹੁਸ਼ਿਆਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇ ਕੇ, ਸਾਫ ਪਾਣੀ ਲਈ ਸਕੂਲਾਂ ਵਿੱਚ ਆਰ.ਓ. ਲਗਾ ਕੇ, ਅੱਖਾਂ ਦੇ ਮੁਫਤ ਲੈਂਜ਼ ਕੈਂਪ ਲਗਾ ਕੇ, ਡਾਇਲਸਿਸ ਕੇਂਦਰ ਅਤੇ ਮਲਟੀਸਪੈਸ਼ਲਟੀ ਹਸਪਤਾਲ ਖੋਲ ਕੇ, ਲੋੜਵੰਦ ਮਰੀਜਾਂ ਨੂੰ ਇਲਾਜ਼ ਲਈ ਸਹਾਇਤਾ ਦੇ ਕੇ, ਬਿਰਧ ਆਸ਼ਰਮ ਅਤੇ ਰੈਣ ਬਸੇਰੇ ਬਣਾ ਕੇ ਅਤੇ ਵਿਧਵਾ ਔਰਤਾਂ ਨੂੰ ਬੱਚਿਆਂ ਦੀ ਪੜਾਈ ਅਤੇ ਪਾਲਣ ਪੋਸ਼ਣ ਲਈ ਪੈਨਸ਼ਨ ਦੇ ਕੇ ਹਰ ਪੱਖ ਤੋਂ ਲੋੜਵੰਦ ਅਤੇ ਸਮਾਜ ਵਿੱਚ ਪਛੜ ਚੁੱਕੇ ਲੋਕਾਂ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ ਲਈ ਅਨੇਕਾਂ ਭਲਾਈ ਦੇ ਕੰਮ ਕਰਕੇ ਉਹਨਾਂ ਲਈ ਮਸੀਹਾ ਬਣ ਕੇ ਅੱਗੇ ਆਏ ਹਨ। ਇਹਨਾਂ ਵਿਚਾਰਾਂ ਦਾ ਪ੍ਗਟਾਵਾ ਸਮਾਜ ਸੇਵੀ ਸੁਸਾਇਟੀ ਮੋਗਾ ਦੇ ਪ੍ਧਾਨ ਗੁਰਸੇਵਕ ਸੰਨਿਆਸੀ ਨੇ ਬਸਤੀ ਗੋਬਿੰਦਗੜ ਮੋਗਾ ਸਥਿਤ ਸੰਸਥਾ ਦੇ ਦਫਤਰ ਵਿਖੇ 160 ਵਿਧਵਾ ਔਰਤਾਂ ਨੂੰ ਮਹੀਨਾਵਾਰ ਪੈਨਸ਼ਨਾਂ ਦੇ ਚੈਕ ਤਕਸੀਮ ਕਰਨ ਮੌਕੇ ਆਪਣੇ ਸੰਬੋਧਨ ਦੌਰਾਨ ਕੀਤਾ। ਇਸ ਮੌਕੇ ਸਰਬੱਤ ਦਾ ਭਲਾ ਮੋਗਾ ਇਕਾਈ ਦੇ ਪ੍ਧਾਨ ਹਰਜਿੰਦਰ ਸਿੰਘ ਚੁਗਾਵਾਂ ਨੇ ਟਰੱਸਟ ਦੀਆਂ ਗਤੀਵਿਧੀਆਂ ਅਤੇ ਪੈਨਸ਼ਨਰਾਂ ਸੰਬੰਧੀ ਜਰੂਰੀ ਹਦਾਇਤਾਂ ਬਾਰੇ ਜਾਣਕਾਰੀ ਦਿੰਦਿਆਂ ਹਰ ਮਹੀਨੇ ਦੀ 10 ਤਰੀਕ ਨੂੰ ਠੀਕ ਦੁਪਹਿਰ 1 ਵਜੇ ਟਰੱਸਟ ਦੇ ਦਫਤਰ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਰੂਰਲ ਐਨ.ਜੀ.ਓ. ਮੋਗਾ ਦੇ ਪ੍ਧਾਨ ਅਤੇ ਟਰੱਸਟੀ ਗੋਕਲ ਚੰਦ ਬੁੱਘੀਪੁਰਾ, ਕੈਸ਼ੀਅਰ ਮਹਿੰਦਰ ਪਾਲ ਲੂੰਬਾ, ਟਰੱਸਟੀ ਦਰਸ਼ਨ ਸਿੰਘ ਲੋਪੋ, ਰਣਜੀਤ ਸਿੰਘ ਮਾੜੀ ਮੁਸਤਫਾ, ਬੇਅੰਤ ਕੌਰ ਧਾਲੀਵਾਲ, ਦਫਤਰ ਇੰਚਾਰਜ਼ ਜਸਵੀਰ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲਾਭਪਾਤਰੀ ਔਰਤਾਂ ਹਾਜਰ ਸਨ।


