ਸੈਕਰਡ ਹਾਰਟ ਸਕੂਲ ਨੂੰ ਮਿਲੀ ਆਈ ਐੱਸ ਓ 21001:2018 ਅਧੀਨ ਸਰਟੀਫਿਕੇਸ਼ਨ,‘ਸੈਂਟਰ ਆਫ ਅਸੈਸਮੈਂਟ ਫਾਰ ਐਕਸੀਲੈਂਸ ’ਵੱਲੋਂ ਮਾਨਤਾ ਪ੍ਰਾਪਤ ਕਰਨ ਵਾਲਾ ਪੰਜਾਬ ਦਾ ਪਹਿਲਾ ਸਕੂਲ ਬਣਿਆ ਸੈਕਰਡ ਹਾਰਟ ਸਕੂਲ ਮੋਗਾ

ਮੋਗਾ,26 ਫਰਵਰੀ(ਜਸ਼ਨ) :ਮੋਗਾ ਦੇ ਸੈਕਰਡ ਹਾਰਟ ਸਕੂਲ ਨੂੰ ਸਰਟੀਫਿਕੇਸ਼ਨ ਬਾਡੀਜ਼ ਲਈ ਰਾਸ਼ਟਰੀ ਪ੍ਰਵਾਨਗੀ ਬੋਰਡ ਵੱਲੋਂ ਆਈ ਐੱਸ ਓ 21001:2018 ਅਧੀਨ ਮਾਨਤਾ ਦਿੱਤੀ ਗਈ ਹੈ । ਇਸ ਮਾਨਤਾ ਤਹਿਤ ਇਹ ਸੰਸਥਾ ਪਹਿਲੀ ਜਮਾਤ ਤੋਂ ਲੈ ਕੇ 12 ਵੀਂ ਕਲਾਸ ਤੱਕ ਵਿਦਿਆਰਥੀਆਂ ਨੂੰ ਆਈ ਸੀ ਐੱਸ ਈ ਅਤੇ ਆਈ ਐੱਸ ਸੀ ਪੈਟਰਨ ਮੁਤਾਬਕ ਪੜ੍ਹਾਈ ਕਰਵਾਉਣ ਦੇ ਸਮਰੱਥ ਬਣ ਗਈ ਹੈ । ਜ਼ਿਕਰਯੋਗ ਹੈ ਕਿ ‘ਸੈਂਟਰ ਆਫ ਅਸੈਸਮੈਂਟ ਫਾਰ ਐਕਸੀਲੈਂਸ’ ਵਿੱਦਿਅਕ ਖੇਤਰ ਵਿਚ ਐਜੂਕੇਟਰਜ਼ ਅਤੇ ਐਜੂਕੇਸ਼ਨਲ ਮੈਨੇਜਮੈਂਟ ਸਿਸਟਮ ਲਈ ਮੁਲਾਂਕਣ ਅਤੇ ਪ੍ਰਮਾਣੀਕਰਨ ਕਰਵਾਉਂਦਾ ਹੈ ਜਿਸ ਉਪਰੰਤ ਕਿਸੇ ਵੀ ਸੰਸਥਾ ਨੂੰ ਇਹ ਸਰਟੀਫਿਕੇਟ ਦਿੱਤਾ ਜਾਂਦਾ ਹੈ। ਮੋਗਾ ਦੇ ਦੋਸਾਂਝ ਰੋਡ ਵਿਖੇ ਸਥਿਤ ਸੈਕਰਡ ਹਾਰਟ ਸਕੂਲ ਦੇ ਪਿ੍ਰੰਸੀਪਲ ਮੈਡਮ ਵਿਜੇ ਜੇਬਾ ਕੁਮਾਰ ਅਤੇ ਚੇਅਰਮੈਨ ਵੀ ਚਾਰਲਸ ਜੇਬਾ ਕੁਮਾਰ ਨੂੰ ‘ਸੈਂਟਰ ਆਫ ਅਸੈਸਮੈਂਟ ਫਾਰ ਐਕਸੀਲੈਂਸ’ (ਸੀ ਓ ਏ ਈ) ਵੱਲੋੋਂ ਸਰਟੀਫਿਕੇਟ ਪ੍ਰਦਾਨ ਕੀਤਾ ਗਿਆ । ਇਸ ਮੌਕੇ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਨੈਸ਼ਨਲ ਐਕਰੀਡੇਸ਼ਨ ਬੋਰਡ ਫਾਰ ਸਰਟੀਫਿਕੇਸ਼ਨ ਦੇ ਸੀ ਈ ਓ ਮਿਸਟਰ ਰਾਜੇਸ਼ ਮਹੇਸ਼ਵਰੀ ਨੇ ਮਿਸਟਰ ਅਨਿਲ ਸਵਰੂਪ ਸਾਬਕਾ ਐਜੂਕੇਸ਼ਨ ਸੈਕਟਰੀ ਭਾਰਤ ਸਰਕਾਰ ,ਪ੍ਰੋ: ਸੀ ਬੀ ਸ਼ਰਮਾ ਚੇਅਰਮੈਨ ਨੈਸ਼ਨਲ ਇੰਸਟੀਚਿਊਟ ਆਫ਼ ਓਪਨ ਸਕੂਿਗ ,ਮੈਡਮ ਆਰਤੀ ਖੋਸਲਾ ਫਾਊਂਡਰ ਐਂਡ ਚੀਫ਼ ਐਕਜ਼ੈਕਟਿਵ ਅਫਸਰ ਸੀ ਓ ਏ ਈ ਅਤੇ ਮੇਜਰ ਜਨਰਲ ਅਨਿਲ ਖੋਸਲਾ ,ਸਾਬਕਾ ਐੱਮ ਡੀ ਆਰਮੀ ਵੈਲਫੇਅਰ ਐਜੂਕੇਸ਼ਨ ਸੋਸਾਇਟੀ ਅਤੇ ਸਾਬਕਾ ਸੈਨਿਕ ਸਕੱਤਰ ਦੀ ਹਾਜ਼ਰੀ ਵਿਚ ਇਸ ਸਰਟੀਫਿਕੇਟ ਨਾਲ ਪਿ੍ਰੰਸੀਪਲ ਮੈਡਮ ਵਿਜੇ ਜੇਬਾ ਕੁਮਾਰ ਅਤੇ ਚੇਅਰਮੈਨ ਵੀ ਚਾਰਲਸ ਜੇਬਾ ਕੁਮਾਰ ਨੂੰ ਸਨਮਾਨਿਤ ਕੀਤਾ। ਸਰਟੀਫਿਕੇਟ ਪ੍ਰਾਪਤ ਕਰਨ ਉਪਰੰਤ ਖੁਸ਼ੀ ਜ਼ਾਹਰ ਕਰਦਿਆਂ ਪਿ੍ਰੰਸੀਪਲ ਮੈਡਮ ਵਿਜੇ ਜੇਬਾ ਕੁਮਾਰ ਅਤੇ ਚੇਅਰਮੈਨ ਵੀ ਚਾਰਲਸ ਜੇਬਾ ਕੁਮਾਰ ਨੇ ਆਖਿਆ ਕਿ ਉਹਨਾਂ ਨੂੰ ਇਹ ਸਰਟੀਫਿਕੇਟ ਪ੍ਰਾਪਤ ਕਰਦਿਆਂ ਬੇਹੱਦ ਖੁਸ਼ੀ ਹੋਈ ਹੈ ਕਿ ਉਹਨਾਂ ਦੀ ਸੰਸਥਾ ਪੰਜਾਬ ਦੀ ਪਹਿਲੀ ਅਜਿਹੀ ਸੰਸਥਾ ਬਣ ਗਈ ਹੈ ਜਿਸ ਵੱਲੋਂ ਵਿਦਿਆਰਥੀਆਂ ਨੂੰ ਮਿਆਰੀ ਅਤੇ ਗੁਣਵੱਤਾ ਭਰਪੂਰ ਸਿੱਖਿਆ ਦੇਣ ਲਈ ਵਧੀਆ ਸਟਾਫ਼ , ਸ਼ਾਨਦਾਰ ਸਕੂਲ ਇਮਾਰਤ ਦੇ ਨਾਲ ਨਾਲ ਸਮਾਰਟ ਕਲਾਸਾਂ ,ਵਧੀਆ ਲਾਇਬੇਰੀ ,ਸਾਇੰਸ ਦੀਆਂ ਸੰਪੂਰਨ ਲੈਬਸ ਦੇ ਬਦਲੇ ਆਈ ਐੱਸ ਓ 21001:2018 ਅਧੀਨ ਇਹ ਸਰਟੀਫਿਕੇਸ਼ਨ ਮਿਲੀ ਹੈ । ਉਹਨਾਂ ਆਖਿਆ ਕਿ ਸੈਕਰਟ ਹਾਰਟ ਸਕੂਲ ਦੀ ਮੈਨੇਜਮੈਟ ਹਮੇਸ਼ਾ ਸਮਰਪਣ ਦੀ ਭਾਵਨਾ ਨਾਲ ਵਿਦਿਆਰਥੀਆਂ ਦੀ ਸ਼ਖਸੀਅਤ ਉਸਾਰੀ ਵਾਸਤੇ ਅੰਤਰਰਾਸ਼ਟਰੀ ਮਾਪਦੰਡਾਂ ਦੀ ਪੂਰਤੀ ਕਰਨ ਲਈ ਤੱਤਪਰ ਰਹਿੰਦੀ ਹੈ।