ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਿਰਜ ਕੇ ਸਿੱਖੀ ਦੀ ਹੋਂਦ ਰਹਿੰਦੀ ਦੁਨੀਆਂ ਤੱਕ ਅਮਰ ਕਰ ਦਿੱਤੀ

ਮੋਗਾ, 14 ਅਪਰੈਲ (ਜਸ਼ਨ)- ਕਾਂਗਰਸ ਦੇ ਸੂਬਾ ਸਕੱਤਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਨੇ ‘ਸਾਡਾ ਮੋਗਾ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਦਸਵੇਂ ਪਾਤਿਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ’ਤੇ ਹਜ਼ਾਰਾਂ ਸੰਗਤਾਂ ਦੇ ਇਕੱਠ ਵਿਚ ਖਾਲਸਾ ਪੰਥ ਦੀ ਸਾਜਨਾ ਕਰਕੇ ਇਨਕਲਾਬੀ ਜੋਸ਼ ਵਾਲੇ ਖਾਲਸੇ ਨੂੰ ਦੀਨ ਦੁਖੀਆਂ ਦੀ ਰਾਖੀ ਲਈ ਅਹਿਦ ਦਿਵਾਇਆ ਜਿਸ ਕਰਕੇ ਰਹਿੰਦੀ ਦੁਨੀਆਂ ਤੱਕ ਖਾਲਸਾ ਅਮਰ ਹੋ ਗਿਆ । ਉਹਨਾਂ ਆਖਿਆ ਕਿ ਅੱਜ ਦਾ ਦਿਨ ਪੰਜਾਬੀ ਕੌਮ ਵਾਸਤੇ ਖੁਸ਼ੀ ਅਤੇ ਉਤਸ਼ਾਹ ਵਾਲਾ ਦਿਨ ਹੈ ਅਤੇ ਸਾਨੂੰ ਗੁਰੂ ਨਾਨਕ ਸਾਹਿਬ ਦੇ ਫਲਸਫ਼ੇ ਸਰਬੱਤ ਦੇ ਭਲੇ ਅਨੁਸਾਰ ਜੀਵਨ ਸ਼ੈਲੀ ਅਪਨਾਉਣੀ ਚਾਹੀਦੀ ਹੈ।


